ਬਿਜਨਸ

ਖ਼ੁਰਾਕੀ ਤੇਲ, ਕਣਕ, ਖੰਡ ਦਾਲ ਸੁਸਤ

ਨਵੀਂ ਦਿੱਲੀ। ਸਥਾਨਕ ਪੱਧਰ ‘ਤੇ ਚੁਕਾਈ ਆਮ ਰਹਿਣ ਨਾਲ ਅੱਜ ਦਿੱਲੀ ਥੋਕ ਜਿਣਸ ਬਾਜ਼ਾਰ ‘ਚ ਖ਼ੁਰਾਕੀ ਤੇਲਾਂ ਦੇ ਨਾਲ ਹੀ ਕਣਕ, ਖੰਡ ਤੇ ਦਾਲ ਦੀਆਂ ਕੀਮਤਾਂ ਪਿਛਲੇ ਕਾਰੋਬਾਰੀ ਦਿਨ ਦੇ ਪੱਧਰ ‘ਤੇ ਸਥਿਰ ਰਹੀਆਂ ਜਦੋਂ ਕਿ ਮੰਗ ਟੁੱਟਣ ਨਾਲ ਛੋਲਿਆਂ ‘ਚ ਨਰਮੀ ਦਰਜ ਕੀਤੀ ਗਈ।
ਤੇਲ-ਤਿਲਹਨ : ਘੇਰਲੂ ਬਾਜ਼ਾਰ ‘ਚ ਖ਼ੁਰਾਕੀ ਤੇਲਾਂ ਦੀ ਬਿਹਤਰ ਆਮਦ ਹੋਈ ਹੈ। ਇਸ ਦਰਮਿਆਨ ਚੁਕਾਈ ਵੀ ਇਸ ਦੇ ਬਰਾਬਰ ਰਹਿਣ ਨਾਲ ਇਨ੍ਹਾਂ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਤੇ ਇਹ ਪਿਛਲੇ ਦਿਨ ਦੇ ਪੱਧਰ ‘ਤੇ ਟਿਕੀਆਂ ਰਹੀਆਂ।

ਪ੍ਰਸਿੱਧ ਖਬਰਾਂ

To Top