ਤੇਜ਼ਾਬ ਪੀੜਤਾਂ ਨੂੰ ਮਿਲੇਗੀ ਇੱਕ ਲੱਖ ਰੁਪਏ ਦੀ ਵਾਧੂ ਸਹਾਇਤਾ

ਕੁਲਵੰਤ ਕੋਟਲੀ ਮੋਹਾਲੀ ,
ਗ੍ਰਹਿ ਮੰਤਰਾਲਾ, ਭਾਰਤ ਸਰਕਾਰ ਵੱਲੋਂ ਤੇਜ਼ਾਬ ਪੀੜਤਾਂ ਨੂੰ ਇੱਕ ਲੱਖ ਰੁਪਏ ਦੀ ਵਾਧੂ ਵਿੱਤੀ ਸਹਾਇਤਾ ਦਿੱਤੀ ਜਾਣੀ ਹੈ। ਇਸ ਸਬੰਧੀ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਿਧਾਰਿਤ ਪ੍ਰੋਫਾਰਮੇ ਅਨੁਸਾਰ ਤੇਜ਼ਾਬ ਪੀੜਤਾਂ ਦੀ ਸੂਚਨਾ ਭੇਜਣ ਲਈ ਲਿਖਿਆ ਗਿਆ ਹੈ। ਸੁਪਰਡੈਂਟ, ਪੰਜਾਬ ਸਰਕਾਰ, ਗ੍ਰਹਿ ਮਾਮਲੇ ਵਿਭਾਗ  (ਗ੍ਰਹਿ-4), ਚੰਡੀਗੜ੍ਹ ਵੱਲੋਂ ਇਸ ਸਬੰਧੀ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਡਾਇਰੈਕਟਰ, ਬਿਊਰੋ ਆਫ ਇਨਵੈਸਟੀਗੇਸ਼ਨ  ਪੰਜਾਬ, ਚੰਡੀਗੜ੍ਹ ਨੂੰ ਵੀ ਸੂਬੇ ਦੇ ਸਮੂਹ ਪੁਲਿਸ ਕਮਿਸ਼ਨਰ ਅਤੇ ਸੀਨੀਅਰ ਕਪਤਾਨ ਪੁਲਿਸ ਨੂੰ ਵੀ ਹਦਾਇਤਾਂ ਜਾਰੀ ਕਰਨ ਲਈ ਲਿਖਿਆ ਗਿਆ ਹੈ ਕਿ ਜ਼ਿਲ੍ਹੇ ਨਾਲ ਸਬੰਧਿਤ ਤੇਜ਼ਾਬ ਪੀੜਤਾ ਦੀ ਸੂਚਨਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਭੇਜੀ ਜਾਵੇ।  ਤੇਜ਼ਾਬ ਪੀੜਤਾਂ ਦੀ ਸੂਚਨਾਂ ਨਿਰਧਾਰਿਤ ਪ੍ਰੋਫਾਰਮਾ ਜਿਸ ਵਿੱਚ ਤੇਜ਼ਾਬ ਪੀੜਤ ਦੀ ਫੋਟੋਗ੍ਰਾਫ ਲੱਗੀ ਹੋਵੇ ਅਤੇ ਤੇਜ਼ਾਬ ਪੀੜਤ ਦਾ ਨਾਂਅ, ਉਸ ਦੇ ਮਾਤਾ ਜਾਂ ਪਿਤਾ ਦਾ ਨਾਂਅ, ਘਟਨਾ ਦਾ ਵੇਰਵਾ, ਪਤਾ, ਮੋਬਾਇਲ ਨੰ., ਆਧਾਰ ਕਾਰਡ ਨੰ. ਬੈਂਕ ਡੀਟੇਲ, ਬੈਂਕ ਦਾ ਨਾਮ, ਬਰਾਂਚ, ਖਾਤਾ ਨੰ, ਆਈ.ਐਫ.ਸੀ. ਕੋਡ ਆਦਿ ਸ਼ਾਮਿਲ ਹੈ ਅਤੇ ਨਿਰਧਾਰਿਤ ਪ੍ਰੋਫਾਰਮੇ ਦੇ ਨਾਲ ਐਫ.ਆਈ.ਆਰ ਦੀ ਕਾਪੀ ਅਤੇ ਪੀੜਤ ਦਾ ਸਬੰਧਿਤ ਹਸਪਤਾਲ ਦੇ ਇਲਾਜ ਦੀ ਮੈਡੀਕਲ ਰਿਪੋਰਟ ਦੀ ਕਾਪੀ ਨਾਲ ਨੱਥੀ ਹੋਣੀ ਲਾਜ਼ਮੀ ਹੈ।