ਗੁਰੂ ਦੀ ਮਹਿਮਾ ਜਿੰਨੀ ਗਾਈਏ ਓਨੀ ਘੱਟ : ਪੂਜਨੀਕ ਗੁਰੂ ਜੀ

0
393
Glory, Guru, low

ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਗੁਰੂ, ਸਤਿਗੁਰੂ, ਮੁਰਸ਼ਿਦੇ-ਕਾਮਲ ਦੀ ਮਹਿਮਾ ਜੀਵ-ਆਤਮਾ ਜਿੰਨੀ ਗਾਉਂਦੀ ਹੈ, ਓਨੀ ਹੀ ਘੱਟ ਹੁੰਦੀ ਹੈ, ਕਿਉਂਕਿ ਗੁਰੂ ਦੋਵਾਂ ਜਹਾਨਾਂ ਦਾ ਸਾਥੀ ਹੈ ਇੱਥੇ-ਉੱਥੇ ਕੋਈ ਸਾਥ ਦੇ ਸਕਦਾ ਹੈ ਤਾਂ ਉਹ ਹੈ ਗੁਰੂ, ਪੀਰ-ਫ਼ਕੀਰ ਵੱਲੋਂ ਦਿੱਤਾ ਗਿਆ ਗੁਰਮੰਤਰ ਅਤੇ ਉਸ ਮਾਲਕ ਦਾ ਉਹ ਸਵਰੂਪ ਜੋ ਤੁਹਾਡੇ ਅੰਦਰ ਪ੍ਰਗਟ ਹੁੰਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਗੁਰੂ, ਪੀਰ-ਫ਼ਕੀਰ ਹਮੇਸ਼ਾ ਜੀਵ ਦੇ ਕਰਮ ਬਣਾਉਂਦੇ ਹਨ ਪਰੰਤੂ ਜਿਨ੍ਹਾਂ ਦੇ ਕਰਮ ਬੁਰੇ ਹੋ ਜਾਂਦੇ ਹਨ, ਪਿਛਲੇ ਜਨਮਾਂ ਦਾ ਕੋਈ ਭਿਆਨਕ ਕਰਮ ਜਦੋਂ ਅੱਗੇ ਆ ਜਾਂਦਾ ਹੈ ਤਾਂ ਉਹ ਗੁਰੂ, ਪੀਰ-ਫ਼ਕੀਰ ਦੀਆਂ ਗੱਲਾਂ ‘ਤੇ ਅਮਲ ਕਰਨਾ ਛੱਡ ਦਿੰਦਾ ਹੈ ਵਰ੍ਹਿਆਂ ਦਾ ਬਣਿਆ ਹੋਇਆ ਵਿਸ਼ਵਾਸ,ਵਰ੍ਹਿਆਂ ਦੀ ਕੀਤੀ ਹੋਈ ਭਗਤੀ ਆਪਣੇ ਮਨ ਨਫ਼ਜ਼-ਸ਼ੈਤਾਨ ਦੇ ਧੱਕੇ ਚੜ੍ਹ ਕੇ ਜਿਨ੍ਹਾਂ ਲੋਕਾਂ ਨੂੰ ਮਾਲਕ ਨੇ ਹੀਰੇ-ਜਵਾਹਾਰਾਤ ਬਖ਼ਸ਼ੇ ਹੁੰਦੇ ਹਨ, ਉਨ੍ਹਾਂ ਨੂੰ ਕੌਡੀ-ਕੰਕਰ ‘ਚ ਬਦਲਦੇ ਹੋਏ ਵੇਖਿਆ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਗੁਰੂ, ਪੀਰ-ਫ਼ਕੀਰ ਬਿਨਾਂ ਕਾਰਨ ਕਦੇ ਕੋਈ ਕੰਮ ਨਹੀਂ ਕਰਦੇ ਕਿਸੇ ਦੇ ਕੋਈ ਕਰਮ ਬਣਾਏ ਤਾਂ ਉਸ ‘ਚ ਕਦੇ ਕੋਈ ਰੁਕਾਵਟ ਨਹੀਂ ਆਉਂਦੀ, ਜਦੋਂ ਇੱਕ ਮੁਰੀਦ ਦਾ ਵਿਸ਼ਵਾਸ ਪੱਕਾ ਹੋ ਜਾਂਦਾ ਹੈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਇੱਕ ਭਜਨ ‘ਚ ਲਿਖਿਆ ਹੈ ਕਿ ਸਾਰੀ ਦੁਨੀਆਂ ਇੱਕ ਪਾਸੇ ਮੇਰਾ ਸਤਿਗੁਰੂ ਪਿਆਰਾ ਇੱਕ ਪਾਸੇ ਫਿਰ ਇੱਕ ਜੀਵ-ਆਤਮਾ ਇਸ ਗੱਲ ‘ਤੇ ਆ ਜਾਂਦੀ ਹੈ ਕਿ ਭਾਵੇਂ ਸਾਰੀ ਦੁਨੀਆਂ ਇੱਕ ਪਾਸੇ ਹੋ ਜਾਵੇ ਅਤੇ ਮੇਰਾ ਸਤਿਗੁਰੂ, ਮੁਰਸ਼ਿਦੇ-ਕਾਮਲ ਇੱਕ ਪਾਸੇ ਹੋ ਜਾਵੇ ਫਿਰ ਵੀ ਮੈਂ ਆਪਣੇ ਮੁਰਸ਼ਿਦੇ-ਕਾਮਲ ਵੱਲੋਂ ਮੂੰਹ ਨਹੀਂ ਮੋੜਾਂਗੀ ਭਾਵੇਂ ਦੁਨੀਆਂ ਵਾਲੇ ਕਿੰਨੇ ਵੀ ਤਾਅਨੇ ਮਾਰਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਗੁਰੂ, ਮੁਰਸ਼ਿਦੇ-ਕਾਮਲ ਨੇ ਭਜਨਾਂ ‘ਚ ਜੋ ਬਚਨ ਫ਼ਰਮਾਏ ਉਹ ਇੱਕ ਮੁਰੀਦ ਲਈ ਬਹੁਤ ਵੱਡੀ ਨਿਆਮਤ ਹਨ ਦੂਜੇ ਭਜਨਾਂ ‘ਚ ਫ਼ਰਮਾਇਆ ਕਿ ਸਾਰੀਆਂ ਤ੍ਰਿਲੋਕੀਆਂ ਦੀ ਦੌਲਤ ਇਕੱਠੀ ਕੀਤੀ ਜਾਵੇ ਅਤੇ ਇੱਕ ਮੁਰੀਦ ਤੋਂ ਪੁੱਛਿਆ ਜਾਵੇ ਕਿ ਕੀ ਤੈਨੂੰ ਦੌਲਤ ਚਾਹੀਦੀ ਹੈ? ਤਾਂ ਉਹ ਦੌਲਤ ਵੱਲ ਮੂੰਹ ਚੁੱਕ ਕੇ ਵੀ ਨਹੀਂ ਵੇਖਦਾ ਉਹ ਤਾਂ ਇਹ ਕਹਿੰਦਾ ਹੈ ਕਿ ਮੈਨੂੰ ਤਾਂ ਮੇਰਾ ਸਤਿਗੁਰੂ, ਪੀਰੋ-ਮੁਰਸ਼ਿਦੇ-ਕਾਮਲ, ਅੱਲ੍ਹਾ, ਮਾਲਕ ਚਾਹੀਦਾ ਹੈ ਜੋ ਅਜਿਹਾ ਹੋ ਜਾਂਦਾ ਹੈ ਤਾਂ ਮਾਲਕ ਵੀ ਉਸ ਦਾ ਪੂਰੀ ਤਰ੍ਹਾਂ ਹੋ ਜਾਂਦਾ ਹੈ ਉਹ ਜਦੋਂ ਜਾਗਦਾ ਹੈ, ਉਦੋਂ ਮਾਲਕ ਦੇ ਦਰਸ਼-ਦੀਦਾਰ, ਜਦੋਂ ਉਹ ਸੌਂਦਾ ਹੈ ਉਦੋਂ ਦਰਸ਼-ਦੀਦਾਰ ਹੁੰਦੇ ਹਨ ਭਾਵ ਅੰਦਰੋਂ-ਬਾਹਰੋਂ ਮਾਲਕ ਕੋਈ ਕਮੀ ਨਹੀਂ ਛੱਡਦਾ, ਪਰ ਅਜਿਹਾ ਹੋਣ ‘ਚ ਬਹੁਤ ਦਿੱਕਤਾਂ ਹਨ, ਪਰੇਸ਼ਾਨੀਆਂ ਬਹੁਤ ਆਉਂਦੀਆਂ ਹਨ ਇਨਸਾਨ ਨੂੰ ਆਪਣੇ ਨਹੀਂ ਛੱਡਦੇ, ਦੂਜੇ ਨਹੀਂ ਛੱਡਦੇ, ਦੁਨੀਆਦਾਰੀ ਨਹੀਂ ਛੱਡਦੀ, ਕਿਉਂਕਿ ਇਨਸਾਨ ਦੇ ਅੰਦਰ ਇਹ ਫ਼ਿਤਰਤ ਹੁੰਦੀ ਹੈ ਕਿ ਉਹ ਦੂਜਿਆਂ ਨੂੰ ਸੁਖੀ ਵੇਖ ਕੇ ਸੁਖੀ ਨਹੀਂ ਹੁੰਦਾ ਜੋ ਮਾਲਕ ਦੇ ਪਿਆਰੇ ਹੁੰਦੇ ਹਨ, ਉਨ੍ਹਾਂ ‘ਚ ਇਹ ਗੱਲ ਨਹੀਂ ਹੁੰਦੀ ਪਰ ਇੱਥੇ ਆਮ ਦੁਨੀਆਂ ਦੀ ਗੱਲ ਕਰ ਰਹੇ ਹਾਂ ਉਹ ਦੂਜਿਆਂ ਨੂੰ ਸੁਖੀ ਵੇਖ ਕੇ ਕਦੇ ਸੁਖੀ ਨਹੀਂ ਰਹਿ ਸਕਦੇ ਅਜਿਹਾ ਇਨਸਾਨ ਜੋ ਦੂਜਿਆਂ ਨੂੰ ਸੁਖੀ ਵੇਖ ਕੇ ਕਦੇ ਖੁਸ਼ ਨਹੀਂ ਹੁੰਦਾ, ਉਸ ਦੀ ਜ਼ਿੰਦਗੀ ‘ਚ ਕਦੇ ਖੁਸ਼ੀਆਂ ਨਹੀਂ ਆ ਸਕਦੀਆਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Glory, Guru, low