ਦੇਸ਼

ਮੱਧ ਪ੍ਰਦੇਸ਼ ਦੇ ਸ਼ਿਓਪੁਰ ‘ਚ ਹੋਈ ਵਿਸ਼ਾਲ ਨਾਮ ਚਰਚਾ 

Great namcharcha, Sheopur, Madhya Pradesh

ਸਥਾਨਕ ਲੋੜਵੰਦ ਪਰਿਵਾਰਾਂ ਨੂੰ ਕੰਬਲ, ਕੱਪੜੇ ਤੇ ਰਾਸ਼ਨ ਵੰਡਿਆ

ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਲਈ 133 ਕਾਰਜ

ਸੱਚ ਕਹੂੰ ਨਿਊਜ਼, ਸਿਓਪੁਰ

ਬੀਤੇ ਦਿਨੀਂ ਸਿਓਪੁਰ ‘ਚ ਬਲਾਕ ਪੱਧਰੀ ਨਾਮ ਚਰਚਾ ਕੀਤੀ ਗਈ ਨਾਮ ਚਰਚਾ ਦੌਰਾਨ ਜ਼ਰੂਰਤਮੰਦਾਂ ਨੂੰ ਕੱਪੜੇ ਵੰਡੇ ਗਏ ਤਿਉਹਾਰ ਤੇ ਨਵਰਾਤਰਿਆਂ ਦੇ ਹੋਣ ਦੇ ਬਾਵਜ਼ੂਦ ਹਜ਼ਾਰਾਂ ਦੀ ਗਿਣਤੀ ‘ਚ ਸਾਧ-ਸੰਗਤ ਨਾਮ ਚਰਚਾ ‘ਚ ਪਹੁੰਚੀ ਸਥਾਨਕ ਸਾਧ-ਸੰਗਤ ਨੇ 16 ਅਕਤੂਬਰ ਨੂੰ ਦੁਪਹਿਰ 1 ਤੋਂ 3 ਵਜੇ ਤੱਕ ਨਾਮ ਚਰਚਾ ਕੀਤੀ ਨਾਮ ਚਰਚਾ ਦੀ ਸ਼ੁਰੂਆਤ ਪਵਿੱਤਰ ਨਾਅਰਾ ਲਾ ਕੇ ਕੀਤੀ

ਗਈ ਇਸ ਮੌਕੇ ਕਵੀਰਾਜ ਵੀਰਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ‘ਚੋਂ ਪਰਮਾਤਮਾ ਦੇ ਨਾਮ ਦਾ ਗੁਣਗਾਨ ਕੀਤਾ ਨਾਮ ਚਰਚਾ ‘ਚ ਸਿਓਪੁਰ, ਦੋਦਰ, ਮਾਨਪੁਰ, ਕੈਲਾਰੇਸ਼ ਤੇ ਜੋਰਾ ਦੀ ਸਾਧ-ਸੰਗਤ ਨੇ ਸ਼ਿਰਕਤ ਕੀਤੀ  ਨਾਮ ਚਰਚਾ ਦੌਰਾਨ ਸਥਾਨਕ ਸਾਧ-ਸੰਗਤ ਵੱਲੋਂ 100 ਲੋੜਵੰਦ ਪਰਿਵਾਰਾਂ ਨੂੰ ਕੰਬਲ, 100 ਔਰਤਾਂ ਨੂੰ ਸਾੜੀਆਂ ਤੇ 50 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ

ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ‘ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ 133  ਮਾਨਵਤਾ ਭਲਾਈ ਕਾਰਜ ਕੀਤੇ ਜਾ ਰਹੇ ਹਨ ਇਸ ਤਹਿਤ ਹੀ ਡੇਰਾ ਸ਼ਰਧਾਲੂਆਂ ਵੱਲੋਂ ਹਫ਼ਤੇ ‘ਚ ਇੱਕ ਦਿਨ ਵਰਤ ਰੱਖ ਕੇ ਉਸ ਦਿਨ ਦਾ ਬਚਿਆ ਅਨਾਜ ਲੋੜਵੰਦਾਂ ਲਈ ਫੂਡ ਬੈਂਕ ‘ਚ ਦਿੱਤਾ ਜਾਂਦਾ ਹੈ ਇੱਥੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ

ਇਸ ਤਰ੍ਹਾਂ ਡੇਰਾ ਸ਼ਰਧਾਲੂਆਂ ਵੱਲੋਂ ਲੋੜਵੰਦ ਪਰਿਵਾਰਾਂ ਲਈ ਕਲਾਥ ਬੈਂਕ ਬਣਾਏ ਗਏ ਹਨ ਇੱਥੋਂ ਲੋੜਵੰਦ ਪਰਿਵਾਰਾਂ ਨੂੰ ਕੱਪੜੇ ਦਿੱਤੇ ਜਾਂਦੇ ਹਨ ਜ਼ਿਕਰਯੋਗ ਹੈ ਿਕ ਇਸ ਤੋਂ ਇਲਾਵਾ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਕੁਦਰਤੀ ਆਫ਼ਤਾ ਦੌਰਾਨ ਵੀ ਲੋੜਵੰਦਾਂ ਦੀ ਮੱਦਦ ਲਈ ਤਿਆਰ ਰਹਿੰਦੇ ਹਨ ਇਸ ਮੌਕੇ ‘ਤੇ ਸ਼ਿਓਪੁਰ ਦੇ ਵਿਧਾÎÂਕ ਦੁਰਗਾ ਲਾਲ ਵਿਜੈ, ਜ਼ਿਲ੍ਹਾ ਪੰਚਾਇਤ ਮੁਖੀ ਕਵਿਤਾ ਮੀਣਾ, ਮੀਣਾ ਸਮਾਜ ਪ੍ਰਧਾਨ ਸ਼ੀਸ਼ਪਾਲ ਰਾਵਤ, ਭਾਜਪਾ ਆਗੂ ਕੈਲਾਸ਼ ਗੁਪਤਾ ਸਮੇਤ ਇਲਾਕੇ ਦੇ ਪਤਵੰਤੇ  ਤੇ ਸਾਧ-ਸੰਗਤ ਹਾਜ਼ਰ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top