ਸੋਨਾ-ਚਾਂਦੀ ਦੇ ਭਾਅ ਵਧੇ, ਸੋਨਾ 48 ਤੇ ਚਾਂਦੀ 61 ਹਜ਼ਾਰ ਦੇ ਕਰੀਬ

gold

ਸੋਨਾ-ਚਾਂਦੀ ਦੇ ਭਾਅ ਵਧੇ, ਸੋਨਾ 48 ਤੇ ਚਾਂਦੀ 61 ਹਜ਼ਾਰ ਦੇ ਕਰੀਬ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸੋਨਾ-ਚਾਂਦੀ ਦੀਆਂ ਕੀਮਤਾਂ ’ਚ ਅੱਜ ਵਾਧਾ ਦੇਖਣ ਨੂੰ ਮਿਲਿਆ। ਇੰਡੀਆ ਬੁਲੀਅਨ ਐਂਡ ਜਵੈਲਰਸ ਐਸੋਸੀਏਸ਼ਨ ਦੀ ਵੈਬਸਾਈਟ ਅਨੁਸਾਰ ਅੱਜ ਸ਼ਰਾਫਾ ਬਜ਼ਾਰ ’ਚ ਸੋਨਾ 204 ਰੁਪਏ ਮਹਿੰਗ ਹੋ ਕੇ 47,722 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ ਹੈ। ਜੇਕਰ ਵਾਯਦਾ ਬਜ਼ਾਰ ਦੀ ਗੱਲ ਕਰੀਏ ਤਾਂ ਦੁਪਹਿਰ 3 ਵਜੇ ਤੱਕ ਸੋਨਾ 119 ਰੁਪਏ ਦੇ ਵਾਧਾ ਦੇ ਨਾਲ 47,574 ਰੁਪਏ ’ਤੇ ਟਰੇਡ ਕਰ ਰਿਹਾ ਹੈ। ਜੇਕਰ ਚਾਂਦੀ ਦੀ ਗੱਲ ਕਰੀਏ ਤਾਂ ਚਾਂਦੀ 199 ਰੁਪਏ ਮਹਿੰਗੀ ਹੋ ਕੇ 60,550 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ ਹੈ। ਦੁਪਹਿਰ 3 ਵਜੇ ਚਾਂਦੀ 166 ਰੁਪਏ ਦੇ ਵਾਧੇ ਨਾਲ 60,833 ਰੁਪਏ ’ਤੇ ਟ੍ਰੇਡ ਕਰ ਰਹੀ ਹੈ।

ਕੌਮਾਂਤਰੀ ਬਾਜ਼ਾਰ ‘ਚ ਸੋਨਾ 1,807 ਅਮਰੀਕੀ ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਿਆ ਹੈ। ਦੂਜੇ ਪਾਸੇ ਚਾਂਦੀ ਦੀ ਗੱਲ ਕਰੀਏ ਤਾਂ ਇਹ 23 ਡਾਲਰ ਪ੍ਰਤੀ ਔਂਸ ਦੇ ਨੇੜੇ ਪਹੁੰਚ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ