ਸਰਕਾਰ ਲੋਕਾਂ ਦੀ ਕੀਮਤ ’ਤੇ ਬਚਾ ਰਹੀ ਹੈ ਮੋਦੀ ਦੀ ਛਵੀ : ਰਾਹੁਲ

0
116

ਭਾਜਪਾ ਹਮੇਸ਼ਾ ਦੀ ਤਰ੍ਹਾਂ ਅਸਲੀਅਤ ’ਤੇ ਪਰਦਾ ਪਾਉਣ ਲਈ ਝੂਠ ਬੋਲ ਰਹੀ

ਨਵੀਂ ਦਿੱਲੀ । ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਛਵੀ ਸੁਧਾਰਨ ਦੀ ਕੋਸ਼ਿਸ਼ ’ਚ ਕੋਰੋਨਾ ਵਾਇਰਸ ਨੂੰ ਫੈਲਣ ਦਾ ਮੌਕਾ ਦੇ ਰਹੀ ਹੈ ਤੇ ਉਸ ਦੀ ਇਹ ਕੋਸ਼ਿਸ਼ ਲੋਕਾਂ ਦੀ ਜਾਨ ਲਈ ਮੁਸੀਬਤ ਬਣ ਰਹੀ ਹੈ । ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਦੇਸ਼ ’ਚ ਤੁਰੰਤ ਪੂਰੀ ਤਰ੍ਹਾਂ ਟੀਕਾਕਰਨ ਕੀਤੇ ਜਾਣ ਦੀ ਲੋੜ ਹੈ ।

ਮੋਦੀ ਸਰਕਾਰ ਦੀ ਅਕਿਰਿਆਸ਼ੀਲਤਾ ਕਾਰਨ ਦੇਸ਼ ’ਚ ਟੀਕੇ ਦੀ ਕਮੀ ਹੋਈ ਹੈ ਤੇ ਭਾਜਪਾ ਹਮੇਸ਼ਾ ਦੀ ਤਰ੍ਹਾਂ ਅਸਲੀਅਤ ’ਤੇ ਪਰਦਾ ਪਾਉਣ ਲਈ ਝੂਠ ਬੋਲ ਰਹੀ ਹੈ ਤੇ ਬੇਤੁੱਕੇ ਨਾਅਰੇ ਘੜ ਰਹੀ ਹੈ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਦੀ ਨਕਲੀ ਛਵੀ ਬਚਾਉਣ ਲਈ ਕੋਰੋਨਾ ਵਾਇਰਸ ਨੂੰ ਫੈਲਣ ਦੀ ਜਗ੍ਹਾ ਦੇ ਰਹੀ ਹੈ ਤੇ ਇਸ ਨਾਲ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।