ਆਤਮਾ ਦੀ ਖੁਰਾਕ ਹੈ ਰਾਮ ਨਾਮ : ਪੂਜਨੀਕ ਗੁਰੂ ਜੀ

0
763

ਸੱਚ ਕਹੂੰ ਨਿਊਜ਼,  ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਰੀਰ ਦੇ ਅੰਦਰ ਦੋ ਤਾਕਤਾਂ ਕੰਮ ਕਰਦੀਆਂ ਹਨ, ਨੈਗਟਿਵ ਤੇ ਪਾਜਿਟਿਵ ਸਰੀਰ ਵਿੱਚ ਨੇਕੀ ਦਾ ਨੁਮਾਇੰਦਾ ਹੈ। ਆਤਮਾ ਅਤੇ ਬੁਰਾਈ ਦਾ ਨੁਮਾਇੰਦਾ ਹੈ। ਮਨ ਕਾਮ ਵਾਸਨਾ, ਕ੍ਰੋਧ, ਮੋਹ,ਲੋਭ, ਅਹੰਕਾਰ, ਮਨ ਤੇ ਮਾਇਆ ਇਹ ਸੱਤਾਂ ਚੋਰਾਂ ਦੀ ਟੀਮ ਹੈ ਅਤੇ ਆਤਮਾ ਇਕੱਲੀ ਹੈ।

ਆਤਮਾ ਦੀ ਖੁਰਾਕ ਅਤੇ ਮਨ ਦੀ ਖੁਰਾਕ ਕੀ-ਕੀ ਹੈ? ਸਰੀਰ ਨੂੰ ਮਜ਼ਬੂਤ ਕਰਨ ਲਈ ਇਨਸਾਨ ਜੋ ਖਾਂਦਾ ਹੈ ਉਹ ਸਰੀਰ ਦੀ ਖੁਰਾਕ ਹੈ। ਬੈਠੇ-ਬੈਠੇ ਇਨਸਾਨ ਚੁਗਲੀ ਨਿੰਦਿਆ ਕਰਦਾ ਹੈ, ਟੰਗ ਖਿਚਾਈ, ਠੱਗੀ, ਬੇਈਮਾਨੀ ਇਹ ਸਭ ਕਰਮ ਮਨ ਦੀ ਖੁਰਾਕ ਹੈ। ਸਿਵਾਏ ਰਾਮ-ਨਾਮ ਤੇ ਪਰਮਾਰਥ ਦੇ ਸਭ ਮਨ ਦੀ ਖੁਰਾਕ ਹੈ ਆਤਮਾ ਦੀ ਖੁਰਾਕ ਹੈ, ਰਾਮ-ਨਾਮ, ਪਰਹਿੱਤ ਪਰਮਾਰਥ ਆਤਮਾ ਦਾ ਮਾਲਕ ਪਰਮਾਤਮਾ ਹੈ, ਪਰਮਾਤਮਾ ਨੇ ਕਾਲ, ਮਹਾਂਕਾਲ ਨੂੰ ਬਚਨ ਦੇ ਰੱਖੇ ਹਨ ਕਿ ਪ੍ਰਤੱਖ ਤੌਰ ’ਤੇ ਕੋਈ ਚਮਤਕਾਰ ਨਹੀਂ ਵਿਖਾਵਾਂਗਾ।

ਆਤਮਾ ਦੀ ਖੁਰਾਕ ਅਜਿਹੀ ਹੈ। ਜੇਕਰ ਤੁਸੀਂ ਇਸ ਨੂੰ ਖਵਾ ਦਿਓ, ਫਿਰ ਮਨ ਤਾਂ ਕੀ ਕਾਲ-ਮਹਾਂਕਾਲ ਨੂੰ ਵੀ ਆਤਮਾ ਚਾਰਾਂ ਖਾਨਿਓਂ ਚਿੱਤ ਕਰ ਸਕਦੀ ਹੈ, ਅਤੇ ਉਹ ਖੁਰਾਕ ਹੈ ਪਰਮਾਤਮਾ ਦਾ ਨਾਮ ਜੇਕਰ ਇਨਸਾਨ ਸਵੇਰੇ-ਸ਼ਾਮ ਲਗਾਤਾਰ ਸਿਮਰਨ ਕਰੇ, ਬਚਨਾਂ ’ਤੇ ਪੱਕਾ ਰਹੇ ਤਾਂ ਯਕੀਨਨ ਆਤਮਾ ਬਲਵਾਨ ਹੋ ਜਾਵੇਗੀ ਤੇ ਤੁਸੀਂ ਉਹ ਪਰਮਾਨੰਦ ਹਾਸਲ ਕਰ ਸਕੋਗੇ, ਜਿਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।