ਲੇਖ

ਕਥਾਕਾਰ ਗੋਵਿੰਦ ਮਿਸ਼ਰ

Govind, Mishar

ਗੋਵਿੰਦ ਮਿਸ਼ਰ ਹਿੰਦੀ ਦੇ ਮੰਨੇ-ਪ੍ਰਮੰਨੇ ਕਵੀ ਅਤੇ ਲੇਖਕ ਹਨ ਉਨ੍ਹਾਂ ਦਾ ਜਨਮ 1 ਅਗਸਤ 1939 ਨੂੰ ਬਾਂਦਾ, ਉੱਤਰ ਪ੍ਰਦੇਸ਼ ਵਿਚ ਹੋਇਆ ਉਨ੍ਹਾਂ ਦੇ ਪਿਤਾ ਦਾ ਨਾਂਅ ਮਾਧਵ ਪ੍ਰਸਾਦ ਮਿਸ਼ਰ ਅਤੇ ਮਾਤਾ ਦਾ ਨਾਂਅ ਸੁਮਿੱਤਰਾ ਦੇਵੀ ਮਿਸ਼ਰ ਸੀ ਉਨ੍ਹਾਂ ਦੀ ਮਾਤਾ ਅਧਿਆਪਿਕਾ ਸਨ, ਜਿਨ੍ਹਾਂ ਤੋਂ ਮੱਧਵਰਗੀ ਕੁਲੀਨਤਾ ਵਾਲੇ ਸੰਸਕਾਰ ਸਹਿਜ਼ੇ ਹੀ ਉਨ੍ਹਾਂ ਗ੍ਰਹਿਣ ਕੀਤੇ ਗੁਰੂ ਦਵਿੰਦਰਨਾਥ ਖਰੇ ਤੋਂ ਉਨ੍ਹਾਂ ਸਾਹਿਤਕ ਸੰਸਕਾਰ ਗ੍ਰਹਿਣ ਕੀਤੇ ਗੋਵਿੰਦ ਮਿਸ਼ਰ ਨੂੰ ਉੱਤਰ ਪ੍ਰਦੇਸ਼ ਹਿੰਦੀ ਸੰਸਥਾਨ, ਭਾਰਤੀ ਭਾਸ਼ਾ ਪ੍ਰੀਸ਼ਦ ਕਲਕੱਤਾ, ਸਾਹਿਤ ਅਕਾਦਮੀ ਦਿੱਲੀ ਅਤੇ ਵਿਆਸ ਸਨਮਾਨ ਨਾਲ ਉਨ੍ਹਾਂ ਦੀਆਂ ਸਾਹਿਤ ਸੇਵਾਵਾਂ ਲਈ ਸਨਮਾਨਿਤ ਕੀਤਾ ਜਾ ਚੁੱਕਾ ਹੈ ਹੁਣ ਤੱਕ ਉਨ੍ਹਾਂ ਦੇ 10 ਨਾਵਲ ਅਤੇ 12 ਕਹਾਣੀ ਸੰਗ੍ਰਹਿ ਛਪ ਕੇ ਲੋਕਾਂ ਦੇ ਹੱਥਾਂ ਵਿਚ ਆ ਚੁੱਕੇ ਹਨ ਅਨੇਕਾਂ ਯੂਨੀਵਰਸਿਟੀਆਂ ਵਿਚ ਉਨ੍ਹਾਂ ਦੀਆਂ ਰਚਨਾਵਾਂ ‘ਤੇ ਰਿਸਰਚ ਹੋਈ ਹੈ ਉਹ ਸਿਲੇਬਸ ਦੀਆਂ ਕਿਤਾਬਾਂ ਵਿਚ ਸ਼ਾਮਲ ਕੀਤੇ ਗਏ ਹਨ, ਰੰਗਮੰਚ ‘ਤੇ ਉਨ੍ਹਾਂ ਦੀਆਂ ਰਚਨਾਵਾਂ ਦਾ ਮੰਚਨ ਕੀਤਾ ਗਿਆ ਹੈ ਅਤੇ ਟੀ.ਵੀ. ‘ਤੇ ਵੀ ਉਨ੍ਹਾਂ ਦੀਆਂ ਰਚਨਾਵਾਂ ‘ਤੇ ਡਾਕੂਮੈਂਟਰੀ ਪੇਸ਼ ਕੀਤੀਆਂ ਗਈਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top