ਦਿੱਲੀ

ਜਨਤਕ ਕੰਪਨੀਆਂ ਨੂੰ ਸੰਕਟ ‘ਚ ਪਾ ਰਹੀ ਸਰਕਾਰ : ਸੋਨੀਆ ਗਾਂਧੀ

Government, Putting, Public, Sonia Gandhi

 

ਲੋਕ ਸਭਾ ‘ਚ ਸੋਨੀਆ ਗਾਂਧੀ ਨੇ ਰੇਲਵੇ ਦੇ ਨਿੱਜੀਕਰਨ ‘ਤੇ ਚੁੱਕੇ ਸਵਾਲ

ਵਿਦੇਸ਼ ਮੰਤਰੀ ਨੂੰ ਕਾਰਵਾਈ ਕਰਨ ਦਾ ਨਿਰਦੇਸ਼

ਰਾਜ ਸਭਾ ਦੇ ਸਭਾਪਤੀ ਐਮ. ਵੈਂਕੱਇਆ ਨਾਇਡੂ ਨੇ ਅੱਜ ਸਦਨ ‘ਚ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਨਿਰਦੇਸ਼ ਦਿੱਤਾ ਕਿ ਇਜ਼ਰਾਈਲ ਦੀ ਸ਼ਰਾਬ ਬਣਾਉਣ ਵਾਲੀ ਉਸ ਕੰਪਨੀ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਜਿਸ ਨੇ ਬੋਤਲ ‘ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਤਸਵੀਰ ਛਾਪੀ ਹੈ ਸਦਨ ‘ਚ ਇਹ ਮਾਮਲਾ ਆਮ ਆਦਮੀ ਪਾਰਟੀ ਦੇ ਸੰਜੈ ਸਿੰਘ ਨੇ ਚੁੱਕਿਆ ਤੇ ਸਬੰਧਿਤ ਕੰਪਨੀ ਨੂੰ ਭਾਰਤ ‘ਚ ਕਾਰੋਬਾਰ ਦੀ ਇਜ਼ਾਜਤ ਨਾ ਦੇਣ ਦੀ ਮੰਗ ਕੀਤੀ ਉਨ੍ਹਾਂ ਕਿਹਾ ਕਿ ਇਸ ਕੰਪਨੀ ਦੇ ਸਾਰੇ ਉਤਪਾਦ ਬਜ਼ਾਰ ਤੋਂ ਹਟਾ ਦਿੱਤੇ ਜਾਣੇ ਚਾਹੀਦੇ ਹਨ ਉਨ੍ਹਾਂ ਦੀ ਇਸ ਮੰਗ ਦੀ ਸਭਾਪਤੀ ਸਮੇਤ ਪੂਰੇ ਸਦਨ ਨੇ ਇੱਕ ਸੁਰ ਨਾਲ ਹਮਾਇਤ ਕੀਤੀ ਨਾਇਡੂ ਨੇ ਸਦਨ ‘ਚ ਮੌਜ਼ੂਦ ਜੈਸ਼ੰਕਰ ਨੂੰ ਇਸ ਮਾਮਲੇ ‘ਚ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ।

ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਜਾਣਗੇ

 

ਹੋਮੋਪੈਥੀ ਸੈਂਟਰਲ ਕਾਊਂਸਿਲ ਸੋਧ ਬਿੱਲ ਰਾਜ ਸਭਾ ਤੋਂ ਪਾਸ ਇਜ਼ਰਾਇਲੀ ਕੰਪਨੀ ‘ਤੇ ਹੋਵੇ ਕਾਰਵਾਈ : ਨਾਇਡੂ

ਏਜੰਸੀ
ਨਵੀਂ ਦਿੱਲੀ, 2 ਜੁਲਾਈ
ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਦੀ ਪ੍ਰਧਾਨ ਸੋਨੀਆ ਗਾਂਧੀ ਨੇ ਲੋਕ ਸਭਾ ‘ਚ ਅੱਜ ਰਿਪੀਟ ਮੰਗਲਵਾਰ ਨੂੰ ਰਾਏਬਰੇਲੀ ਦੀ ਰੇਲ ਕੋਚ ਫੈਕਟਰੀ ਦੇ ਕੰਪਨੀਕਰਨ ਦਾ ਮੁੱਦਾ ਚੁੱਕਦਿਆਂ ਸਰਕਾਰ ‘ਤੇ ਚੁਣੀਦੇ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਦੇ ਲਈ ਸਰਕਾਰੀ ਕੰਪਨੀਆਂ ਨੂੰ ਸੰਕਟ ‘ਚ ਪਾਉਣ ਦਾ ਦੋਸ਼ ਲਾਇਆ ਸਿਫ਼ਰ ਕਾਲ ‘ਚ ਇਹ ਮੁੱਦਾ ਚੁੱਕਦਿਆਂ ਸ੍ਰੀਮਤੀ ਗਾਂਧੀ ਨੇ ਕਿਹਾ ਕਿ ਸਰਕਾਰ ਨੇ ਰੇਲਵੇ ਦੀਆਂ ਛੇ ਉਤਪਾਦਕ ਇਕਾਈਆਂ ਦਾ ਕੰਪਨੀਕਰਨ ਕਰਨ ਦਾ ਫੈਸਲਾ ਕੀਤਾ ਹੈ ਇਸ ‘ਚ ਰਾਏਬਰੇਲੀ ਦੀ ਮਾਡਰਨ ਰੇਲ ਕੋਚ ਫੈਕਟਰੀ ਵੀ ਸ਼ਾਮਲ ਹੈ ਉਨ੍ਹਾਂ ਕਿਹਾ, ਕੰਪਨੀਕਰਨ ਨਿੱਜੀਕਰਨ ਦੀ ਸ਼ੁਰੂਆਤ ਹੁੰਦੀ ਹੈ
ਇਹ ਦੇਸ਼ ਦੀ ਅਮੁੱਲ ਜਾਇਦਾਦ ਕੌਡੀਆਂ ਦੇ ਭਾਵ ਨਿੱਜੀ ਕੰਪਨੀਆਂ ਨੂੰ ਵੇਚਣ ਦੀ ਸ਼ੁਰੂਆਤ ਹੈ ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਜਾਂਦੇ ਹਨ ਯੂਪੀਏ ਮੁਖੀ ਨੇ ਕਿਹਾ ਕਿ ਰਾਏਬਰੇਲੀ  ਦੀ ਰੇਲ ਕੋਚ ਫੈਕਟਰੀ ਭਾਰਤੀ ਰੇਲ ਦਾ ਸਭ ਤੋਂ ਆਧੁਨਿਕ ਕਾਰਖਾਨਾ ਹੈ ਜਿੱਥੇ ਸਭ ਤੋਂ ਸਸਤੇ ਤੇ ਚੰਗੇ ਕੋਚ ਬਣਦੇ ਹਨ ਉੱਥੇ ਸਮਰੱਥਾ ਤੋਂ ਜ਼ਿਆਦਾ ਉਤਪਾਦਨ ਹੋ ਰਿਹਾ ਹੈ ਕੰਪਨੀਕਰਨ ਤੋਂ ਦੋ ਹਜ਼ਾਰ ਤੋਂ ਵੱਧ ਮਜ਼ਦੂਰਾਂ, ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਭਵਿੱਖ ਸੰਕਟ ‘ਚ ਹੈ।

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

 

 

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top