Breaking News

ਹਿਰਦੇ ਦੀ ਮੈਲ ਧੋ ਦਿੰਦਾ ਹੈ ਰਾਮ ਨਾਮ : ਪੂਜਨੀਕ ਗੁਰੂ ਜੀ

Spiritually, gods Word, Dera Sacha Sauda, Gurmeet Ram Rahim

1345 ਵਿਅਕਤੀਆਂ ਨੇ ਲਿਆ ਨਾਮ ਸ਼ਬਦ

ਸਰਸਾ: ਰਾਮ ਦਾ ਨਾਮ ਅਤੇ ਸਤਿਸੰਗ ਅਜਿਹੀ ਤਾਕਤ ਹੈ,  ਅਜਿਹੀ ਸ਼ਕਤੀ ਹੈ ਜੋ ਇਨਸਾਨ ਦੇ ਹਿਰਦੇ ਦੀ ਮੈਲ ਧੋ ਦਿੰਦੀ ਹੈ ਸੱਚੀ ਭਾਵਨਾ, ਸ਼ਰਧਾ ਨਾਲ ਰਾਮ ਦਾ ਨਾਮ ਜਪੋ, ਸਤਿਸੰਗ ਸੁਣੋ, ਮਾਲਕ ਤੋਂ ਮਾਲਕ ਨੂੰ ਮੰਗਦੇ ਹੋ, ਚੰਗਾ ਕਰਮ ਕਰਦੇ ਹੋ ਤਾਂ ਯਕੀਨਨ ਤੁਹਾਡੇ ਜਨਮਾਂ-ਜਨਮਾਂ ਦੇ ਪਾਪ ਕਰਮ ਪਰਮਾਤਮਾ ਕੱਟ ਦਿੰਦੇ ਹਨ

ਉਕਤ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਰੂਹਾਨੀ ਸਤਿਸੰਗ ਦੌਰਾਨ ਫ਼ਰਮਾਏ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ 1345 ਵਿਅਕਤੀਆਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕਰਕੇ ਉਨ੍ਹਾਂ ਨੂੰ ਬੁਰਾਈਆਂ ਤਿਆਗਣ ਦਾ ਪ੍ਰਣ ਦਿਵਾਇਆ ਹਜ਼ਾਰਾਂ ਵਿਅਕਤੀਆਂ ਨੇ ‘ਜਾਮ-ਏ-ਇੰਸਾਂ ਗੁਰੂ ਕਾ’ ਪੀ ਕੇ ਮਾਨਵਤਾ ਭਲਾਈ ਕਾਰਜਾਂ ‘ਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਪ੍ਰਣ ਲਿਆ

ਸ਼ਰਧਾਲੂਆਂ ਨੂੰ ਪਵਿੱਤਰ ਬਚਨਾਂ ਨਾਲ ਨਿਹਾਲ ਕਰਦਿਆਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਰਮਾਤਮਾ ਹੀ ਅਜਿਹੀ ਸ਼ਕਤੀ ਹੈ ਜੋ ਜਨਮ ਨਾ ਲੈ ਕੇ ਵੀ ਸਭ ਦੇ ਨਾਲ ਹੈ, ਉਹ ਅਜਾਪ ਹੈ, ਉਸਦੀ ਧੁਨ ਹੈ ਉਸਨੂੰ ਅੱਜ ਤੱਕ ਕੋਈ ਫੜ੍ਹ ਨਹੀਂ ਸਕਿਆ ਉਹ ਆਦਿ ਹੈ, ਸਭ ਤੋਂ ਪਹਿਲਾਂ ਉਹ ਧੁਨ ਹੀ ਸੀ, ਉਸ ਤੋਂ ਬਾਅਦ ਸੰਸਾਰ ਬਣਿਆ ਪਰਮਾਤਮਾ ਦੇ ਸ਼ਬਦਾਂ ਨੂੰ, ਉਸ ਧੁਨ ਨੂੰ ਜੇਕਰ ਤੁਸੀਂ ਸੁਣ ਲੈਂਦੇ ਹੋ ਤਾਂ ਯਕੀਨਨ ਜਨਮਾਂ-ਜਨਮਾਂ ਦੀ ਮੈਲ ਉਤਰ ਜਾਂਦੀ ਹੈ

ਰਾਮ-ਨਾਮ ਜਪਣ ਨਾਲ ਇਨਸਾਨ ਦਾ ਆਤਮ-ਵਿਸ਼ਵਾਸ ਵਧਦਾ ਹੈ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਰਾਮ-ਨਾਮ ਜਪਣ ਨਾਲ ਇਨਸਾਨ ਦਾ ਆਤਮ-ਵਿਸ਼ਵਾਸ ਵਧਦਾ ਹੈ ਆਤਮ ਬਲ ਦੇ ਵਧਣ ਨਾਲ ਇਨਸਾਨ ਦੇ ਦਿਲੋਂ ਦਿਮਾਗ ‘ਚ ਖੁਸ਼ੀਆਂ ਦਾ ਵਾਸ ਹੁੰਦਾ ਹੈ ਜਿਉਂ-ਜਿਉਂ ਤੁਸੀਂ ਸਤਿਸੰਗ  ਸੁਣਦੇ ਹੋ, ਉਵੇਂ ਅਮਲ ਵੀ ਕਰਿਆ ਕਰੋ

ਆਪ ਜੀ ਨੇ ਫ਼ਰਮਾਇਆ ਕਿ ਸੱਚ ਦੇ ਰਾਹ ‘ਤੇ ਚੱਲਦੇ ਹੋਏ ਰੱਬ ਦਾ ਨਾਮ ਲੈਂਦਿਆਂ ਅੱਗੇ ਵਧਦੇ ਜਾਓ, ਯਕੀਨਨ ਪਰੇਸ਼ਾਨੀਆਂ ਦੂਰ ਹੋਣਗੀਆਂ, ਖੁਸ਼ੀਆਂ ਨਾਲ ਮਾਲਾਮਾਲ ਹੋ ਜਾਓਗੇ ਜਿਨ੍ਹਾਂ ਦੇ ਅੰਦਰ ਆਤਮ-ਵਿਸ਼ਵਾਸ, ਆਤਮਬਲ ਹੁੰਦਾ ਹੈ ਉਹ ਨੇਕ ਕਾਰਜਾਂ ‘ਚ ਤਰੱਕੀ ਕਰਦੇ ਹਨ ਪਰਮਾਤਮਾ ਦਾ ਨਾਮ ਲੈਣਾ ਸਭ ਤੋਂ ਵੱਡੀ ਗੱਲ ਹੈ ਰਾਮ-ਨਾਮ ਨਾਲ ਜੋ ਲੋਕ ਅੱਗੇ ਵਧਦੇ ਹਨ, ਬੁਲੰਦ ਹੌਂਸਲੇ ਰੱਖਦੇ ਹਨ, ਪਰਮਾਤਮਾ ਉਨ੍ਹਾਂ ਦੀਆਂ ਝੋਲੀਆਂ ਜ਼ਰੂਰ ਭਰਦਾ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਸੀਂ ਚੱਲਦੇ, ਫਿਰਦੇ, ਉੱਠਦੇ, ਬੈਠਦੇ ਰਾਮ ਦਾ ਨਾਮ ਜਪੋ

ਰਾਮ ਦਾ ਨਾਮ ਜਪਣ ‘ਤੇ ਕੋਈ ਟੈਕਸ ਨਹੀਂ ਲੱਗਦਾ ਰਾਮ ਦਾ ਨਾਮ ਲੈਣਾ, ਪਰਮਾਤਮਾ ਦੀ ਭਗਤੀ ਕਰਨ ਦਾ ਤਰੀਕਾ ਉਹ ਹੀ ਸਹੀ ਹੈ, ਜਿਸ ਦਾ ਕੋਈ ਪੈਸਾ ਨਹੀਂ ਲੱਗਦਾ ਪਰਮਾਤਮਾ ਦਾ ਨਾਮ ਅਨਮੋਲ ਹੈ ਪਰੰਤੂ ਫਿਰ ਵੀ ਲੋਕ ਰਾਮ ਦਾ ਨਾਮ ਲੈਣ ‘ਚ ਸੰਕੋਚ ਕਰਦੇ ਹਨ ਰਾਮ ਦਾ ਨਾਮ ਹੀ ਹੈ ਜੋ ਸਾਰੀ ਦੁਨੀਆ ਨੂੰ ਬਚਾਈ ਰੱਖਦਾ ਹੈ, ਹਾਲਾਂਕਿ ਦੁਨੀਆ ਤਬਾਹੀ ਦੀ ਕਗਾਰ ‘ਤੇ ਹੈ ਤੇ ਐਟਮ-ਪਰਮਾਣੂ ਲੈ ਕੇ ਇੱਕ-ਦੂਜੇ ਨੂੰ ਤਬਾਹ ਕਰਨ ਦੀ ਤਿਆਰੀ ‘ਚ ਹਨ

ਆਪ ਜੀ ਨੇ ਫ਼ਰਮਾਇਆ ਕਿ ਜੋ ਗਲਤ ਕੰਮ ਕਰਦੇ ਹਨ ਉਨ੍ਹਾਂ ਨੂੰ ਸੁੱਖ- ਚੈਨ ਨਹੀਂ ਮਿਲਦਾ ਹੰਕਾਰ ਨਾ ਕਰਦੇ ਹੋਏ, ਭਗਤੀ ਕਰਦੇ ਕਰਦੇ ਜਿਉਂ-ਜਿਉਂ ਤੁਸੀਂ ਅੱਗੇ ਵਧਦੇ ਜਾਓਗੇ, ਤੁਹਾਡੀਆਂ ਝੋਲੀਆਂ ਭਰਦੀਆਂ ਜਾਣਗੀਆਂ ਸਤਿਸੰਗ ਸੁਣੋਗੇ ਤਦੇ ਤੁਹਾਨੂੰ ਰਾਮ-ਨਾਮ ਦਾ ਪਤਾ ਚੱਲੇਗਾ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੰਤ ਸਭ ਦਾ ਭਲਾ ਮੰਗਦੇ ਹਨ, ਪ੍ਰਾਰਥਨਾ ਕਰਦੇ ਹਨ ਖੁਸ਼ੀਆਂ ਲਈ ਰਸਤਾ ਖੋਲ੍ਹਦੇ ਹਨ

ਲੋੜਵੰਦ ਨੂੰ ਇਲਾਜ ਲਈ ਦਿੱਤਾ ਇੱਕ ਲੱਖ ਰੁਪਏ ਦਾ ਚੈੱਕ

ਆਪ ਜੀ ਨੇ ਫ਼ਰਮਾਇਆ ਕਿ ਜਿਨ੍ਹਾਂ ਕੋਲ ਰਾਮ ਦਾ ਨਾਮ ਹੈ, ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਜੋ ਪਰਮਾਤਮਾ ਨਾਲ ਪਿਆਰ ਕਰਦੇ ਹਨ, ਪਰਮਾਤਮਾ ਦੀ ਔਲਾਦ ਦਾ ਭਲਾ ਕਰਦੇ ਹਨ ਉਹ ਪਰਮਾਤਮਾ ਵੀ ਤੁਹਾਨੂੰ ਜ਼ਰੂਰ ਪਿਆਰ ਕਰੇਗਾ, ਤੁਹਾਡੀ ਤੇ ਤੁਹਾਡੀ ਔਲਾਦ ਦਾ ਭਲਾ ਜ਼ਰੂਰ ਕਰੇਗਾ ਪਰਮਾਤਮਾ ‘ਤੇ ਦ੍ਰਿੜ ਯਕੀਨ ਰੱਖੋ ਤੇ ਮਨ ਦੀ ਨਾ ਸੁਣ ਕੇ ਆਤਮਾ ਦੀ ਸੁਣੋ ਤੇ ਭਗਤੀ ਇਬਾਦਤ ਕਰੋ ਇਸ ਮੌਕੇ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਵੱਲੋਂ ਪੁੱਛੇ ਗਏ ਰੂਹਾਨੀਅਤ ਸਬੰਧੀ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਦੀ ਜਗਿਆਸਾ ਨੂੰ ਸ਼ਾਂਤ ਕੀਤੀ ਪੂਜਨੀਕ ਗੁਰੂ ਜੀ ਨੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਭਲਾਈ ਫੰਡ ‘ਚੋਂ ਪੰਜਾਬ ਦੇ ਤਲਵੰਡੀ ਸਾਬੋ ਨਿਵਾਸੀ ਅਮਰਜੀਤ ਸਿੰਘ ਨੂੰ ਉਸਦੇ ਇਲਾਜ ਲਈ 1 ਲੱਖ ਰੁਪਏ ਦਾ ਚੈੱਕ ਪ੍ਰਦਾਨ ਕੀਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top