ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ

0
242

ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ

(ਰਾਜਵਿੰਦਰ ਬਰਾੜ)। ਗਿੱਦੜਬਾਹਾ। ਬਲਾਕ ਗਿੱਦੜਬਾਹਾ ਦੀ ਬਲਾਕ ਪੱਧਰੀ ਨਾਮ-ਚਰਚਾ ਬੀਤੇ ਦਿਨੀਂ ਗਿੱਦੜਬਾਹਾ ਦੇ ਨਾਮ ਚਰਚਾ ਘਰ ਵਿਖੇ ਹੋਈ। ਜਿਸ ਵਿੱਚ ਭਾਰੀ ਗਿਣਤੀ ’ਚ ਸਾਧ-ਸੰਗਤ ਨੇ ਪਹੁੰਚ ਕੇ ਗੁਰੂਜੱਸ ਸਰਵਣ ਕੀਤਾ। ਇਸ ਮੌਕੇ ਵੱਖ-ਵੱਖ ਕਵੀਰਾਜ ਵੀਰਾਂ ਨੇ ਸਬਦਬਾਣੀ ਸੁਣਾਈ ਅਤੇ ਅੰਤ ’ਚ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥ ’ਚੋਂ ਅਨਮੋਲ ਬਚਨ ਵੀ ਪੜ੍ਹੇ ਗਏ।

ਇਸ ਨਾਮ ਚਰਚਾ ਦੌਰਾਨ ਬਲਾਕ ਗਿੱਦੜਬਾਹਾ ਦੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਮਾਨਵਤਾ ਭਲਾਈ ਦੇ ਕਾਰਜਾਂ ਨਾਲ ਸ਼ਨਿੱਚਰਵਾਰ ਨੂੰ ਗੁਰੂ ਪੁੰਨਿਆ ਤਿਉਹਾਰ ਦੇ ਮੌਕੇ ਵਰਤ ਰੱਖ ਕੇ 34 ਪਰਿਵਾਰਾਂ ਨੂੰ ਰਾਸ਼ਨ ਦਿੱਤਾ ਇਸ ਮੌਕੇ ਗਿੱਦੜਬਾਹਾ ਬਲਾਕ ਦੇ ਬਲਾਕ ਭੰਗੀਦਾਸ ਜਗਤਾਰ ਸਿੰਘ ਇੰਸਾਂ, 25 ਮੈਂਬਰ ਸਾਗਰ ਇੰਸਾਂ, ਜ਼ਿੰਮੇਵਾਰ 15 ਮੈਂਬਰਾਂ ਐੈੱਲ ਡੀ ਲਛਮਣ ਇੰਸਾਂ, ਬੋਹੜ ਚੰਦ ਇੰਸਾਂ, ਐਡਵੋਕੇਟ ਰਾਜਿੰਦਰ ਕੁਮਾਰ ਇੰਸਾਂ, ਰਾਜ ਕੁਮਾਰ ਇੰਸਾਂ, ਪ੍ਰਵੀਨ ਇੰਸਾਂ, ਲਛਮਣ ਦਾਸ ਇੰਸਾਂ ਪਿੰਡ ਭਾਰੂ ਭੰਗੀਦਾਸ,ਸ਼ਹਿਰੀ ਭੰਗੀਦਾਸ ਧਰਮਪਾਲ ਇੰਸਾਂ ਤੋ ਇਲਾਵਾ ਬਲਾਕ ਦੀਆ ਸੁਜਾਨ ਭੈਣਾਂ ਤੇ ਸਾਧ ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ