Breaking News

ਸਰਕਾਰ ਮੰਗਾਂ ਮੰਨੇ, ਫਿਰ ਹੋਵੇਗਾ ਸਸਕਾਰ

Government, Consider, Demands, Cremation

ਕਤਲ ਦੀ ਡੂੰਘੀ ਜਾਂਚ ਦੀ ਮੰਗ, ਡੇਰਾ ਸ਼ਰਧਾਲੂਆਂ ‘ਤੇ ਬੇਅਦਬੀ ਦੇ ਪਰਚੇ ਰੱਦ ਹੋਣ

ਕਿਰਨ, ਕੋਟਕਪੂਰਾ

ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਤੇ 45 ਮੈਂਬਰ ਕਮੇਟੀ ਨੇ ਅੱਜ ਮਹਿੰਦਰਪਾਲ ਬਿੱਟੂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਸਰਕਾਰ ਵੱਲੋਂ ਮੰਗਾਂ ਮੰਨੇ ਜਾਣ ਤੱਕ ਰੋਕ ਦਿੱਤਾ ਹੈ ਸਾਧ-ਸੰਗਤ ਨੇ ਬਿੱਟੂ ਦੇ ਕਤਲ ਪਿੱਛੇ ਸਾਜਿਸ਼ ਨੂੰ ਬੇਨਕਾਬ ਕਰਨ ਅਤੇ ਡੇਰਾ ਸ਼ਰਧਾਲੂਆਂ?’ਤੇ ਦਰਜ ਬੇਅਦਬੀ ਦੇ ਮੁਕੱਦਮਿਆਂ ਨੂੰ ਝੂਠੇ ਕਰਾਰ ਦਿੰਦਿਆਂ ਰੱਦ ਕਰਨ ਦੀ ਮੰਗ ਕੀਤੀ ਹੈ ।

ਅੱਜ ਸਵੇਰੇ ਮਹਿੰਦਰਪਾਲ ਦੀ ਮ੍ਰਿਤਕ ਦੇਹ ਨਾਭਾ ‘ਚ ਪੋਸਟਮਾਰਟਮ ਕਰਨ ਤੋਂ ਬਾਅਦ ਨਾਮ ਚਰਚਾ ਕੋਟਕਪੂਰਾ ਵਿਖੇ ਲਿਆਂਦੀ ਗਈ ਇੱਥੇ ਰਾਤ ਤੋਂ ਹੀ ਸਾਧ-ਸੰਗਤ ਪਹੁੰਚਣੀ ਸ਼ੁਰੂ ਹੋ ਗਈ ਸੀ ਅਤੇ ਅੱਜ ਸ਼ਾਮ ਖਬਰ ਲਿਖੇ ਜਾਣ ਤੱਕ ਸਾਧ-ਸੰਗਤ ਦਾ ਆਉਣਾ ਜਾਰੀ ਸੀ ਨਾਮ ਚਰਚਾ ਘਰ ‘ਚ ਇਕੱਠ ਇੰਨਾ ਸੀ ਕਿ ਪੰਡਾਲ ‘ਚ ਤਿਲ ਸੁੱਟਣ ਨੂੰ?ਵੀ ਥਾਂ ਨਹੀਂ ਸੀ ਇਸ ਦੌਰਾਨ ਸਾਧ-ਸੰਗਤ ‘ਚ ਸੋਗ ਤੇ ਰੋਸ ਦੀ ਲਹਿਰ ਵੇਖੀ ਗਈ ਬੁਲਾਰਿਆਂ ਨੇ ਆਪਣੀਆਂ ਤਕਰੀਰਾਂ ਰਾਹੀਂ ਮਹਿੰਦਰਪਾਲ ਬਿੱਟੂ ਵੱਲੋਂ ਕੀਤੇ ਗਏ ਮਾਨਵਤਾ ਭਲਾਈ ਕਾਰਜਾਂ ਦਾ ਜ਼ਿਕਰ ਕਰਦਿਆਂ ਉਸ ਦੇ ਕਤਲ ਨੂੰ ਸਮਾਜ ਵਿਰੋਧੀ ਤਾਕਤਾਂ ਦੀ ਕੋਝੀ ਚਾਲ ਦੱਸਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 45 ਮੈਂਬਰ ਹਰਚਰਨ ਇੰਸਾਂ ਨੇ ਆਖਿਆ ਕਿ ਮਹਿੰਦਰਪਾਲ ਇੰਸਾਂ ਨੂੰ ਬੇਅਦਬੀ ਕਰਨ ਦੇ ਝੂਠੇ ਮਾਮਲੇ ‘ਚ ਫਸਾਇਆ ਗਿਆ ਸੀ ਉਨ੍ਹਾਂ ਕਿਹਾ ਕਿ ਡੇਰਾ ਸ਼ਰਧਾਲੂ ਅਜਿਹਾ ਕਦੇ ਸੋਚ ਵੀ ਨਹੀਂ ਸਕਦੇ  ਉਨ੍ਹਾਂ ਕਿਹਾ ਕਿ ਡੇਰਾ ਸ਼ਰਧਾਲੂ ਪਵਿੱਤਰ ਗੁਰਬਾਣੀ ਨੂੰ ਮੰਨਦੇ ਹਨ ਅਤੇ ਗੁਰਬਾਣੀ ਤੋਂ ਸੇਧ ਲੈ?ਕੇ ਭਲਾਈ ਕਾਰਜਾਂ ‘ਚ ਜੁਟੇ ਹੋਏ ਹਨ।

ਹਰਚਰਨ ਨੇ ਆਖਿਆ ਕਿ ਬੇਅਦਬੀ ਮਾਮਲਿਆਂ ‘ਚ ਬਿੱਟੂ ਨੂੰ ਜ਼ਮਾਨਤ ਮਿਲ ਚੁੱਕੀ ਸੀ ਅਤੇ ਇੱਕ ਹੋਰ ਮਾਮਲੇ ‘ਚ ਛੇਤੀ ਹੀ ਜ਼ਮਾਨਤ ਮਿਲਣ ਦੀ ਉਮੀਦ ਸੀ ਉਨ੍ਹਾਂ ਨੇ ਕਿਹਾ ਕਿ ਸਮਾਜ ਵਿਰੋਧੀ ਤਾਕਤਾਂ ਨੂੰ ਇਸੇ ਗੱਲ ਦਾ ਹੀ ਡਰ ਸੀ ਕਿ ਬਿੱਟੂ ਦੇ ਬਾਹਰ ਆਉਣ ਨਾਲ ਸਾਰੇ ਝੂਠ ਦਾ ਪਰਦਾਫਾਸ਼ ਹੋ ਜਾਵੇਗਾ ਜਿਸ ਕਾਰਨ ਉਸ ਦਾ ਕਤਲ ਕਰਵਾਇਆ ਗਿਆ ਹੈ।

ਹਰਚਰਨ ਸਿੰਘ ਨੇ ਕਿਹਾ ਕਿ ਸਾਧ-ਸੰਗਤ ਨਿਆਂ ਪ੍ਰਾਪਤ ਕਰਨ ਵਾਸਤੇ ਅਮਨ-ਸ਼ਾਂਤੀ ਨਾਲ ਸੰਘਰਸ਼ ਕਰੇਗੀ ਉਨ੍ਹਾਂ ਕਿਹਾ ਕਿ ਸਾਡੀਆਂ ਦੋ ਹੀ ਮੰਗਾਂ ਹਨ, ਪਹਿਲੀ ਮੰਗ ਹੈ ਇਸ ਕਤਲ ਪਿੱਛੇ ਕੰਮ ਕਰ ਰਹੀਆਂ ਤਾਕਤਾਂ ਦਾ ਪਰਦਾਫਾਸ਼ ਹੋਵੇ ਤੇ ਸਾਰੇ ਦੋਸ਼ੀ ਸਾਹਮਣੇ ਲਿਆ ਕੇ ਉਨ੍ਹਾਂ ?ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਦੂਜੀ ਮੰਗ ਡੇਰਾ ਸ਼ਰਧਾਲੂਆਂ ਖਿਲਾਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਝੂਠੇ ਮਾਮਲੇ ਰੱਦ ਕੀਤੇ ਜਾਣ।

ਦੱਸਿਆ ਜਾਂਦਾ ਹੈ?ਕਿ ਬੀਤੇ ਸ਼ਨਿੱਚਰਵਾਰ ਨਾਭਾ ਜੇਲ੍ਹ ‘ਚ ਬੰਦ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਇੰਸਾਂ ਦਾ ਦੋ ਕੈਦੀਆਂ ਵੱਲੋਂ ਲੋਹੇ ਦੀਆਂ ਰਾਡਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਬਿੱਟੂ ਨੂੰ 2015 ‘ਚ ਜ਼ਿਲ੍ਹਾ ਫਰੀਦਕੋਟ ‘ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ‘ਚ ਨਾਮਜ਼ਦ ਕੀਤਾ ਗਿਆ ਸੀ।

ਸਾਜਿਸ਼ ਤਹਿਤ ਹੋਇਆ ਕਤਲ: ਰਮਿੰਦਰ

ਕੋਟਕਪੂਰਾ ਮਹਿੰਦਰਪਾਲ ਬਿੱਟੂ ਦੇ ਬੇਟੇ ਰਮਿੰਦਰ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪਿਤਾ ਦਾ ਨਾਭਾ ਜੇਲ੍ਹ ‘ਚ ਕਤਲ ਇੱਕ ਸਾਜਿਸ਼ ਦੇ ਤਹਿਤ ਹੋਇਆ ਹੈ ਉਸ ਨੇ ਕਿਹਾ ਕਿ ਉਸ ਦੇ ਪਿਤਾ ਦੀ ਜ਼ਮਾਨਤ ਸਬੰਧੀ ਅਦਾਲਤ ‘ਚ ਸੁਣਵਾਈ 16 ਜੁਲਾਈ ਨੂੰ ਹੋਣੀ ਸੀ ਅਤੇ ਬੜੀ ਉਮੀਦ ਸੀ ਕਿ ਜ਼ਮਾਨਤ ਮਿਲ ਜਾਵੇਗੀ ਰਮਿੰਦਰ ਨੇ ਕਿਹਾ ਕਿ ਜ਼ਮਾਨਤ ਮਿਲਣ ਦੇ ਆਸਾਰ ਕਾਰਨ ਉਸ ਦੇ ਪਿਤਾ ਦਾ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕਤਲ ਕੀਤਾ ਗਿਆ ਹੈ ਉਸ ਨੇ ਇਹ ਵੀ ਕਿਹਾ ਕਿ ਪੁਲਿਸ ਦੇ ਕੁਝ ਮੁਲਾਜ਼ਮ ਉਸ ਦੇ ਪਿਤਾ ਨੂੰ ਜੇਲ੍ਹ ਅੰਦਰ ਜਾ ਕੇ ਵੀ ਜ਼ਮਾਨਤ ਨਾ ਲਾਉਣ ਦੀ ਧਮਕੀ ਦਿੰਦੇ ਸਨ ਬਿੱਟੂ ‘ਤੇ ਦਰਜ ਬੇਅਦਬੀ ਮਾਮਲਿਆਂ ਸਬੰਧੀ ਉਸ ਨੇ ਕਿਹਾ ਕਿ ਉਸ ਦੇ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਅਥਾਹ ਸ਼ਰਧਾ ਰੱਖਦੇ ਸਨ ਅਤੇ ਕਿਸੇ ਵੀ ਧਰਮ ਦੇ ਪਵਿੱਤਰ ਗ੍ਰੰਥ ਦੀ ਬੇਅਦਬੀ ਕਰਨੀ ਤਾਂ ਦੂਰ ਉਹ ਸੋਚ ਵੀ ਨਹੀਂ ਸਕਦੇ ਸਨ ਰਮਿੰਦਰ ਨੇ ਕਿਹਾ ਕਿ ਉਸ ਦੇ ਪਿਤਾ ਡੇਰਾ ਸੱਚਾ ਸੌਦਾ ਦੀ ਸਿੱਖਿਆ ਅਨੁਸਾਰ ਜਰੂਰਤਮੰਦਾਂ ਦੀ ਮੱਦਦ ਕਰਨ, ਪੌਦੇ ਲਾਉਣ, ਖੂਨਦਾਨ ਕਰਨ ਵਰਗੇ ਕਾਰਜਾਂ ‘ਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ ਉਸ ਨੇ ਕਿਹਾ ਕਿ ਸਾਡੀ ਸਰਕਾਰ ਤੋਂ ਇਹੀ ਮੰਗ ਹੈ ਕਿ ਕਤਲ ਦੀ ਸਾਜਿਸ਼ ਬੇਨਕਾਬ ਹੋਵੇ ਅਤੇ ਉਨ੍ਹਾਂ ਦੇ ਪਿਤਾ ‘ਤੇ ਲੱਗੇ ਬੇਅਦਬੀ ਦੇ ਝੂਠੇ ਮਾਮਲੇ ਰੱਦ ਹੋਣ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top