ਦਾਦੀ ਨੇ ਮੈਨੂੰ ਬਹੁਤ ਕੁਝ ਸਿਖਾਇਆ: ਰਾਹੁਲ

0
306
Grandmother, Taught, Me, A, Lot, Rahul

ਇੰਦਰਾ ਗਾਂਧੀ ਦੀ 34ਵੀਂ ਬਰਸੀ ‘ਤੇ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ, ਏਜੰਸੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕਾਂਗਰਸ ਸੰਸਦੀ ਦਲ ਦੀ ਨੇਤਾ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਕਈ ਮੁੱਖ ਆਗੂਆਂ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 34ਵੀਂ ਬਰਸੀ ‘ਤੇ ਉਹਨਾਂ ਦੀ ਸਮਾਧੀ ਸ਼ਕਤੀ ਸਥਲ ਜਾ ਕੇ ਉਹਨਾਂ ਸ਼ਰਧਾ ਸੁਮਨ ਭੇਂਟ ਕੀਤੇ। ਕਾਂਗਰਸ ਪ੍ਰਧਾਨ ਨਾਲ ਕਈ ਮੁੱਖ ਆਗੂਆਂ ਨੇ ਵੀ ਸ਼ਕਤੀ ਸਥਲ ‘ਤੇ ਪਹੁੰਚ ਕੇ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਸ੍ਰੀ ਗਾਂਧੀ ਨੇ ਬਾਅਦ ‘ਚ ਟਵੀਟ ਕੀਤਾ, ‘ਦਾਦੀ ਨੂੰ ਅੱਜ ਬਹੁਤ ਖੁਸ਼ੀ ਦੇ ਨਾਲ ਯਾਦ ਕਰ ਰਿਹਾ ਹੈ। ਉਹਨਾਂ ਮੈਨੂੰ ਬਹੁਤ ਕੁਝ ਸਿਖਾਇਆ ਅਤੇ ਬਹੁਤ ਪਿਆਰ ਦਿੱਤਾ। ਉਹਨਾਂ ਨੇ ਆਪਣੇ ਲੋਕਾਂ ਨੂੰ ਵੀ ਬਹੁਤ ਕੁਝ ਦਿੱਤਾ। ਮੈਨੂੰ ਉਹਨਾਂ ‘ਤੇ ਮਾਣ ਹੈ।’

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।