ਦੇਸ਼

ਤੇਲ ਕੀਮਤਾਂ ਤੋਂ ਸਰਕਾਰ ਦੇ ਆਪਣੇ ਹੀ ਨਰਾਜ਼

Government, Own, Carcasses, Oil, Prices

ਜਨਤਾ ਦਲ (ਯੂ) ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਤੇਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਚਿੰਤਾਜਨਕ ਦੱਸਿਆ

ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਨੂੰ ਰੋਕਣ ‘ਚ ਪ੍ਰਧਾਨ ਮੰਤਰੀ ਦਖਲ ਦੇਣ : ਜੇਡੀਯੂ

ਦਿੱਲੀ ‘ਚ ਪੈਟਰੋਲ ਦੀ ਕੀਮਤ 80 ਰੁਪਏ ਦੇ ਨੇੜੇ ਢੁੱਕੀ

ਨਵੀਂ ਦਿੱਲੀ, ਏਜੰਸੀ

ਕੌਮੀ ਜ਼ਮਹੂਰੀ ਗਠਜੋੜ (ਐਨਡੀਏ) ਦੀ ਸਹਿਯੋਗੀ ਜਨਤਾ ਦਲ (ਯੂ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਈ ਦਖਲ ਦੇਣ ਦੀ ਮੰਗ ਕੀਤੀ ਹੈ ਪਾਰਟੀ ਦੇ ਜਨਰਲ ਸਕੱਤਰ ਕੇ. ਸੀ. ਤਿਆਗੀ ਨੇ ਅੱਜ ‘ਯੂਨੀਵਾਰਤਾ’ ਨਾਲ ਗੱਲਬਾਤ ‘ਚ ਪੈਟਰੋਲ-ਡੀਜ਼ਲ ਤੇ ਗੈਸ ਦੀਆਂ ਕੀਮਤਾਂ ‘ਚ ਵਾਧੇ ਨੂੰ ਚਿੰਤਾਜਨਕ ਦੱਸਦਿਆਂ ਕਿਹਾ ਕਿ ਇਸ ਨਾਲ ਆਮ ਲੋਕਾਂ ਤੇ ਗਰੀਬ ਸਿੱਧਾ ਪ੍ਰਭਾਵਿਤ ਹੁੰਦਾ ਹੈ

ਉਨ੍ਹਾਂ ਕਿਹਾ ਕਿ ਅਗਲੇ ਸਾਲ ਆਮ ਚੋਣਾਂ ਹੋਣ ਵਾਲੀਆਂ ਹਨ ਤੇ ਚੋਣਾਵੀ ਵਰ੍ਹੇ ਨੂੰ ਦੇਖਦਿਆਂ ਸਰਕਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਕਾਰਗਰ ਕਦਮ ਚੁੱਕਣੇ ਚਾਹੀਦੇ ਹਨ, ਜਿਸ ਨਾਲ ਇਹ ਚੁਣਾਵੀ ਮੁੱਦਾ ਨਾ ਬਣ ਸਕੇ ਤਿਆਗੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਤੇਲ ਕੀਮਤਾਂ ‘ਚ ਹੋ ਰਹੇ ਬੇਇੰਤਾਹ ਵਾਧਾ ਨੂੰ ਰੋਕਣ ਲਈ ਦਖਲ ਦੇਣਾ ਚਾਹੀਦਾ ਹੈ ਤਾਂ ਕਿ ਕੀਮਤਾਂ ਕੰਟਰੋਲ ਕੀਤੀਆਂ ਜਾ ਸਕਣ ਉਨ੍ਹਾਂ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੀ ਵਿਕਰੀ ਨਾਲ ਸਰਕਾਰ ਨੂੰ ਲੱਖਾਂ ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੁੰਦਾ ਹੈ

ਸਰਕਾਰ ਨੂੰ ਅਜਿਹੀ ਪ੍ਰਣਾਲੀ ਬਣਾਉਣੀ ਚਾਹੀਦੀ ਹੈ, ਜਿਸ ਨਾਲ ਵਧਦੀਆਂ ਕੀਮਤਾਂ ਤੋਂ ਖਪਤਕਾਰਾਂ ਨੂੰ ਤੁਰੰਤ ਰਾਹਤ ਮਿਲੇ ਤੇ ਭਵਿੱਖ ‘ਚ ਵੀ ਕੀਮਤਾਂ ਵਧ ਨਾ ਸਕਣ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਸਟਮ ਡਿਊਟੀ ‘ਚ ਕਟੌਤੀ ਕਰਕੇ ਆਮ ਜਨਤਾ ਨੂੰ ਤੁਰੰਤ ਰਾਹਤ ਦੇਣੀ ਚਾਹੀਦੀ ਹੈ ਦੇਸ਼ ‘ਚ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਦਸਵੇਂ ਦਿਨ ਵਧੀਆਂ ਹੋਈਆਂ ਨਵੀਆਂ ਉੱਚਾਈਆਂ ‘ਤੇ ਪਹੁੰਚ ਗਈਆਂ ਹਨ ਦਿੱਲੀ ‘ਚ ਪੈਟਰੋਲ ਦੀ ਕੀਮਤ 80 ਰੁਪਏ ਨੇੜੇ ਪਹੁੰਚ ਗਈ ਹੈ ਜਦੋਂਕਿ ਵਪਾਰਕ ਨਗਰੀ ਮੁੰਬਈ ‘ਚ ਇਹ 86 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਹੈ

ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਨਵੇਂ ਪੱਧਰ ‘ਤੇ

ਨਵੀਂ ਦਿੱਲੀ ਡਾਲਰ ਦੇ ਮੁਕਾਬਲੇ ਰੁਪਏ ‘ਚ ਰਿਕਾਰਡ ਗਿਰਾਵਟ ਤੇ ਕੌਮਾਂਤਰੀ ਬਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧੇ ਨਾਲ ਦੇਸ਼ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅੱਜ ਲਗਾਤਾਰ ਵਧਦੀਆਂ ਹੋਈਆਂ ਨਵੇਂ ਪੱਧਰ ‘ਤੇ ਪਹੁੰਚ ਗਈਆਂ ਤੇਲ ਸਪਲਾਈ ਖੇਤਰ ਦੀ ਮੋਹਰੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ  ਅਨੁਸਾਰ ਅੱਜ ਪੈਟਰੋਲ ਦੀਆਂ ਕੀਮਤਾਂ ‘ਚ 16 ਪੈਸੇ ਦਾ ਹੋਰ ਵਾਧਾ ਹੋਇਆ ਦਿੱਲੀ ‘ਚ ਇੱਕ ਲੀਟਰ ਪੈਟਰੋਲ 79.31 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਡੀਜ਼ਲ 19 ਪੈਸੇ ਦੇ ਵਾਧੇ ਨਾਲ 71.34 ਰੁਪਏ ਪ੍ਰਤੀ ਲੀਟਰ ਹੋ ਗਿਆ ਦੇਸ਼ ਦੀ ਵਪਾਰਕ ਨਗਰੀ ਮੁੰਬਈ ‘ਚ ਦੋਵਾਂ ਤੇਲਾਂ  ਦੀ ਕੀਮਤ ਚਾਰ ਵੱਡੇ ਮਹਾਂਨਗਰਾਂ ‘ਚੋਂ ਵੱਧ ਹੈ

ਚਾਰ ਮਹਾਂ ਨਗਰਾਂ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ

ਪੈਟਰੋਲ ਡੀਜ਼ਲ

ਦਿੱਲੀ 79.31 71.34
ਮੁੰਬਈ 86.72 75.74
ਚੇੱਨਈ 82.41 75.39
ਕੋਲਕਤਾ  82.22  74.19

ਕਿਸ ਦੇਸ਼ ‘ਚ ਹੈ ਕੀ ਰੇਟ

ਅਮਰੀਕਾ

ਸੰਯੁਕਤ ਰਾਜ ਅਮਰੀਕਾ ‘ਚ ਪੈਟਰੋਲ 0.64 ਡਾਲਰ ਪ੍ਰਤੀ ਲੀਟਰ ਭਾਵ 53.88 ਰੁਪਏ ਮਿਲ ਰਿਹਾ ਹੈ

ਚੀਨ

ਚੀਨ ‘ਚ ਦੇਸ਼ ਭਰ ‘ਚ ਪੈਟਰੋਲ ਦੀ ਕੀਮਤ ਔਸਤਨ 78.95 ਰੁਪਏ ਭਾਵ ਕਰੀਬ 7.57 ਯੁਆਨ ਹੈ ਡੀਜ਼ਲ ਦੀਆਂ ਕੀਮਤਾਂ ਵੀ ਭਾਰਤ ਤੋਂ ਬਹੁਤ ਘੱਟ ਨਹੀਂ ਹਨ ਤੇ ਇਹ 70.49 ਰੁਪਏ ਪ੍ਰਤੀ ਲੀਟਰ ਭਾਵ 6.76 ਯੁਆਨ ‘ਚ ਵਿਕ ਰਿਹਾ ਹੈ

ਪਾਕਿਸਤਾਨ :

ਪਾਕਿਸਤਾਨ ‘ਚ ਪੈਟਰੋਲ ਦੀ ਕੀਮਤ 65.2 ਰੁਪਏ ਪ੍ਰਤੀ ਲੀਟਰ ਭਾਵ ਕਰੀਬ 112.8 ਪਾਕਿਸਤਾਨੀ ਰੁਪਏ ਹੈ ਡੀਜ਼ਲ ਦੀ ਕੀਮਤ 61.56 ਰੁਪਏ ਭਾਵ (106.57 ਪਾਕਿਸਤਾਨ ਰੁਪਏ) ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top