ਮਲੇਸ਼ੀਆ ‘ਚ ਕੰਮ ਕਰਨ ਗਈ ਲੜਕੀ ਦਾ ਭੇਦ ਭਰੇ ਹਲਾਤ ‘ਚ ਕਤਲ

0
Girl, Killed, Mysterious, Condition, Working, Malaysia

ਅੰਤਿਮ ਸਸਕਾਰ ਅੱਜ ਪਿੰਡ ਸਰਾਏ ਨਾਗਾ ਵਿਖੇ ਕੀਤਾ ਗਿਆ

ਸ੍ਰੀ ਮੁਕਤਸਰ ਸਾਹਿਬ  (ਸੁਰੇਸ਼ ਗਰਗ/ਭਜਨ ਸਮਾਘ) ਮਲੇਸ਼ੀਆਂ ਵਿਚ ਕੰਮ ਕਰਨ (ਵਰਕ ਪਰਮਿਟ) ‘ਤੇ ਗਈ ਪਿੰਡ ਸਰਾਏਨਾਗਾ ਦੀ ਲੜਕੀ ਸ਼ਰਨਜੀਤ ਕੌਰ 24 ਸਪੁੱਤਰੀ ਟੇਕ ਸਿੰਘ ਸਰਾਏਨਾਗਾ 15 ਮੈਂਬਰ ਬਲਾਕ ਬਰੀਵਾਲਾ ਦਾ ਮਲੇਸ਼ੀਆ ਵਿਚ ਭੇਦ ਭਰੀ ਹਾਲਤ ਵਿਚ ਕਤਲ ਕਰ ਦਿੱਤਾ ਗਿਆ ਸੀ। ਇਸ ਦੀ ਮ੍ਰਿਤਕ ਦੇਹ ਅੱਜ ਮਲੇਸ਼ੀਆ ਤੋਂ ਪਿੰਡ ਸਰਾਏ ਨਾਗਾ ਲਿਆਂਦੀ ਗਈ, ਜਿਸ ਦਾ ਅੰਤਿਮ ਸਸਕਾਰ ਪਿੰਡ ਸਰਾਏਨਾਗਾ ਦੇ ਸ਼ਮਸ਼ਾਨ ਘਾਟ ਵਿਚ ਧਾਰਮਿਕ ਰੀਤੀ ਰਿਵਾਜ ਨਾਲ ਕੀਤਾ ਗਿਆ। ਇਸ ਮੌਕੇ ਬਲਾਕ ਬਰੀਵਾਲਾ, ਬਲਾਕ ਸ੍ਰੀ ਮੁਕਤਸਰ ਸਾਹਿਬ, ਬਲਾਕ ਦੋਦਾ, ਬਲਾਕ ਚਿੱਬੜਾਂਵਾਲੀ, ਬਲਾਗ ਮਾਂਗਟ ਵਧਾਈ, ਕੋਟਕਪੂਰਾ ਦੀ ਸਾਧ-ਸੰਗਤ ਤੋਂ ਇਲਾਵਾ ਪਿੰਡ ਸਰਾਏਨਾਗਾ ਦੇ ਸਮੂਹ ਲੋਕ ਅਤੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਪੁੱਤਰ ਕਰਨਬੀਰ ਸਿੰਘ ਬਰਾੜ ਸਰਾਏਨਾਗਾ ਤੇ ਕਾਂਗਰਸ ਦੇ ਜਿਲ੍ਹਾ ਫਰੀਦਕੋਟ ਦੇ ਉਪ ਪ੍ਰਧਾਨ ਰਣਜੀਤ ਸਿੰਘ ਵਡੇਰਾ ਵਿਸ਼ੇਸ਼ ਤੌਰ ‘ਤੇ ਇਸ ਦੁੱਖ ਦੀ ਘੜੀ ਵਿਚ ਸ਼ਮੂਲੀਅਤ ਕੀਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।