ਨਵਜੰਮੇ ਬੱਚਿਆਂ ਨੂੰ ਦਿਓ ਮੋਹ ਦੀ ਖੁਰਾਕ

ਨਵਜੰਮੇ ਬੱਚਿਆਂ ਨੂੰ ਦਿਓ ਮੋਹ ਦੀ ਖੁਰਾਕ

ਸੱਚ ਕਹੂੰ/ਜਸਵਿੰਦਰ | ਇੱਕ ਮਾਂ ਲਈ ਆਪਣੇ ਬੱਚੇ ਦੀ ਦੇਖਭਾਲ ਕਰਨਾ ਉਸ ਦੇ ਜੀਵਨ ਦੇ ਸਭ ਤੋਂ ਖਾਸ ਤਜ਼ਰਬਿਆਂ ’ਚੋਂ ਇੱਕ ਹੁੰਦਾ ਹੈ ਪਰ ਤੁਹਾਨੂੰ ਇਹ ਸਮਝ ਨਹੀਂ ਆਵੇਗਾ ਕਿ ਤੁਸੀਂ ਕੀ ਕਰਨਾ ਹੈ? ਤੁਹਾਨੂੰ ਆਪਣੇ ਬੱਚੇ ਨੂੰ ਲਗਾਤਾਰ ਦੇਖ-ਭਾਲ ਤੇ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ ਇੱਕ ਨਵਜੰਮੇ ਬੱਚੇ ਦੀ ਦੇਖਭਾਲ ਕਰਨ ਲਈ, ਤੁਹਾਨੂੰ ਇਹ ਜਾਨਣ ਦੀ ਜ਼ਰੂਰਤ ਹੋਵੇਗੀ ਕਿ ਜੋ ਤੁਹਾਡੇ ਬੱਚੇ ਨੂੰ ਆਰਾਮ, ਮੋਹ ਤੇ ਧਿਆਨ ਦੀ ਜ਼ਰੂਰਤ ਹੈ ਉਹ ਕਿਵੇਂ ਦੇਈਏ ਇਨ੍ਹਾਂ ਸਾਰੀਆਂ ਮਹੱਤਵਪੂਰਨ ਜਾਣਕਾਰੀਆਂ ਨਾਲ ਅੱਜ ਹੈਲੋ! ਡਾਕਟਰ ’ਚ ਸਾਡੇ ਨਾਲ ਹਨ ਜਿਲ੍ਹਾ ਕੁਰੂਕੁਸ਼ੇਤਰ ਦੇ ਪਿਹੋਵਾ ਤੋਂ ਚਾਈਲਡ ਸਪੈਸ਼ਲਿਸਟ ਡਾਕਟਰ ਰਵੀ ਗਰਗ ਜੋ ਇਹ ਦੱਸਣਗੇ ਕਿ ਕਿਸ ਤਰ੍ਹਾਂ ਇੱਕ ਮਾਂ ਆਪਣੇ ਨਵਜੰਮੇ ਬੱਚੇ ਨੂੰ ਪਿਆਰ ਤੇ ਮੋਹ ਦੀ ਇੱਕ ਤੰਦਰੁਸਤ ਖੁਰਾਕ ਦੇ ਸਕਦੀ ਹੈ ਤਾਂ ਕਿ ਉਸ ਦਾ ਲਾਡਲਾ ਹਮੇਸ਼ਾ ਹੱਸਦਾ-ਖੇਡਦਾ ਰਹੇ

ਬੱਚੇ ਦੀ ਨੀਂਦ ਦਾ ਚੱਕਰ ਆਮ ਹੋਣਾ ਜ਼ਰੂਰੀ

ਨਵਜੰਮੇ ਬੱਚਿਆਂ ਨੂੰ ਤੰਦਰੁਸਤ ਤੇ ਮਜ਼ਬੂਤ ਬਣਾਉਣ ਲਈ ਆਰਾਮ ਦੀ ਜ਼ਰੂਰਤ ਹੁੰਦੀ ਹੈ ਕੁਝ ਬੱਚੇ ਇੱਕ ਦਿਨ ’ਚ 16 ਘੰਟੇ ਆਰਾਮ ਕਰ ਸਕਦੇ ਹਨ ਹਾਲਾਂਕਿ ਇੱਕ ਵਾਰ ਤੁਹਾਡਾ ਬੱਚਾ ਤਿੰਨ ਮਹੀਨੇ ਦਾ ਜਾਂ ਉਸ ਤੋਂ ਵੱਡਾ ਹੋ ਜਾਵੇ ਤਾਂ, ਉਹ ਇੱਕ ਸਮੇਂ ’ਚ 6-8 ਘੰਟੇ ਤੱਕ ਸੌਣ ਦੇ ਸਮਰੱਥ ਹੁੰਦਾ ਹੈ, ਸ਼ੁਰੂ ’ਚ, ਤੁਹਾਡਾ ਬੱਚਾ ਇੱਕ ਵਾਰ ’ਚ ਸਿਰਫ 2-3 ਘੰਟੇ ਲਈ ਸੌਂਦਾ ਹੈ ਅਤੇ ਜੇਕਰ ਉਸ ਨੇ 4 ਘੰਟੇ ਤੋਂ ਕੁਝ ਖਾਧਾ ਨਹੀਂ ਹੈ ਤਾਂ ਉਸ ਨੂੰ ਨੀਂਦ ’ਚੋਂ ਉਠਾਉਣਾ ਪੈਂਦਾ ਹੈ

ਕੁਝ ਬੱਚਿਆਂ ਨੂੰ ਪੈਦਾ ਹੋਣ ’ਤੇ ਦਿਨ ਤੇ ਰਾਤ ’ਚ ਭਰਮ ਹੁੰਦਾ ਹੈ ਜੇਕਰ ਤੁਹਾਡਾ ਬੱਚਾ ਰਾਤ ’ਚ ਜ਼ਿਆਦਾ ਐਕਟਿਵ ਹੈ ਤਾਂ, ਰਾਤ ਦੀ ਉਤੇਜਨਾ ਨੂੰ ਸੀਮਿਤ ਕਰਨ ਲਈ ਰੌਸ਼ਨੀ ਮੱਧਮ ਰੱਖੋ ਤੇ ਹੌਲੀ ਗੱਲ ਕਰੋ, ਤੇ ਉਦੋਂ ਤੱਕ ਹੌਂਸਲਾ ਰੱਖੋ ਜਦੋਂ ਤੱਕ ਤੁਹਾਡੇ ਬੱਚੇ ਦੀ ਨੀਂਦ ਦਾ ਚੱਕਰ ਆਮ ਨਹੀਂ ਹੋ ਜਾਂਦਾ

ਬੱਚਿਆਂ ਨੂੰ ਸਵਾਉਣ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਇਹ ਯਕੀਨੀ ਕਰੋ ਕਿ ਤੁਸੀਂ ਆਪਣੇ ਬੱਚੇ ਨੂੰ ਉਸ ਦੀ ਪਿੱਠ ਦੇ ਬਲ ਲਿਟਾਉਦੇ ਰਹੇ ਹੋ ਤਾਂ ਕਿ ਸਿਡਸ ਦਾ ਜੋਖਿਮ ਘੱਟ ਹੋ ਸਕੇ

ਤੁਹਾਨੂੰ ਆਪਣੇ ਬੱਚੇ ਦੇ ਸਿਰ ਦੀ ਸਥਿਤੀ ਬਦਲਦੇ ਰਹਿਣਾ ਚਾਹੀਦਾ ਹੈ ਭਾਵੇਂ ਉਸ ਦਾ ਝੁਕਾਅ ਖੱਬੇ ਪਾਸੇ ਹੋਵੇ ਜਾਂ ਸੱਜੇ ਪਾਸੇ ਤਾਂ ਕਿ ਉਹ ‘ਨਰਮ ਜਗ੍ਹਾ’ ਨੂੰ ਦੂਰ ਕਰ ਸਕੇ, ਜੋ ਕਿ ਬੱਚੇ ਦੇ ਇੱਕ ਸਥਿਤੀ ’ਚ ਸੌਣ ਦੀ ਵਜ੍ਹਾ ਨਾਲ ਉਸ ਦੇ ਚਿਹਰੇ ’ਤੇ ਹੋ ਸਕਦਾ ਹੈ
ਜਨਮ ਤੋਂ ਬਾਅਦ ਪਹਿਲੇ 24 ਘੰਟਿਆਂ ਦੌਰਾਨ 8-12 ਵਾਰ ਮਾਂ ਦਾ ਦੁੱਧ ਜ਼ਰੂਰੀ

ਜੇਕਰ ਤੁਸੀਂ ਆਪਣੇ ਬੱਚੇ ਨੂੰ ਆਪਣਾ ਦੁੱਧ ਪਿਆਉਣਾ ਚਾਹੰੁਦੀ ਹੋ, ਤਾਂ ਉਸ ਦੀ ਸਭ ਤੋਂ ਚੰਗੀ ਸ਼ੁਰੂਆਤ ਉਦੋਂ ਹੋਵੇਗੀ ਜਦੋਂ ਪੈਦਾ ਹੋਣ ਤੋਂ ਬਾਅਦ ਤੁਸੀਂ ਉਸ ਨੂੰ ਪਹਿਲੀ ਵਾਰ ਆਪਣੀ ਗੋਦ ’ਚ ਲਓ ਤੇ ਦੁੱਧ ਪਿਆਓ ਤੁਹਾਨੂੰ ਆਪਣੇ ਬੱਚੇ ਦੇ ਜਨਮ ਤੋਂ ਪਹਿਲੇ 24 ਘੰਟਿਆਂ ਦੌਰਾਨ 8-12 ਵਾਰ ਆਪਣਾ ਦੁੱਧ ਪਿਆਉਣਾ ਚਾਹੀਦਾ ਹੈ

ਤੁਹਾਨੂੰ ਇਸ ਲਈ ਇੱਕ ਸਖਤ ਨਿਯਮ ਬਣਾਉਣ ਦੀ ਜ਼ਰੂਰਤ ਨਹੀਂ, ਅਤੇ ਜਦੋਂ ਵੀ ਤੁਹਾਡਾ ਬੱਚਾ ਭੁੱਖ ਦੇ ਲੱਛਣ ਦਿਖਾਵੇ ਤਾਂ ਉਸ ਨੂੰ ਆਪਣਾ ਦੁੱਧ ਪਿਆਉਣਾ ਚਾਹੀਦਾ ਹੈ ਜਿਵੇਂ ਕਿ ਮੂੰਹ ਦੀਆਂ ਹਰਕਤਾਂ ’ਚ ਵਾਧਾ ਤੇ ਨਿੱਪਲ ਦੀ ਤਲਾਸ਼ ’ਚ ਗਤੀਵਿਧੀ ਕਰਨਾ ਤੁਹਾਨੂੰ ਹਰ ਕੁਝ ਘੰਟਿਆਂ ’ਚ ਆਪਣਾ ਦੁੱਧ ਪਿਆਉਣਾ ਚਾਹੀਦਾ ਹੈ, ਇੱਥੋਂ ਤੱਕ ਕਿ ਜ਼ਰੂਰਤ ਪੈਣ ’ਤੇ ਉਸ ਨੂੰ ਹੌਲੀ ਦੇਣੇ ਉਠਾ ਕੇ ਦੁੱਧ ਪਿਆਓ ਯਕੀਨੀ ਕਰੋ ਕਿ ਤੁਸੀਂ ਆਰਾਮ ਨਾਲ ਬੈਠੇ ਹੋ ਆਪਣਾ ਦੁੱਧ ਪਿਆਉਣ ਲਈ 40 ਮਿੰਟ ਤੱਕ ਦਾ ਸਮਾਂ ਲੱਗ ਸਕਦਾ ਹੈ, ਇਸ ਲਈ ਇੱਕ ਅਰਾਮਦਾਇਕ ਥਾਂ ਚੁਣੋ ਤਾਂ ਕਿ ਦੁੱਧ ਪਿਆਉਦੇ ਸਮੇਂ ਤੁਹਾਡੀ ਪਿੱਠ ਨੂੰ ਸਹਾਰਾ ਮਿਲੇ

ਤੁਹਾਨੂੰ ਬਣਨਾ ਪਏਗਾ ਡਾਈਪਰ ਮਾਹਿਰ

ਤੁਹਾਨੂੰ ਆਪਣੇ ਨਵਜੰਮੇ ਬੱਚੇ ਦੀ ਦੇਖਭਾਲ ਕਰਨ ਲਈ ਇੱਕ ਡਾਈਪਰ ਬਦਲਣ ਵਾਲਾ ਮਾਹਿਰ ਬਣਨਾ ਪਏਗਾ ਤੇ ਉਹ ਵੀ ਬਹੁਤ ਤੇਜ਼ ਤੁਹਾਨੂੰ ਇੱਕ ਦਿਨ ’ਚ 10 ਵਾਰ ਦੇ ਆਸ-ਪਾਸ ਆਪਣੇ ਬੱਚੇ ਦੇ ਡਾਈਪਰ ਬਦਲਣ ਲਈ ਤਿਆਰ ਰਹਿਣਾ ਚਾਹੀਦਾ ਹੈ ਆਪਣੇ ਬੱਚੇ ਦਾ ਗੰਦਾ ਡਾਈਪਰ ਕੱਢੋ ਜੇਕਰ ਉਹ ਗਿੱਲਾ ਹੈ ਤਾਂ, ਆਪਣੇ ਬੱਚੇ ਨੂੰ ਪਿੱਠ ਦੇ ਬਲ ਲਿਟਾਓ ਤੇ ਡਾਈਪਰ ਹਟਾਓ ਤੇ ਪਾਣੀ ਜਾਂ ਖੀਸੇ ਦੀ ਵਰਤੋਂ ਕਰਦੇ ਹੋਏ ਆਪਣੇ ਬੱਚੇ ਦੇ ਡਾਈਪਰ ਵਾਲੇ ਹਿੱਸੇ ਨੂੰ ਸਾਫ ਕਰੋ ਲੜਕੀ ਦੀ ਸਫਾਈ ਅੱਗੇ ਤੋਂ ਪਿੱਛੇ ਵੱਲ ਕਰੋ ਤਾਂ ਯੂਟੀਆਈ ਤੋਂ ਬਚਿਆ ਜਾ ਸਕੇ

ਜੇਕਰ ਤੁਹਾਨੂੰ ਕੋਈ ਚਕਤੇ ਦਿਸਣ ਤਾਂ, ਉਸ ’ਤੇ ਥੋੜ੍ਹੀ ਮੱਲ੍ਹਮ ਲਗਾਓ ਇੱਕ ਨਵਾਂ ਡਾਈਪਰ ਖੋਲੋ੍ਹ ਅਤੇ ਹੌਲੀ-ਹੌਲੀ ਆਪਣੇ ਬੱਚੇ ਦੇ ਪੈਰ ਅਤੇ ਲੱਤਾਂ ਚੁੱਕ ਕੇ ਉਸ ਦੇ ਹੇਠੋਂ ਸਰਕਾਓ ਡਾਈਪਰ ਦਾ ਸਾਹਮਣੇ ਦਾ ਹਿੱਸਾ ਬੱਚੇ ਦੇ ਪੈਰਾਂ ਦਰਮਿਆਨ ਪੈਰ ਦੇ ਉੱਪਰ ਵੱਲ ਉਠਾਓ ਫਿਰ ਚਿਪਕਣ ਵਾਲੀ ਸਟਿ੍ਰਪਵਸ ਅੱਗੇ ਲਿਆਓ ਤੇ ਆਰਾਮ ਨਾਲ ਉਸ ਨੂੰ ਚਿਪਕਾ ਦਿਓ ਤਾਂ ਕਿ ਡਾਈਪਰ ਸਹੀ ਤੇ ਸੁਰੱਖਿਅਤ ਤਰੀਕੇ ਨਾਲ ਲੱਗ ਜਾਵੇ ਹਰ ਰੋਜ਼ ਕੁਝ ਘੰਟਿਆਂ ਲਈ ਆਪਣੇ ਬੱਚੇ ਨੂੰ ਬਿਨਾ ਡਾਈਪਰ ਤੋਂ ਰਹਿਣ ਦਿਓ ਤਾਂ ਕਿ ਬੱਚੇ ਦੇ ਹੇਠਲੇ ਹਿੱਸੇ ਨੂੰ ਥੋੜ੍ਹੀ ਹਵਾ ਲੱਗ ਸਕੇ ਅਤੇ ਉਹ ਵਿਕਸਿਤ ਹੋ ਸਕੇ

ਆਪਣੇ ਨਵਜੰਮੇ ਬੱਚੇ ਨੂੰ ਸੰਭਾਲਣਾ ਜਾਣੋ

ਤੁਸੀਂ ਇਹ ਦੇਖ ਕੇ ਹੈਰਾਨ ਹੋਵੋਗੇ ਕਿ ਤੁਹਾਡਾ ਨਵਜੰਮਿਆ ਬੱਚਾ ਕਿੰਨਾ ਛੋਟਾ ਤੇ ਨਾਜ਼ੁਕ ਹੈ, ਪਰ ਕੁਝ ਬੁਨਿਆਦੀ ਤਕਨੀਕਾਂ ਨਾਲ ਤੁਸੀਂ ਕੁਝ ਹੀ ਸਮੇਂ ’ਚ ਆਪਣੇ ਬੱਚੇ ਨੂੰ ਸੰਭਾਲਣ ਬਾਰੇ ਹੋਰ ਜ਼ਿਆਦਾ ਆਤਮ-ਵਿਸ਼ਵਾਸ ਮਹਿਸੂਸ ਕਰਨ ਲੱਗੋਗੇ ਇੱਥੇ ਕੁਝ ਚੀਜਾਂ ਪੜ੍ਹੋ ਜੋ ਤੁਹਾਨੂੰ ਕਰਨੀਆਂ ਚਾਹੀਦੀਆਂ ਹਨ

ਆਪਣੇ ਬੰਚੇ ਨੂੰ ਫੜ੍ਹਨ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਧੋ ਲਵੋ ਤੇ ਸਾਫ ਕਰ ਲਵੋ ਨਵਜੰਮੇ ਬੱਚੇ ਸੰਕਰਮਣ ਲਈ ਅਤੀਸੰੰਵੇਦਨਸ਼ੀਲ ਹੁੰਦੇ ਹਨ, ਕਿਉਂਕਿ ਉਨ੍ਹਾਂ ਦੀ ਇਮਿੳੂਨਿਟੀ ਪ੍ਰਣਾਲੀ ਏਨੀ ਮਜ਼ਬੂਤ ਨਹੀਂ ਹੰੁਦੀ

ਯਕੀਨੀ ਬਣਾਓ ਕਿ ਤੁਹਾਡੇ ਹੱਥ ਤੇ ਉਨ੍ਹਾਂ ਦੇ ਹੱਥ ਜੋ ਤੁਹਾਡੇ ਬੱਚੇ ਨੂੰ ਫੜਦੇ ਹਨ, ਬੱਚੇ ਨਾਲ ਸੰਪਰਕ ਬਣਾਉਣ ਤੋਂ ਪਹਿਲਾਂ ਸਾਫ ਹੋਣ

ਆਪਣੇ ਬੱਚੇ ਦੇ ਸਿਰ ਤੇ ਗਰਦਨ ਨੂੰ ਸਹਾਰਾ ਦਿਓ ਆਪਣੇ ਬੱਚੇ ਨੂੰ ਫੜ੍ਹਨ ਲਈ ਤੁਸੀਂ ਜਦੋਂ ਵੀ ਉਸ ਨੂੰ ਚੁੱਕੋ ਤਾਂ ਉਸ ਦੇ ਸਿਰ ਨੂੰ ਆਰਾਮ ਨਾਲ ਫੜ੍ਹੋ ਤੇ ਜਦੋਂ ਤੁਸੀਂ ਉਸ ਨੂੰ ਸਿੱਧਾ ਖੜ੍ਹਾ ਕਰ ਰਹੇ ਹੋ ਜਾਂ ਹੇਠਾਂ ਰੱਖ ਰਹੇ ਹੋ ਤਾਂ ਉਸ ਦੇ ਸਿਰ ਨੂੰ ਸਹਾਰਾ ਦਿਓ ਬੱਚੇ ਇਸ ਸਮੇਂ ਤੱਕ ਆਪਣੇ ਸਿਰ ਨੂੰ ਸਹਾਰਾ ਨਹੀਂ ਦੇ ਸਕਦੇ, ਇਸ ਲਈ ਉਸ ਦੇ ਸਿਰ ਨੂੰ ਇੱਧਰ-ਉੱਧਰ ਨਾ ਝੁਕਣ ਦਿਓ

ਆਪਣੇ ਬੱਚੇ ਨੂੰ ਝਟਕੇ ਦੇਣ ਤੋਂ ਬਚੋ, ਚਾਹੇ ਤੁਸੀਂ ਉਸ ਨਾਲ ਖੇਡ ਰਹੇ ਹੋ ਜਾਂ ਫਿਰ ਨਾਰਾਜ਼ ਹੋ ਇਸ ਨਾਲ ਦਿਮਾਗ ’ਚ ਖੂਨ ਵਹਿ ਸਕਦਾ ਹੈ, ਜੋ ਮੌਤ ਦਾ ਕਾਰਨ ਬਣ ਸਕਦਾ ਹੈ ਨਾ ਹੀ, ਉਸ ਨੂੰ ਝਟਕੇ ਦੇ ਕੇ ਉਠਾਓ, ਇਸ ਦੀ ਬਜਾਇ, ਉਸ ਦੇ ਪੈਰਾਂ ’ਚ ਕੁਤਕੁਤਾਰੀ ਕਰੋ ਜਾਂ ਇੱਕ ਕੋਮਲ ਸਪੱਰਸ਼ ਦਿਓ

ਆਪਣੇ ਬੱਚੇ ਨੂੰ ਲਪੇਟਣਾ ਸਿੱਖੋ ਇਸ ਤੋਂ ਪਹਿਲਾਂ ਕਿ ਉਹ 2 ਮਹੀਨੇ ਦਾ ਹੋਵੇ, ਇਹ ਬੱਚੇ ਨੂੰ ਸੁਰੱਖਿਅਤ ਮਹਿਸੂਸ ਕਰਾਉਣ ਦਾ ਇੱਕ ਵਧੀਆ ਤਰੀਕਾ ਹੈ

ਨਵਜੰਮੇ ਬੱਚੇ ਨੂੰ ਇਸ਼ਨਾਨ ਕਰਵਾਓ

ਪਹਿਲੇ ਹਫ਼ਤੇ ਦੌਰਾਨ, ਤੁਹਾਨੂੰ ਬਹੁਤ ਧਿਆਨ ਨਾਲ ਆਪਣੇ ਬੱਚੇ ਨੂੰ ਇੱਕ ਸਪੰਜ ਇਸ਼ਨਾਨ ਕਰਵਾਉਣਾ ਚਾਹੀਦਾ ਹੈ ਇੱਕ ਵਾਰ ਨਾੜੂਆ ਨਿੱਕਲ ਜਾਵੇ ਤਾਂ, ਤੁਸੀਂ ਨਿਯਮਿਤ ਤੌਰ ’ਤੇ ਇੱਕ ਹਫ਼ਤੇ ’ਚ ਦੋ ਤੋਂ ਤਿੰਨ ਵਾਰ ਆਪਣੇ ਬੱਚੇ ਦਾ ਇਸ਼ਨਾਨ ਕਰਵਾਉਣਾ ਸ਼ੁਰੂ ਕਰ ਸਕਦੇ ਹੋ ਇਸ ਨੂੰ ਸਹੀ ਤਰੀਕੇ ਨਾਲ ਕਰਨ ਲਈ, ਤੁਹਾਨੂੰ ਆਪਣੀ ਸਮੱਗਰੀ, ਜਿਵੇਂ ਕਿ ਤੌਲੀਆ ਸਾਬਣ, ਇੱਕ ਸਾਫ ਡਾਈਪਰ ਆਦਿ ਪਹਿਲਾਂ ਹੀ ਇਕੱਠਾ ਕਰ ਲੈਣਾ ਚਾਹੀਦਾ ਹੈ ਤਾਂ ਕਿ ਬੱਚਾ ਪ੍ਰੇਸ਼ਾਨ ਨਾ ਹੋਵੇ

ਜਦੋਂ ਤੁਸੀਂ ਪਹਿਲੀ ਵਾਰ ਆਪਣੇ ਬੱਚੇ ਨੂੰ ਇਸ਼ਨਾਨ ਕਰਵਾਉਦੇ ਹੋ ਤਾਂ ਤੁਸੀਂ ਥੋੜ੍ਹਾ ਘਬਰਾ ਸਕਦੇ ਹੋ ਇਸ ਲਈ ਤੁਸੀਂ ਆਪਣੇ ਸਾਥੀ ਜਾਂ ਕੋਈ ਇੱਕ ਪਰਿਵਾਰ ਦੇ ਮੈਂਬਰ ਨੂੰ ਇਸ ਕੰਮ ’ਚ ਸ਼ਾਮਲ ਕਰ ਸਕਦੇ ਹੋ ਇਸ ਤਰੀਕੇ ਨਾਲ, ਇੱਕ ਵਿਅਕਤੀ ਬੱਚੇ ਨੂੰ ਪਾਣੀ ’ਚ ਫੜ੍ਹ ਕੇ ਰੱਖ ਸਕਦਾ ਹੈ ਤੇ ਦੂਜਾ ਉਸ ਨੂੰ ਨੁਹਾ ਸਕਦਾ ਹੈ ਨਵ੍ਹਾਉਦੇ ਹੋਏ ਹਲਕੇ ਸਾਬਣ ਦੀ ਵਰਤੋਂ ਕਰੋ ਤੇ ਉਹ ਤੁਹਾਡੇ ਬੱਚੇ ਦੀਆਂ ਅੱਖਾਂ ’ਚ ਨਾ ਜਾਵੇ ਇਸ ਲਈ ਉਸ ਨੂੰ ਆਰਾਮ ਨਾਲ ਲਗਾਓ

ਗਰਮੀਆਂ ’ਚ ਬੱਚਿਆਂ ਨੂੰ ਬੇਬੀ ਪਾੳੂਡਰ ਤੇ ਲੋਸ਼ਨ ਘੱਟ ਲਾਓ, ਹਾਂ ਅਸੀਂ ਮੰਨਦੇ ਹਾਂ ਕਿ ਪਾੳੂਡਰ ਤੇ ਲੋਸ਼ਨ ਲਾਉਣ ਨਾਲ ਬੱਚਿਆਂ ਦੀ ਚਮੜੇ ਹਰ ਸਮੇਂ ਹੈਲਥੀ ਤੇ ਮੁਲਾਇਮ ਰਹਿੰਦੀ ਹੈ ਆਮ ਤੌਰ ’ਤੇ ਗਰਮੀਆਂ ’ਚ ਬੱਚਿਆਂ ਦੀ ਚਮੜੀ ਜ਼ਿਆਦਾ ਸੈਂਸਟਿਵ ਹੋ ਜਾਂਦੀ ਹੈ ਅਜਿਹੀ ਸਥਿਤੀ ’ਚ ਪਾੳੂਡਰ ਜਾਂ ਲੋਸ਼ਨ ਲਾਉਣ ਨਾਲ ਚਮੜੀ ਬਿਹਤਰ ਹੋਣ ਦੀ ਬਜਾਇ ਉਸ ਨਾਲ ਖੁਜ਼ਲੀ ਹੋ ਸਕਦੀ ਹੈ ਇਸ ਲਈ ਗਰਮੀਆਂ ਦੇ ਦਿਨਾਂ ’ਚ ਬੱਚਿਆਂ ’ਤੇ ਅਜਿਹੇ ਪ੍ਰੋਡੈਕਟ ਦੀ ਵਰਤੋਂ ਘੱਟ ਕਰਨਾ ਹੀ ਫਾਇਦੇਮੰਦ ਹੈ

ਗਰਮੀਆਂ ’ਚ ਬੱਚਿਆਂ ਲਈ ਸਹੀ ਕੱਪੜੇ ਚੁਣੋ

ਜੇਕਰ ਤੁਹਾਡੇ ਕੋਲ ਬੱਚੇ ਦੇ ਬਹੁਤ ਸਾਰੇ ਕੱਪੜੇ ਹਨ ਤਾਂ ਇਸ ਨਾਲ ਤੁਸੀਂ ਉਸ ਨੂੰ ਕਈ ਤਰੀਕਿਆਂ ਨਾਲ ਤਿਆਰ ਕਰ ਸਕਦੇ ਹੋ ਗਰਮੀਆਂ ’ਚ ਬੱਚਿਆਂ ਨੂੰ ਵਿਸ਼ੇਸ਼ ਤਰ੍ਹਾਂ ਦੇ ਕੱਪੜੇ ਪਹਿਨਾਉਣੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਨੂੰ ਸਾਹ ਲੈਣ ਤੇ ਉਨ੍ਹਾਂ ਦਾ ਪਸੀਨਾ ਅਬਜ਼ਰਵ ਹੋਣ ’ਚ ਮੱਦਦ ਮਿਲ ਸਕੇ ਇਸ ਸਮੇਂ ਤੁਸੀਂ ਆਪਣੇ ਬੱਚੇ ਲਈ ਕਾਟਨ ਦੇ ਹਲਕੇ ਤੇ ਸੁਵਿਧਾਜਨਕ ਕੱਪੜੇ ਹੀ ਚੁਣੋ ਤੇ ਸਿੰਥੈਟਿਕ ਤੇ ਸਿਲਕ ਦੇ ਕੱਪੜੇ ਉਸ ਨੂੰ ਹੋਰ ਮੌਸਮ ’ਚ ਪਹਿਨਾਓ ਗਰਮੀਆਂ ’ਚ ਗੂੜ੍ਹੇ ਰੰਗ ਦੇ ਕੱਪੜਿਆਂ ਦੀ ਵਰਤੋਂ ਬਿਲਕੁਲ ਵੀ ਨਾ ਕਰੋ ਕਿਉਂਕਿ ਇਹ ਕੱਪੜੇ ਗਰਮੀ ਨੂੰ ਅਬਜ਼ਰਵ ਕਰਦੇ ਹਨ ਤੇ ਇਸ ਨੂੰ ਪਹਿਨਣ ਨਾਲ ਜ਼ਿਆਦਾ ਗਰਮੀ ਲੱਗਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ