ਖੇਡਾਂ ਲਈ ਹੋਵੇ ਚੰਗਾ ਪ੍ਰਬੰਧ

ਖੇਡਾਂ ਲਈ ਹੋਵੇ ਚੰਗਾ ਪ੍ਰਬੰਧ

ਬਰਮਿੰਘਮ ’ਚ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ’ਚ ਇਸ ਵਾਰ ਭਾਰਤੀ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਪਰ ਭਾਰਤ ਖੇਡਾਂ ’ਚ ਕੌਮਾਂਤਰੀ ਪੱਧਰ ’ਤੇ ਹਾਲੇ ਵੀ ਓਨੇ ਚੰਗੇ ਖਿਡਾਰੀ ਪੈਦਾ ਨਹੀਂ ਕਰ ਸਕਿਆ ਜੋ ਉਸ ਨੂੰ ਤਮਗਾ ਲੜੀ ’ਚ ਪਹਿਲੇ ਜਾਂ ਦੂਜੇ ਸਥਾਨ ਦੇ ਕਾਲਮ ’ਚ ਦਿਖਾ ਸਕਣ ਰਾਸ਼ਟਰਮੰਡਲ ਖੇਡਾਂ’ਚ ਐਤਵਾਰ ਤੱਕ ਭਾਰਤ ਕੁੱਲ 46 ਤਮਗੇ ਜਿੱਤ ਕੇ ਪੰਜਵੇਂ ਸਥਾਨ ’ਤੇ ਚੱਲ ਰਿਹਾ ਹੈ

ਜਦੋਂ ਕਿ ਅਸਟਰੇਲੀਆ 160 ਤਮਗਿਆਂ ਨਾਲ ਪਹਿਲੇ, ਇੰਗਲੈਂਡ 156 ਤਮਗੇ ਜਿੱਤ ਕੇ ਦੂਜੇ, ਕੈਨੇਡਾ 85 ਤਮਗਿਆਂ ਨਾਲ ਤੀਜੇ ਅਤੇ ਨਿਊਜ਼ੀਲੈਂਡ 45 ਤਮਗੇ ਜਿੱਤ ਕੇ ਚੌਥੇ ਸਥਾਨ ’ਤੇ ਹੈ ਨਿਊਜ਼ੀਲੈਂਡ ਦੇ ਕੁੱਲ ਤਮਗੇ ਭਾਵੇਂ ਹੀ ਭਾਰਤ ਤੋਂ ਘੱਟ ਹਨ ਪਰ ਨਿਊੁਜੀਲੈਂਡ ਕੋਲ 17 ਸੋਨ ਤਮਗੇ ਜਦੋਂ ਕਿ ਭਾਰਤ ਕੋਲ 16 ਸੋਨ ਤਮਗੇ ਹੋਣ ਨਾਲ ਨਿਊਜੀਲੈਂਡ ਚੌਥੇ ਸਥਾਨ ’ਤੇ ਹੈ ਅਤੇ ਭਾਰਤ ਪੰਜਵੇਂ ਸਥਾਨ ’ਤੇ ਹੈ ਰਾਸ਼ਟਰਮੰਡਲ ਖੇਡਾਂ ’ਚ ਪਹਿਲੇ ਚਾਰ ਸਥਾਨਾਂ ’ਤੇ ਜੋ ਦੇਸ਼ ਹਨ

ਉਨ੍ਹਾਂ ਚਾਰਾਂ ਦੀ ਕੁੱਲ ਆਬਾਦੀ ਭਾਰਤ ਦੇ ਉੋੱਤਰ ਪ੍ਰਦੇਸ਼ ਸੂਬੇ ਤੋਂ ਵੀ ਘੱਟ ਹੈ ਇਸ ਦੇ ਬਾਵਜੂਦ ਇਸ ਦੇ ਉਹ ਦੇਸ਼ ਖੇਡਾਂ ’ਚ ਬਿਹਤਰੀਨ ਪ੍ਰਦਰਸ਼ਨ ਕਰ ਰਹੇ ਹਨ ਖੇਡਾਂ ਕਿਸੇ ਵੀ ਦੇਸ਼ ਦੇ ਸਮਾਜ ਦੀ ਤੰਦਰੁਸਤੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੁੰਦੀਆਂ ਹੈ ਭਾਰਤ ਖੇਡ ਪ੍ਰਤਿਭਾਵਾਂ ਨੂੰ ਨਿਖਾਰ ਨਹੀਂ ਸਕਿਆ, ਇਸ ਦੀ ਇੱਕ ਵਜ੍ਹਾ ਭਾਰਤ ’ਚ ਖੇਡ ਸੁਵਿਧਾਵਾਂ ਤਾਂ ਦੂਰ ਦੀ ਗੱਲ ਪਰਿਵਾਰਾਂ ਕੋਲ ਪੌਸ਼ਟਿਕ ਨਾਲ ਭਰਪੂਰ ਭੋਜਨ ਵੀ ਨਹੀਂ ਹੈ ਇੱਕ ਬਹੁਤ ਵੱਡੀ ਆਬਾਦੀ ਦੇਸ਼ ’ਚ ਪੌਸ਼ਟਿਕ ਭੋਜਨ ਨਾ ਮਿਲਣ ਕਾਰਨ ਕਮਜ਼ੋਰ ਹੈ ਭਾਰਤੀ ਬੱਚਿਆਂ ਨੂੰ ਪੌਸ਼ਟਿਕ ਖੁਰਾਕ ਨਾ ਮਿਲਣ ਦੇ ਚੱਲਦਿਆਂ ਉਨ੍ਹਾਂ ਦਾ ਸਰੀਰਕ ਵਿਕਾਸ ਰੁਕਿਆ ਰਹਿੰਦਾ ਹੈ ਬਹੁਤ ਸਾਰੇ ਖਿਡਾਰੀ ਫ਼ਿਰ ਵੀ ਰਹਿ ਜਾਂਦੇ ਹਨ

ਜੋ ਸਰਕਾਰੀ ਖਾਨਾਪੂਰਤੀ ਨਹੀਂ ਕਰ ਸਕਦੇ ਜਾਂ ਉਨ੍ਹਾਂ ਨੂੰ ਕਿਤੋਂ ਸਿਫ਼ਾਰਿਸ਼ ਨਹੀਂ ਮਿਲਦੀ ਕਾਬਲ ਅਤੇ ਛੁੱਟ ਗਏ ਖਿਡਾਰੀ ਬਹੁਤ ਵਾਰ ਪਰਿਵਾਰ ਜਾਂ ਕਿਸੇ ਦੀ ਸਪਾਂਸਰਸ਼ਿਪ ਨਾਲ ਵਿਅਕਤੀਗਤ ਤੌਰ ’ਤੇ ਵੀ ਦੇਸ਼ ਲਈ ਮੈਡਲ ਜਿੱਤ ਕੇ ਲਿਆਉਂਦੇ ਹਨ ਭਾਰਤ ਨੇ ਬੁਨਿਆਦੀ ਢਾਂਚੇ ’ਚ ਬਹੁਤ ਤਰੱਕੀ ਕਰ ਲਈ ਹੈ, ਸੂਚਨਾ ਤਕਨੀਕ ਅਤੇ ਮੈਡੀਕਲ ਖੇਤਰ ’ਚ ਦੇਸ਼ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਖੇਡ ਹਾਲੇ ਵੀ ਅਜਿਹਾ ਖੇਤਰ ਹੈ

ਇੱਥੇ ਦੇਸ਼ ਨੂੰ ਹਾਲੇ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ ਵਰਤਮਾਨ ’ਚ ਕੇਂਦਰ ਅਤੇ ਕਈ ਸੂਬਿਆਂ ’ਚ ਸਰਕਾਰ ਖੇਡਾਂ ਸਬੰਧੀ ਬਹੁਤ ਗੰਭੀਰ ਹੈ ਅਤੇ ਲਗਾਤਾਰ ਯਤਨ ਵੀ ਕਰ ਰਹੀ ਹੈ ਪਰ ਖੇਡਾਂ ਸਿਰਫ਼ ਮੈਦਾਨ ਨਾਲ ਹੀ ਨਹੀਂ ਜਿੱਤੀਆਂ ਜਾ ਸਕਦੀਆਂ, ਇਸ ਲਈ ਆਉਣ ਵਾਲੀ ਪੂਰੀ ਪੀੜ੍ਹੀ ਨੂੰ ਖੇਡ ਲਈ ਤੰਦਰੁਸਤ ਬਣਾਉਣਾ ਹੋਵੇਗਾ ਦੇਸ਼ ਦੇ ਇੱਕ ਬੱਚੇ ਦੇ ਮੂੰਹ ’ਤੇ ਬਚਪਨ, ਕਿਸ਼ੋਰ ਅਵਸਥਾ ਦੀ ਚਮਕ ਨੂੰ ਵਧਾਉਣਾ ਹੋਵੇਗਾ, ਜੋ ਮਿਹਨਤ ਕਰ ਸਕੇ ਅਤੇ ਉਨ੍ਹਾਂ ਨੂੰ ਸਹੂਲਤਾਂ ਅਤੇ ਸਿਖਲਾਈ ਨਾਲ ਹੀਰੇ ਦੀ ਤਰ੍ਹਾਂ ਤਰਾਸ਼ਿਆ ਜਾ ਸਕੇ ਦੇਸ਼ ਨੂੰ ਹਰ ਖੇਡ ਮੁਕਾਬਲੇ ’ਚ ਜਿੱਤੇ ਗਏ ਮੈਡਲਾਂ ਨਾਲ ਖੁਸ਼ੀ ਮਿਲਦੀ ਹੈ ਪਰ ਸੰਤੁਸ਼ਟੀ ਲਈ ਤਮਗਾ ਸੂਚੀ ’ਚ ਪਹਿਲਾ ਸਥਾਨ ਹਾਲੇ ਵੀ ਸਾਥੋਂ ਦੂਰ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ