ਭ੍ਰਿਸ਼ਟਾਚਾਰ ਖਿਲਾਫ਼ ਵੱਡੇ ਯਤਨਾਂ ਦੀ ਲੋੜ

Corruption
Corruption

ਭ੍ਰਿਸ਼ਟਾਚਾਰ ਖਿਲਾਫ਼ ਵੱਡੇ ਯਤਨਾਂ ਦੀ ਲੋੜ

ਦੇਸ਼ ਅੰਦਰ ਈਡੀ, ਵਿਜੀਲੈਂਸ ਤੇ ਪੁਲਿਸ ਦੀਆਂ ਕਾਰਵਾਈਆਂ ਨਾਲ ਅਖ਼ਬਾਰ ਭਰੇ ਪਏ ਹਨ ਕਿਤੇ ਈਡੀ ਛਾਪੇਮਾਰੀ ਕਰ ਰਹੀ ਹੈ ਤੇ ਕਿਤੇ ਵਿਜੀਲੈਂਸ ਸਰਗਰਮ ਹੈ ਪੰਜਾਬ ਦੇ ਦੋ ਸਾਬਕਾ ਮੰਤਰੀ ਜੇਲ੍ਹ ’ਚ ਹਨ ਇੱਕ-ਦੋ ਹੋਰ ਮੰਤਰੀਆਂ ’ਤੇ ਗ੍ਰਿਫ਼ਤਾਰੀ ਲਈ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਰੋਜ਼ਾਨਾ ਹੀ ਕਿਸੇ ਨਾ ਕਿਸੇ ਅਧਿਕਾਰੀ ਦੀ ਗ੍ਰਿਫ਼ਤਾਰੀ ਦੀ ਖਬਰ ਆਉਂਦੀ ਹੈ ਆਈਏਐੱਸ ਅਧਿਕਾਰੀ ਤੋਂ ਲੈ ਕੇ ਡਰੱਗ ਇੰਸਪੈਕਟਰ ਭ੍ਰਿਸ਼ਟਾਚਾਰ ’ਚ ਘਿਰੇ ਹੋਏ ਹਨl

ਆਮ ਆਦਮੀ ਇਹਨਾਂ ਹਾਲਾਤਾਂ ਨੂੰ ਵੇਖ ਕੇ ਹੈਰਾਨ ਹੈ ਕਿ ਭ੍ਰਿਸ਼ਟਾਚਾਰ ਹੈ ਕਿੱਥੇ ਨਹੀਂ ਭ੍ਰਿਸ਼ਟਾਚਾਰ ਦਾ ਮਾਮਲਾ ਸਭ ਤੋਂ ਵੱਧ ਚਿੰਤਾਜਨਕ ਇਸ ਕਰਕੇ ਵੀ ਹੈ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ (ਮੰਤਰੀ ਤੇ ਵਿਧਾਇਕ) ਹੀ ਜਨਤਾ ਨੂੰ ਵੱਢ-ਵੱਢ ਖਾਂਦੇ ਰਹੇ ਭ੍ਰਿਸ਼ਟਾਚਾਰੀ ਸਿਆਸੀ ਆਗੂਆਂ ਤੇ ਅਫ਼ਸਰਾਂ ਖਿਲਾਫ਼ ਕਾਰਵਾਈ ਜ਼ਰੂਰੀ ਹੈ ਪਰ ਇਸ ਗੱਲ ਦੀ ਖਾਸ ਜ਼ਰੂਰਤ ਹੈl

ਮਾਮਲਾ ਸਿਰਫ਼ ਗ੍ਰਿਫ਼ਤਾਰੀਆਂ ਤੇ ਸਜਾਵਾਂ ਤੱਕ ਹੀ ਸੀਮਤ ਨਾ ਰਹੇ ਸਗੋਂ ਸਿਸਟਮ ’ਚ ਸੁਧਾਰ ਦਾ ਅਜਿਹਾ ਮਾਡਲ ਲਿਆਂਦਾ ਜਾਵੇ ਤਾਂ ਕਿ ਰਿਸ਼ਵਤ ਲੈਣ ਦਾ ਮਾਹੌਲ ਹੀ ਖ਼ਤਮ ਹੋ ਜਾਵੇ ਇਹ ਵੀ ਸੱਚਾਈ ਹੈ ਕਿ ਗ੍ਰਿਫ਼ਤਾਰੀਆਂ ਤੇ ਕਾਨੂੰਨੀ ਕਾਰਵਾਈ ਹੁੰਦੀ ਰਹੀ ਹੈ ਪਰ ਭ੍ਰਿਸ਼ਟਾਚਾਰ ਰੁਕਿਆ ਨਹੀਂ ਇਸ ਮਾਮਲੇ ’ਚ ਸਰਕਾਰਾਂ ਦੇ ਨਾਲ-ਨਾਲ ਜਨਤਾ ਦੀ ਜਿੰਮੇਵਾਰੀ ਵੀ ਬਣਦੀ ਹੈ ਇਹ ਵੀ ਹਕੀਕਤ ਹੈ ਕਿ ਬਹੁਤ ਵਾਰ ਲੋਕ ਰਿਸ਼ਵਤ ਮੰਗੇ ਜਾਣ ਤੋਂ ਪਹਿਲਾਂ ਹੀ ਰਿਸ਼ਵਤ ਦੇਣ ਲਈ ਤਿਆਰ ਹੋ ਜਾਂਦੇ ਹਨl

ਕੰਮ ਜਦੋਂ ਕਾਨੂੰਨੀ ਤਰੀਕੇ ਨਾਲ ਹੋਣਾ ਹੁੰਦਾ ਹੈ ਪਰ ਲੋਕ ਜ਼ਲਦੀ ਜਾਂ ਪਹਿਲਾਂ ਕਰਵਾਉਣ ਲਈ ਅਫ਼ਸਰ ਦੀ ਜੇਬ੍ਹ ’ਚ ਪੈਸੇ ਪਾਉਣ ਲਈ ਕਾਹਲੇ ਹੋ ਜਾਂਦੇ ਹਨ ਬਹੁਤ ਘੱਟ ਲੋਕ ਰਿਸ਼ਵਤ ਨਾ ਦੇਣ ਲਈ ਸੰਘਰਸ਼ ਕਰਦੇ ਹਨ, ਜ਼ਿਆਦਾਤਰ ਲੋਕਾਂ ਦਾ ਇੱਕੋ ਮਕਸਦ ਹੁੰਦਾ ਹੈ ਕਿ ਪੈਸੇ ਦੇ ਕੇ ਕੰਮ ਨਿਪਟਾਓ ਸਰਕਾਰੀ ਦਫ਼ਤਰਾਂ ’ਚ ਲੇਟ-ਲ਼ਤੀਫ਼ੀ ਤੇ ਢਿੱਲਮੱਸ ਮਾੜੀ ਹੈ ਪਰ ਕੰਮ ਦੀ ਜਾਇਜ਼ ਰਫ਼ਤਾਰ ਤੋਂ ਪਹਿਲਾਂ ਕੰਮ ਕਰਵਾਉਣ ਲਈ ਪੈਸੇ ਦੇਣ ਵਾਲੇ ਰਿਸ਼ਵਤਖੋਰੀ ਦੇ ਮਾੜੇ ਰੁਝਾਨ ਨੂੰ ਮਜ਼ਬੂਤ ਕਰਦੇ ਹਨl

ਇਹ ਚੀਜ਼ਾਂ ਸਰਕਾਰਾਂ ਦੇ ਸਿਸਟਮ ਨੂੰ ਕਮਜ਼ੋਰ ਕਰਨ ਅਤੇ ਵਿਰਲੇ ਬਚੇ ਇਮਾਨਦਾਰਾਂ ਨੂੰ ਵੀ ਧੱਕੇ ਨਾਲ ਬੇਈਮਾਨ ਬਣਾਉਣ ਵਾਲੀਆਂ ਗੱਲਾਂ ਹਨ ਜੇਕਰ ਭ੍ਰਿਸ਼ਟਾਚਾਰ ਦੀ ਜੜ੍ਹ ਵੱਢਣੀ ਹੈ ਤਾਂ ਜਨਤਾ ਨੂੰ ਵੀ ਇਹ ਧਾਰ ਲੈਣਾ ਚਾਹੀਦਾ ਹੈ ਕਿ ਉਹ ਰਿਸ਼ਵਤ ਦੇਣ ਤੋਂ ਬਚਣ ਤੇ ਆਪਣਾ ਕੰਮ ਕਾਨੂੰਨੀ ਤਰੀਕੇ ਤੇ ਸਮੇਂ ਅਨੁਸਾਰ ਕਰਵਾਉਣ ਇਸ ਢੰਗ ਨਾਲ ਲੋਕਾਂ ਨੂੰ ਸਬਰ-ਸੰਤੋਖ਼ ਤਾਂ ਰੱਖਣਾ ਪਵੇਗਾ ਪਰ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਭ੍ਰਿਸ਼ਟਾਚਾਰ ਖਿਲਾਫ ਜੰਗ ਅਧੂਰੀ ਰਹੇਗੀ ਭ੍ਰਿਸ਼ਟਾਚਾਰ ਸਿਆਸੀ ਪੱਧਰ ਤੋਂ ਲੈ ਕੇ ਅਫ਼ਸਰਸ਼ਾਹੀ ਤੇ ਹੇਠਲੇ ਮੁਲਾਜਮਾਂ ਤੱਕ ਖਤਮ ਕਰਨਾ ਪੈਣਾ ਹੈ ਸਾਫ਼-ਸੁਥਰਾ ਸਿਸਟਮ ਦੇਸ਼ ਨੂੰ ਸੋਨੇ ਦੀ ਚਿੜੀ ਬਣਾ ਸਕਦਾ ਹੈl

ਪੂਜਨੀਕ ਗੁੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਰਿਸ਼ਵਤਖੋਰੀ ਬੰਦ ਕਰਵਾਉਣ ਲਈ ਇੱਕ ਜ਼ਬਰਦਸਤ ਤਰੀਕਾ ਦੱਸਿਆ ਹੈ ਕਿ ਰਿਸ਼ਵਤ ਦਿਓ ਹੀ ਨਾ ਜਦੋਂ ਲੋਕ ਰਿਸ਼ਵਤ ਨਾ ਦੇਣ ਲਈ ਅੜਨਗੇ ਤਾਂ ਭ੍ਰਿਸ਼ਟਾਚਾਰ ਖਿਲਾਫ਼ ਅਸਲੀ ਤੇ ਵੱਡੀ ਲੜਾਈ ਸ਼ੁਰੂ ਹੋਵੇਗੀ ਸਿਸਟਮ ਨੂੰ ਸੁਧਾਰਨ ਲਈ ਲੋਕਾਂ ਨੂੰ ਖੁਦ ਸੁਧਰ ਕੇ ਅੱਗੇ ਆਉਣਾ ਪਵੇਗਾl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ