ਪੰਜਾਬ

ਮੁਲਾਜ਼ਮ ਬਣੇ ਸਰਕਾਰ ਦੇ ਗਲ ਦੀ ਹੱਡੀ…

Government, Bone ...

ਡੀਆਰਐੱਮਈ ਵੱਲੋਂ ਨਰਸਾਂ ਨੂੰ ਲਾਇਆ ਗਿਆ ਲਾਅਰਾ, ਰੈਗੂਲਰ ਸਬੰਧੀ ਨਹੀਂ ਹੋ ਰਹੀ ਕੋਈ ਕਾਰਵਾਈ : ਸੰਦੀਪ ਬਰਨਾਲਾ

ਪਟਿਆਲਾ (ਖੁਸ਼ਵੀਰ ਸਿੰਘ ਤੂਰ) | ਠੇਕਾ ਅਧਾਰਿਤ ਨਰਸਾਂ, ਦਰਜਾਚਾਰ ਕਰਮਚਾਰੀ ਤੇ ਐਨਸਿਲਸੀ ਸਟਾਫ਼ ਵੱਲੋਂ ਆਪਣੇ ਰੈਗੂਲਰ ਦੀ ਮੰਗ ਨੂੰ ਲੈ ਕੇ ਰਜਿੰਦਰਾ ਹਸਪਤਾਲ ਵਿਖੇ ਚੱਲ ਰਿਹਾ ਮੋਰਚਾ ਲਗਾਤਾਰ ਜਾਰੀ ਹੈ। ਅੱਜ ਸ਼ਾਮ ਨੂੰ ਇਨ੍ਹਾਂ ਮੁਲਾਜ਼ਮਾਂ ਵੱਲੋਂ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ ਤੇ ਓਪੀਡੀ ਨੂੰ ਬੰਦ ਕਰਕੇ ਆਪਣਾ ਪ੍ਰਰਦਸ਼ਨ ਕੀਤਾ ਗਿਆ। ਇੱਧਰ ਹਸਪਤਾਲ ਦੀ ਛੱਤ ‘ਤੇ ਚੜ੍ਹੀਆਂ ਦੋ ਨਰਸਾਂ ਤੇ ਇੱਕ ਦਰਜਾਚਾਰ
ਮੁਲਾਜ਼ਮ ਉੱਪਰ ਹੀ ਡਟੇ ਹੋਏ ਹਨ ਜਦਕਿ ਹੇਠਾਂ ਦੂਜਿਆਂ ਵੱਲੋਂ ਭੁੱਖ ਹੜਤਾਲ ਜਾਰੀ ਹੈ।
ਜਾਣਕਾਰੀ ਅਨੁਸਾਰ ਅੱਜ ਇਨ੍ਹਾਂ ਨਰਸਾਂ ‘ਚ ਰੋਸ ਉਸ ਸਮੇਂ ਫਿਰ ਫੈਲ ਗਿਆ ਜਦੋਂ ਚੰਡੀਗੜ੍ਹ ਵਿਖੇ ਪੁੱਜੇ ਇਨ੍ਹਾਂ ਦੇ ਆਗੂਆਂ ਨੂੰ ਪਤਾ ਲੱਗਿਆ ਕਿ ਇਨ੍ਹਾਂ ਦੇ ਰੈਗੂਲਰ ਕਰਨ ਦੀ ਕਾਰਵਾਈ ਬਿਲਕੁਲ ਠੱਪ ਹੋਈ ਪਈ ਹੈ ਤਾਂ ਇਨ੍ਹਾਂ ਦੇ ਦੂਜੇ ਕਾਰਕੁੰਨਾਂ ਵੱਲੋਂ ਰਜਿੰਦਰਾ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ ਤੇ ਓਪੀਡੀ ਨੂੰ ਬੰਦ ਕਰ ਦਿੱਤਾ ਗਿਆ। ਨਰਸਾਂ ਦੀ ਪ੍ਰਧਾਨ ਕਰਮਜੀਤ ਕੌਰ ਔਲਖ ਤੇ ਸੰਦੀਪ ਕੌਰ ਬਰਨਾਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਦਿਨ ਪਹਿਲਾਂ ਡੀਆਰਐੱਮਈ ਵੱਲੋਂ ਕਿਹਾ ਗਿਆ ਸੀ ਕਿ ਰੈਗੂਲਰ ਕਰਨ ਦੀ ਕਾਰਵਾਈ ਜਾਰੀ ਹੈ ਤੇ ਸੋਮਵਾਰ ਨੂੰ 12 ਵਜੇ ਤੱਕ ਤਹਾਨੂੰ ਇਸ ਸਬੰਧੀ ਸਾਰੀ ਜਾਣਕਾਰੀ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਜਦੋਂ ਅੱਜ ਉਨ੍ਹਾਂ ਦੇ ਸਾਥੀ ਚੰਡੀਗੜ੍ਹ ਵਿਖੇ ਪੁੱਜੇ ਤਾਂ ਪਤਾ ਲੱਗਾ ਕਿ ਡੀਐੱਮਆਰਈ ਦਫ਼ਤਰ ਅੰਦਰ ਉਨ੍ਹਾਂ ਦੇ ਰੈਗੂਲਰ ਸਬੰਧੀ ਕੁਝ ਵੀ ਨਹੀਂ ਕੀਤਾ ਜਾ ਰਿਹਾ, ਜਿਸ ਤੋਂ ਬਾਅਦ ਨਰਸਾਂ, ਦਰਜਾਚਾਰ ਕਰਮਚਾਰੀ ਤੇ ਐਨਸਿਲਰੀ ਸਟਾਫ਼ ਵੱਲੋਂ ਸ਼ਾਮ 6 ਵਜੇ ਆਪ੍ਰੇਸ਼ਨ ਥੀਏਟਰ ਤੇ ਓਪੀਡੀ ਨੂੰ ਬੰਦ ਕਰ ਦਿੱਤਾ ਗਿਆ ਤੇ ਉੱਥੇ ਹੀ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਤੇ ਸਮਾਂ ਲੰਘਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਹਸਪਤਾਲ ਅੰਦਰ ਐਮਰਜੈਂਸੀ ਤੇ ਬੱਚਾ ਵਿਭਾਗ ‘ਚ ਹੀ ਸੇਵਾਵਾਂ ਜਾਰੀ ਹਨ, ਬਾਕੀ ਥਾਈਂ ਕੰਮ ਠੱਪ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਤਿੰਨ ਦਿਨ ਉਨ੍ਹਾਂ ਨੂੰ ਧੋਖੇ ਵਿੱਚ ਰੱਖਿਆ ਗਿਆ ਹੈ। ਇੱਧਰ ਕਰਮਜੀਤ ਕੌਰ ਔਲਖ, ਬਲਜੀਤ ਕੌਰ ਖਾਲਸਾ ਤੇ ਸੱਤਪਾਲ ਸਿੰਘ ਕਈ ਦਿਨਾਂ ਤੋਂ ਛੱਤ ‘ਤੇ ਹੀ ਡਟੇ ਹੋਏ ਹਨ। ਜਦਕਿ ਹੇਠਾਂ ਭੁੱਖ ਹੜਤਾਲ ਜਾਰੀ ਹੈ। ਸੰਦੀਪ ਕੌਰ ਬਰਨਾਲਾ ਤੇ ਗੁਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਭੱਜਿਆ ਜਾ ਰਿਹਾ ਹੈ।

ਅੱਜ ਇਸ ਤੋਂ ਪਹਿਲਾਂ ਨਰਸਾਂ ਵੱਲੋਂ ਸ਼ਹਿਰ ਅੰਦਰ ਰੋਸ ਮਾਰਚ ਵੀ ਕੀਤਾ ਗਿਆ ਤੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਨਰਸਾਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੂੰ ਲੋਕ ਸਭਾ ਚੋਣਾਂ ‘ਚ ਖਮਿਆਜ਼ਾ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ, ਕਿਉਂਕਿ ਕਾਂਗਰਸ ਦੇ ਰਾਜ ਅੰਦਰ ਮੁਲਾਜ਼ਮ ਵਰਗ ਪੂਰੀ ਤਰ੍ਹਾਂ ਦੁਖੀ ਹੋ ਚੁੱਕਿਆ ਹੈ।  ਹਸਪਤਾਲ ਅੰਦਰ ਸੇਵਾਵਾਂ ਠੱਪ ਹੋਣ ਕਾਰਨ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਲਾਜ਼ਮਾਂ ਵੱਲੋਂ ਪਟਿਆਲਾ ਅੰਦਰ ਕੀਤੇ ਜਾ ਰਹੇ ਸੰਘਰਸ਼ ਤੋਂ ਬਾਅਦ ਪੁਲਿਸ ਲਈ ਕਸੂਤੀ ਸਥਿਤੀ ਬਣੀ ਹੋਈ ਹੈ ਤੇ ਧਰਨਿਆਂ ਕਾਰਨ ਪੁਲਿਸ ਦਾ ਸਾਹ ਔਖਾ ਹੋਇਆ ਪਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top