ਸੋਨਾ 190 ਰੁਪਏ ਟੁੱਟਿਆ, ਚਾਂਦੀ 150 ਰੁਪਏ ਚਮਕੀ

Gold, Lost, 190 Rupees

ਸੋਨਾ 190 ਰੁਪਏ ਟੁੱਟਿਆ, ਚਾਂਦੀ 150 ਰੁਪਏ ਚਮਕੀ | Gold
42,280 ਰੁਪਏ ਪ੍ਰਤੀ ਦਸ ਗ੍ਰਾਮ ਰਿਹਾ ਸੋਨਾ

ਨਵੀਂ ਦਿੱਲੀ, ਏਜੰਸੀ। ਵਿਦੇਸ਼ਾਂ ‘ਚ ਪੀਲੀ ਧਾਤੂ ‘ਚ ਰਹੀ ਨਰਮੀ ਕਾਰਨ ਦਿੱਲੀ ਸਰਾਫਾ ਬਜਾਰ ‘ਚ ਵੀ ਸੋਨੇ ‘ਤੇ ਦਬਾਅ ਰਿਹਾ ਅਤੇ ਇਹ ਸੋਮਵਾਰ ਨੂੰ 190 ਰੁਪਏ ਟੁੱਟਕੇ 42,280 ਰੁਪਏ ਪ੍ਰਤੀ ਗ੍ਰਾਮ ਰਿਹਾ ਜਦੋਂ ਕਿ ਚਾਂਦੀ 150 ਰੁਪਏ ਦੀ ਤੇਜ਼ੀ ਲੈ ਕੇ 47,900 ਰੁਪਏ ਪ੍ਰਤੀ ਕਿੱਲੋਗ੍ਰਾਮ ਬੋਲੀ ਗਈ। ਲੰਦਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਨਾ ਹਾਜਿਰ ਅੱਜ 0.23 ਫੀਸਦੀ ਟੁੱਟਕੇ 1,580.00 ਡਾਲਰ ਪ੍ਰਤੀ ਔਂਸ ਦੇ ਭਾਅ ਵਿਕਿਆ। ਅਪਰੈਲ ਦਾ ਅਮਰੀਕੀ ਸੋਨਾ ਵਾਯਦਾ ਵੀ 0.17 ਫੀਸਦੀ ਉਤਰਕੇ 1,580.00 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਅੰਤਰਰਾਸ਼ਟਰੀ ਬਜ਼ਾਰ ‘ਚ ਸੋਨੇ ਦੇ ਉਲਟ ਚਾਂਦੀ ਹਾਜਿਰ 0.33 ਫੀਸਦੀ ਚਮਕਕੇ 17.79 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਈ। Gold

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।