ਟਿੱਡੀ ਦਲ ਬਣਿਆ ਕਿਸਾਨ ਦੀ ਮੌਤ ਦਾ ਕਾਰਨ

0
Grasshoppers, Farmers, Worried

ਖ਼ਰਾਬ ਫ਼ਸਲ ਦੇਖ ਕੇ ਦਿਲ ਦਾ ਦੌਰਾ ਪੈਣ ਨਾਲ ਮੌਤ | Grasshopper

ਬਾੜਮੇਰ (ਏਜੰਸੀ)। ਰਾਜਸਥਾਨ ਦੇ ਬਾੜਮੇਰ ਅਤੇ ਜੈਸਲਮੇਰ ‘ਚ ਟਿੱਡੀਆਂ Grasshopper ਸਿਰਫ਼ ਫਸਲ ਨੂੰ ਨੁਕਸਾਨ ਨਹੀਂ ਪਹੁੰਚ ਰਹੀਆਂ ਸਗੋਂ ਕਿਸਾਨਾਂ ਦੀ ਮੌਤ ਦਾ ਕਾਰਨ ਵੀ ਬਣ ਰਹੀਆਂ ਹਨ। ਬਾਲੋਤਰਾ ‘ਚ ਕਿਟਨੌੜ ਪਿੰਡ ਦੇ ਰਹਿਣ ਵਾਲੇ ਕਿਸਾਨ ਭਾਗਾਰਾਮ (38) ਨੇ ਜਦੋਂ ਆਪਣੀ ਫਸਲ ‘ਤੇ ਟਿੱਡੀਆਂ ਦਾ ਹਮਲਾ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਇਸ ਤੋਂ ਬਾਅਦ ਵੀਰਵਾਰ ਨੂੰ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਜਲਦੀ ‘ਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਇਸ ਦਰਦਨਾਕ ਘਟਨਾ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਘਟਨਾ ਤੋਂ ਬਾਅਦ ਰੈਵੇਨਿਊ ਅਫ਼ਸਰਾਂ ਦੀ ਇੱਕ ਟੀਮ ਫਸਲ ਦੇ ਨੁਕਸਾਨ ਦਾ ਨਿਰੀਖਣ ਕਰਨ ਪੁੱਜੀ। ਮ੍ਰਿਤਕ ਕਿਸਾਨ ਦੇ ਪਰਿਵਾਰ ਵਾਲਿਆਂ ਅਨੁਸਾਰ ਭਾਗਾਰਾਮ ਨੇ ਕੁਝ ਲੱਖ ਰੁਪਏ ਦਾ ਕਰਜ਼ ਲਿਆ ਸੀ ਅਤੇ ਆਪਣੀ 50 ਵੀਘਾ ਜ਼ਮੀਨ ‘ਤੇ ਜ਼ੀਰਾ ਬੀਜਿਆ ਸੀ। ਇਸ ਤੋਂ ਬਾਅਦ 5 ਅਤੇ 6 ਜਨਵਰੀ ਨੂੰ ਟਿੱਡੀਆਂ ਨੇ ਉਸ ਦੀ ਫਸਲ ਨੂੰ ਖਰਾਬ ਕਰ ਦਿੱਤਾ। ਫਸਲ ਦਾ ਨੁਕਸਾਨ ਦੇਖ ਕੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਨੂੰ ਬਾਲੋਤਰਾ ਸਥਿਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

  • ਹਾਲਾਂਕਿ ਹੋਰ ਕਿਸਾਨਾਂ ਦਾ ਕਹਿਣਾ ਹੈ ਕਿ ਟਿੱਡੀਆਂ ਸਾਰੀ ਫਸਲ ਬਰਬਾਦ ਨਹੀਂ ਕਰ ਸਕਦੀਆਂ ਹਨ।
  • ਉਨ੍ਹਾਂ ਦੱਸਿਆ ਕਿ ਭਾਗਾਰਾਮ ਕਰਜ਼ ਕਾਰਨ ਪਰੇਸ਼ਾਨ ਸੀ।
  • ਫਸਲ ਦਾ ਨੁਕਸਾਨ ਦੇਖ ਕੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ।
  • ਫਸਲ ਦੀ ਬਰਬਾਦੀ ਹੋਈ ਤਾਂ ਉਹ ਜ਼ਿਆਦਾ ਪਰੇਸ਼ਾਨ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।