ਖੁਦਾ ਦੀ ਬਸਤੀ ਦੁਕਾਨ ਨਹੀਂ

0
852

ਖੁਦਾ ਦੀ ਬਸਤੀ ਦੁਕਾਨ ਨਹੀਂ

ਜੰਗਲ ਵਿੱਚ ਯੁਧਿਸ਼ਟਰ ਧਿਆਨ ’ਚ ਮਗਨ ਬੈਠਾ ਸੀ ਧਿਆਨ ਤੋਂ ਉੱਠਿਆ ਤਾਂ ਦਰੋਪਤੀ ਨੇ ਕਿਹਾ, ‘ਮਹਾਰਾਜ! ਇੰਨਾ ਭਜਨ ਤੁਸੀਂ ਭਗਵਾਨ ਦਾ ਕਰਦੇ ਹੋ, ਇੰਨੀ ਦੇਰ ਤੱਕ ਧਿਆਨ ਵਿੱਚ ਬੈਠੇ ਰਹਿੰਦੇ ਹੋ, ਫਿਰ ਉਸ ਨੂੰ ਕਿਉਂ ਨਹੀਂ ਕਹਿੰਦੇ ਕਿ ਉਹ ਤੁਹਾਡੇ ਇਨ੍ਹਾਂ ਸੰਕਟਾਂ ਨੂੰ ਦੂਰ ਕਰ ਦੇਣ? ਇੰਨੇ ਵਰਿ੍ਹਆਂ ਤੋਂ ਤੁਸੀਂ ਅਤੇ ਦੂਜੇ ਪਾਂਡਵ ਜੰਗਲ ’ਚ ਭਟਕ ਰਹੇ ਹੋ, ਇੰਨਾ ਦੁੱਖ ਹੁੰਦੈ, ਇੰਨਾ ਕਲੇਸ਼! ਕਿਤੇ ਪੱਥਰਾਂ ’ਤੇ ਰਾਤ ਗੁਜ਼ਾਰਨੀ ਪੈਂਦੀ ਹੈ, ਕਿਤੇ ਕੰਡਿਆਂ ’ਚ ਕਦੇ ਪਿਆਸ ਬੁਝਾਉਣ ਲਈ ਪਾਣੀ ਨਹੀਂ ਮਿਲਦਾ,

ਕਦੇ ਭੁੱਖ ਮਿਟਾਉਣ ਲਈ ਖਾਣਾ ਨਹੀਂ ਫਿਰ ਤੁਸੀਂ ਭਗਵਾਨ ਨੂੰ ਕਿਉਂ ਨਹੀਂ ਕਹਿੰਦੇ ਕਿ ਇਨ੍ਹਾਂ ਦੁੱਖਾਂ ਦਾ ਅੰਤ ਕਰ ਦੇਣ’ ਯੁਧਿਸ਼ਟਰ ਬੋਲਿਆ, ‘ਸੁਣੋ ਦਰੋਪਤੀ! ਮੈਂ ਭਗਵਾਨ ਦਾ ਭਜਨ ਕਰਦਾ ਹਾਂ ਤਾਂ ਸੌਦੇ ਲਈ ਨਹੀਂ ਮੈਂ ਭਜਨ ਕਰਦਾ ਹਾਂ ਸਿਰਫ਼ ਇਸ ਲਈ ਕਿ ਭਜਨ ਕਰਨ ਨਾਲ ਅਨੰਦ ਮਿਲਦਾ ਹੈ, ਆਤਮਾ ਨੂੰ ਸ਼ਾਂਤੀ ਮਿਲਦੀ ਹੈ

ਸਾਹਮਣੇ ਫੈਲੇ ਹੋਏ ਉਸ ਪਰਬਤ ਨੂੰ ਵੇਖੋ! ਉਸ ਨੂੰ ਵੇਖਦਿਆਂ ਹੀ ਮਨ ਪ੍ਰਫੁੱਲਤ ਹੋ ਜਾਂਦਾ ਹੈ ਅਸੀਂ ਉਸ ਤੋਂ ਕੁਝ ਮੰਗਦੇ ਨਹੀਂ ਅਸੀਂ ਵੇਖਦੇ ਹਾਂ ਇਸ ਲਈ ਕਿ ਵੇਖਣ ’ਚ ਖੁਸ਼ੀ ਮਿਲਦੀ ਹੈ ਖੁਸ਼ੀ ਲਈ ਮੈਂ ਭਗਵਾਨ ਦਾ ਭਜਨ ਕਰਦਾ ਹਾਂ’ ਭਜਨ ਲਗਨ ਨਾਲ ਕਰੋ, ਮੰਗਾਂ ਤਾਂ ਭਗਵਾਨ ਆਪ ਹੀ ਸਮਝਦਾ ਹੈ ਤੇ ਉਸ ਦਾ ਕੋਈ ਰਾਜ਼ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.