ਨਸ਼ਿਆਂ ਵੱਲ ਵਧਦੀ ਪ੍ਰਵਿਰਤੀ ਚਿੰਤਾਜਨਕ ਵਿਸ਼ਾ

ਨਸ਼ਿਆਂ ਵੱਲ ਵਧਦੀ ਪ੍ਰਵਿਰਤੀ ਚਿੰਤਾਜਨਕ ਵਿਸ਼ਾ

ਦੋਸਤੋ, ਕਿਸੇ ਵੀ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਦਾ ਆਧਾਰ ਉਸ ਦੇਸ਼ ਦੇ ਪੜ੍ਹੇ ਲਿਖੇ ਅਤੇ ਸਿਹਤਮੰਦ ਨਾਗਰਿਕ ਹੁੰਦੇ ਹਨ।ਮਨੁੱਖ ਇੱਕ ਆਪਣੇ ਆਪ ’ਚ ਸੰਸਾਧਨ ਅਤੇ ਸ਼ਰਮਾਇਆ ਹੈ। ਮਨੁੱਖ ਰਾਸ਼ਟਰ ਦੀ ਆਰਥਿਕਤਾ ਲਈ ਮੁੱਢਲੀ ਇਕਾਈ ਹੈ।ਜਿਸ ਦੇਸ਼ ਦੇ ਨਾਗਰਿਕ ਨਸ਼ਿਆਂ ਦੇ ਆਦੀ ਹੋਣਗੇ, ਉਥੇ ਗੁਰਬਤ ਦਾ ਪਸਾਰਾ ਵਧੇਗਾ।ਨਸ਼ਿਆਂ ਦੇ ਕਾਰਨ ਸ਼ਰੀਰਕ,ਮਾਨਸਿਕ, ਸਮਾਜਿਕ ਅਤੇ ਆਰਥਿਕ ਨੁਕਸਾਨ ਹੰਦੇ ਹਨ।

ਨਸ਼ਾ ਕਰਨ ਵਾਲੇ ਦਾ ਹਸ਼ਰ ਬਹੁਤ ਮਾੜਾ ਹੁੰਦਾ ਹੈ।ਨਸ਼ਾ ਕਰਨ ਵਾਲੇ ਦਾ ਸਭ ਤੋਂ ਪਹਿਲਾ ਪ੍ਰਭਾਵ ਉਸ ਦੇ ਸ਼ਰੀਰ ਤੇ ਫੇਰ ਪਰਿਵਾਰ ’ਤੇ ਪੈਂਦਿਆਂ ਹੌਲੀ-ਹੌਲੀ ਸਮਾਜ ਨੂੰ ਖੇਰੂੰ ਖੇਰੂੰ ਕਰ ਦਿੰਦਾ ਹੈ।ਨਸ਼ੇ ਕਰਨੇ ਬਹੁਤ ਆਸਾਨ ਲੱਗਦੇ ਹਨ ਪਰ ਦੋਸਤੋ ਨਸ਼ੇ ਛੱਡਣਾ ਬਹੁਤ ਹੀ ਜ਼ਿਆਦਾ ਔਖਾ ਕੰਮ ਹੁੰਦਾ ਹੈ। ਸ਼ੁਰੂ-ਸ਼ੁਰੂ ਵਿੱਚ ਵਿਅਕਤੀ ਬੁਰੀ ਸੰਗਤ ਵਿੱਚ ਪੈ ਕੇ ਨਸ਼ਿਆਂ ਨੂੰ ਸ਼ੌਕ ਵਜੋਂ, ਫੈਸ਼ਨ ਵਜੋਂ, ਮਨੋਰੰਜਨ ਵਜੋਂ ਗਮ ਭੁਲਾਉਣ ਵਜੋਂ ਜਾਂ ਪੱਛਮੀ ਜੀਵਨ ਸ਼ੈਲੀ ਦੀ ਨਕਲ ਵਜੋਂ ਸ਼ੁਰੂ ਕਰਦਾ ਹੈ, ਪਰ ਹੌਲੀ-ਹੌਲੀ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕਦੋਂ ਇਸਦੀ ਗਿ੍ਰਫਤ ’ਚ ਬੁਰੀ ਤਰ੍ਹਾਂ ਦਲਦਲ ਵਿੱਚ ਫਸ ਜਾਂਦਾ ਹੈ। ਜਦੋਂ ਊਸਨੂੰ ਸਮਝ ਆਉਂਦੀ ਹੈ,ਉਸ ਸਮੇਂ ਤੱਕ ਓਹ ਨਸ਼ਿਆਂ ਦੀ ਲੱਤ ਦਾ ਬਹੁਤ ਹੀ ਬੁਰੀ ਤਰ੍ਹਾਂ ਸ਼ਿਕਾਰ ਹੋ ਚੁੱਕਿਆ ਹੁੰਦਾ ਹੈ।

ਕਈ ਵਾਰ ਨਸ਼ੇ ਦੀ ਗਿ੍ਰਫਤ ਵਿੱਚ ਫਸਿਆ ਵਿਅਕਤੀ ਇਕ ਨਸ਼ੇ ਨੂੰ ਛੱਡਣ ਦੇ ਲਈ ਦੂਜੇ ਨਸ਼ਿਆਂ ਦਾ ਸਹਾਰਾ ਲੈਂਦਾ ਹੈ ਪ੍ਰੰਤੂ ਅਜਿਹਾ ਕਰਦੇ ਕਰਦੇ ਉਹ ਬਲ ਨਸ਼ਿਆਂ ਦਾ ਸ਼ਿਕਾਰ ਹੋ ਜਾਂਦਾ ਹੈ।ਕੋਈ ਵੀ ਨਸ਼ਾ ਹੋਵੇ,ਸਾਡੇ ਸ਼ਰੀਰ,ਮਨ ਵਿਚ ਜਗ੍ਹਾ ਬਣਾ ਲੈਂਦਾ ਹੈ ਨਸ਼ਾ ਕਰਨ ਵਾਲੇ ਤੋਂ ਹਰ ਕੋਈ ਨਫਰਤ ਕਰਨ ਲੱਗ ਜਾਂਦਾ ਹੈ। ਉਸ ਤੋਂ ਹਰ ਕਿਸੇ ਦਾ ਵਿਸਵਾਸ ਉਠ ਜਾਂਦਾ ਹੈ।ਉਸ ਦੀ ਸਮਾਜ ਵਿਚ ਕੋਈ ਇੱਜਤ ਨਹੀਂ ਰਹਿੰਦੀ। ਉਹ ਪੈਸੇ ਪੈਸੇ ਲਈ ਮੋਹਤਾਜ ਹੋ ਜਾਂਦਾ ਹੈ।

ਉਸ ਨੂੰ ਆਪਣਾ ਆਪਾ,ਆਪਣਾ ਘਰ,ਪਤਨੀ, ਬੱਚੇ, ਸਮਾਜ ਕੁਝ ਵੀ ਨਜ਼ਰ ਨਹੀਂ ਆਉਂਦਾ। ਨਸ਼ਾਖੋਰ ਵਿਅਕਤੀ ਦਾ ਇੰਨਾ ਖਰਚ ਹੁੰਦਾ ਹੈ,ਜਿੰਨੇ ਨਾਲ ਪੂਰੇ ਪਰਿਵਾਰ ਦਾ ਮਹੀਨੇ ਭਰ ਦਾ ਰਾਸ਼ਨ ਚੱਲ ਸਕਦਾ ਹੈ। ਉਸ ਨੂੰ ਹਰ ਸਮੇਂ ਨਸ਼ੇ ਦੀ ਤੋੜ ਲੱਗੀ ਰਹਿੰਦੀ ਹੈ।ਨਸੇੜੀ ਵਿਅਕਤੀ ਨਸ਼ੇ ਦੇ ਉੱਪਰ ਇੰਨਾ ਨਿਰਭਰ ਹੋ ਜਾਂਦਾ ਹੈ ਕਿ ਉਹ ਹੌਲੀ ਹੌਲੀ ਜਾਂ ਤਾਂ ਆਤਮ ਹੱਤਿਆ ਕਰ ਲੈਂਦਾ ਹੈ ਜਾਂ ਫਿਰ ਚੋਰੀ,ਹਿੰਸਾ,ਅਪਰਾਧ ਦੀ ਦਲਦਲ ਵਿੱਚ ਫਸ ਕੇ ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਖਤਮ ਕਰ ਲੈਂਦਾ ਹੈ।ਨਸ਼ੇ ਕਰਨ ਦਾ ਭਾਵ ਆਪਣੇ ਹੱਥੀ ਖੁੱਦ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਹੈ।

ਸਮਾਜ ਵਿਚ ਨਸ਼ਿਆਂ ਦੇ ਸੇਵਨ ਦੀ ਰੁਚੀ ਦਿਨੋਂ-ਦਿਨ ਵਧ ਰਹੀ ਹੈ। ਇਸ ਦਾ ਜਿਆਦਾ ਅਸਰ ਸਕੂਲਾਂ ਅਤੇ ਕਾਲਜਾਂ ਦੇ ਹੋਸਟਲਾਂ ਵਿਚ ਰਹਿੰਦੇ ਮੁੰਡੇ-ਕੁੜੀਆਂ ਉੱਪਰ ਪਿਆ ਹੈ।ਇਸ ਨਾਲ ਨੌਜਵਾਨ ਪੀੜ੍ਹੀ,ਜੋ ਕਿ ਦੇਸ ਦੇ ਭਵਿੱਖ ਦਾ ਨਿਰਮਾਣ ਕਰਨ ’ਚ ਸਭ ਤੋਂ ਠੋਸ ਤੇ ਸਰਗਰਮ ਹਿੱਸਾ ਪਾਉਂਦੀ ਹੈ, ਬੁਰੀ ਤਰ੍ਹਾਂ ਤਬਾਹੀ ਦੇ ਕੰਢੇ ਤੇ ਆ ਗਈ ਹੈ ।

ਸਰਹੱਦੀ ਇਲਾਕੇ ਵਿਚ ਵਸਦੇ ਨੌਜਵਾਨ ਅਤੇ ਸਮੁੱਚੇ ਦੇਸ਼ ਦਾ ਗਰੀਬ ਤਬਕਾ ਨਸ਼ਿਆਂ ਦੇ ਵਧੇਰੇ ਸ਼ਿਕਾਰ ਹਨ ਤੇ ਇਹ ਬਿਮਾਰੀ ਕੇਵਲ ਮੁੰਡਿਆਂ ਵਿਚ ਹੀ ਨਹੀਂ , ਸਗੋਂ ਕੁੜੀਆਂ ’ਚ ਵੀ ਆਪਣੇ ਪੈਰ ਪਸਾਰ ਚੁੱਕੀ ਹੈ ।ਅਜੋਕੇ ਸਮੇਂ ’ਚ ਨੌਜਵਾਨ ਕਿਸੇ ਨਾ ਕਿਸੇ ਨਸ਼ੇ ਦੇ ਆਦੀ ਹਨ ।ਅੱਜ ਹਰ ਥਾਂ ਤੇ ਸਰਾਬ , ਅਫੀਮ , ਚਰਸ , ਸਿਗਰਟ , ਭੰਗ , ਪੋਸਤ , ਸੁਲਫਾ , ਗਾਂਜਾ , ਕੋਕੀਨ , ਸਮੈਕ ਤੇ ਹੈਰੋਇਨ ਆਦਿ ਨਸ਼ਾ ਦੇਣ ਵਾਲੀਆਂ ਦਵਾਈਆਂ ਆਮ ਮਿਲਦੀਆਂ ਹਨ , ਜਿਨ੍ਹਾਂ ਦਾ ਪ੍ਰਯੋਗ ਨਸੇੜੀ ਲੋਕ ਕਰਦੇ ਹਨ । ਨੌਕਰੀ – ਪੇਸਾ ਜਾਂ ਪੜ੍ਹੇ – ਲਿਖੇ ਬੇਰੁਜਗਾਰ ਨੌਜਵਾਨਾਂ ਵਿਚ ਵੀ ਨਸ਼ਾਖੋਰੀ ਦੀ ਆਦਤ ਆਪਣਾ ਪੈਰ ਪਸਾਰਦੀ ਜਾ ਰਹੀ ਹੈ ।ਉਹ ਆਪਣੇ ਫਿਕਰਾਂ , ਗਮਾਂ ਤੇ ਚਿੰਤਾਵਾਂ ਨੂੰ ਭੁਲਾਉਣ ਲਈ ਇਨ੍ਹਾਂ ਚੀਜਾਂ ਦੀ ਵਰਤੋਂ ਕਰਦੇ ਹਨ ।

ਸ਼ੁਰੂ-ਸ਼ੁਰੂ ਵਿਚ ਹੋਰਨਾਂ ਨਸੇੜੀਆਂ ਦੇ ਬਹਿਕਾਵੇ ਵਿਚ ਆ ਕੇ ਪਲ ਭਰ ਦੇ ਆਨੰਦ ਲਈ ਲਿਆ ਨਸ਼ਾ ਕੱਚੀ ਉਮਰ ਦੇ ਬੱਚਿਆਂ ਲਈ ਮੌਤ ਦਾ ਕਾਰਨ ਬਣ ਜਾਂਦਾ ਹੈ।ਸਾਡੇ ਪਿੰਡਾਂ ਤੇ ਸਹਿਰਾਂ ਵਿਚ ਇਹ ਨਸਾ – ਤੰਤਰ ਬੜੇ ਭਿਆਨਕ ਰੂਪ ਵਿਚ ਫੈਲਿਆ ਹੋਇਆ ਹੈ।ਨੌਜਵਾਨਾਂ ਨੂੰ ਨਸ਼ਿਆਂ ਤੇ ਲਾਉਣ ਲਈ ਕੁਝ ਏਜੰਟ ਆਪਣੇ ਨਵੇਂ ਸ਼ਿਕਾਰਾਂ ਨੂੰ ਨਸ਼ੇ ਮੁਫਤ ਦਿੰਦੇ ਹਨ ਤੇ ਫਿਰ ਉਨ੍ਹਾਂ ਰਾਹੀਂ ਹੀ ਸਬ -ਏਜੰਟ ਬਣਾ ਕੇ ਵੱਖ ਵੱਖ ਲਾਲਚ ਦੇ ਕੇ ਕਰੋੜਾਂ ਰੁਪਿਆਂ ਦਾ ਕਾਰੋਬਾਰ ਕਰਦੇ ਹਨ ਅਤੇ ਦੇਸ਼ ਦੇ ਲਈ ਤਬਾਹੀ ਦਾ ਵੀ ਬਹੁਤ ਵੱਡਾ ਕਾਰਨ ਬਣਦੇ ਹਨ।

ਅਸਲ ਵਿਚ ਨਸਾ ਮਨੁੱਖ ਦੀ ਸੋਚਣ – ਸਮਝਣ ਦੀ ਸਕਤੀ ਖੋਹ ਲੈਂਦਾ ਹੈ ਅਤੇ ਓਹ ਤਨਾਓ, ਚਿੰਤਾ ਮਨੋਰੋਗ ਦਾ ਸ਼ਿਕਾਰ ਹੁੰਦਿਆਂ ਆਪਣੇ ਲੀਵਰ, ਫੇਫੜੇ, ਗੁਰਦੇ ਆਦਿ ਦਾ ਨੁਕਸਾਨ ਕਰਾ ਬੈਠਦਾ ਹੈ ਅਤੇ ਅੰਤ ’ਚ ਘਰਦਿਆਂ ਦੇ ਸਾਰੇ ਪੈਸੇ ਇਲਾਜ ਤੇ ਖ਼ਤਮ ਕਰਵਾ ਕੇ ਮੌਤ ਨੂੰ ਪਿਆਰਾ ਹੋ ਜਾਂਦਾ ਹੈ। ਸਕੂਲਾਂ , ਕਾਲਜਾਂ ਦੇ ਨੌਜਵਾਨਾਂ ’ਚ ਨਸ਼ਿਆਂ ਦੇ ਸੇਵਨ ਦੀ ਰੁਚੀ ਦਾ ਕਾਰਨ ਇਹ ਵੀ ਹੈ ਕਿ ਜਦੋਂ ਨੌਜਵਾਨ ਹੋਸਟਲਾਂ ’ਚ ਇਕੱਠੇ ਰਹਿੰਦੇ ਹਨ,ਉਹ ਇਕ ਦੂਜੇ ਦੀ ਦੇਖਾ – ਦੇਖੀ ਨਸ਼ਿਆਂ ਦੀ ਵਰਤੋਂ ਕਰਨ ਲੱਗ ਪੈਂਦੇ ਹਨ ।

ਹੋਸਟਲ ਦੀ ਜ਼ਿੰਦਗੀ ਸਮਾਜਿਕ ਤੇ ਧਾਰਮਿਕ ਜੀਵਨ ਤੋਂ ਕੋਹਾਂ ਦੂਰ ਹੋਣ ਕਰਕੇ ਉੱਥੇ ਰਹਿੰਦੇ ਨੌਜਵਾਨਾਂ ਨੂੰ ਕਿਸੇ ਦੀ ਮਾਨ – ਮਰਯਾਦਾ ਦੀ ਪਾਲਣਾ ਦਾ ਕੋਈ ਫਿਕਰ ਨਹੀਂ ਹੁੰਦਾ ਹੈ। ਜਨਸੰਖਿਆ ਜ਼ਿਆਦਾ ਹੋਣ ਕਾਰਨ ਹਰ ਕਿਸੇ ਨੂੰ ਰੁਜਗਾਰ ਮਿਲਣਾ ਬਹੁਤ ਹੀ ਮੁਸ਼ਕਿਲ ਹੈ,ਇਸ ਲਈ ਵਿਦਿਆਰਥੀ ਬਹੁਤਾ ਪੜ੍ਹ ਲਿਖ ਕੇ ਨਿਰਾਸ਼ ਹੋ ਜਾਂਦੇ ਹਨ ਅਤੇ ਨਸ਼ਿਆਂ ਦੀ ਦਲਦਲ ਵਿੱਚ ਫਸ ਜਾਂਦੇ ਹਨ।ਕਈ ਨੌਜਵਾਨ ਨਸੇ ਦੇ ਟੀਕੇ ਵੀ ਲੁਆਉਂਦੇ ਹਨ । ਫਿਲਮਾਂ ਤੇ ਗਾਣਿਆਂ ਦਾ ਪ੍ਰਭਾਵ ਤੇ ਪੱਛਮੀ ਸੱਭਿਅਤਾ ਦੇ ਹੋਰ ਪ੍ਰਭਾਵ ਵੀ ਉਨ੍ਹਾਂ ਨੂੰ ਨਸ਼ਿਆਂ ਦੇ ਸੇਵਨ ਕਰਨ ਦੀਆਂ ਆਦਤਾਂ ਦਾ ਸ਼ਿਕਾਰ ਬਣਾਉਂਦੇ ਹਨ। ਨੌਜਵਾਨਾਂ ਦਾ ਇਸ ਤਰ੍ਹਾਂ ਨਸ਼ਿਆਂ ਵਲ ਸੇਧਿਤ ਹੋਣਾ ਸਾਡੇ ਦੇਸ ਲਈ ਬਹੁਤ ਹੀ ਖਤਰਨਾਕ ਹੈ।

ਨਸÇ?ਆਂ ਦਾ ਸੇਵਨ ਮਨੁੱਖ ਵਿਚ ਅਨੁਸਾਸਨਹੀਣਤਾ , ਗਲਤ ਆਦਤਾਂ , ਦੁਰਾਚਾਰ ਅਤੇ ਵਿਭਚਾਰ ਨੂੰ ਜਨਮ ਦਿੰਦਾ ਹੈ। ਇਸ ਨਾਲ ਮਨੁੱਖੀ ਉਰਜਾ ਰਚਨਾਤਮਕ ਕੰਮਾਂ ਵਲ ਲੱਗਣ ਦੀ ਥਾਂ ਬੇਕਾਰ ਜਾ ਰਹੀ ਹੈ । ਸਾਡੀ ਸਰਕਾਰ ਤੇ ਸਮਾਜਿਕ,ਧਾਰਮਿਕ ਜੱਥੇਬੰਦੀਆਂ ਨੂੰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਜੋਰਦਾਰ ਜਾਗਰੂਕਤਾ ਭਰਪੂਰ ਪ੍ਰੋਗਰਾਮ ਉਲੀਕੇ ਜਾਣੇ ਚਾਹੀਦੇ ਹਨ।ਇਸ ਮੰਤਵ ਲਈ ਨਸੇਬਾਜਾਂ ਦੇ ਨੈੱਟਵਰਕ ਨੂੰ ਖਤਮ ਕਰਨਾ ਬਹੁਤ ਜਰੂਰੀ ਹੈ।

ਪਰਿਵਾਰ ਮੁੱਖੀ ਨੂੰ ਆਪਣੇ ਨੌਜਵਾਨ ਮੁੰਡੇ ਕੁੜੀਆਂ ਦੀ ਸੰਗਤ ਉੱਤੇ ਨਜਰ ਰੱਖਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਕੁਰਾਹੇ ਜਾਣੇ ਤੋਂ ਰੋਕਣਾ ਚਾਹੀਦਾ ਹੈ । ਇਸ ਦੇ ਨਾਲ ਹੀ ਸਰਕਾਰ ਨੂੰ ਵਿੱਦਿਅਕ ਢਾਂਚੇ ਦਾ ਸੁਧਾਰ ਕਰਨਾ ਚਾਹੀਦਾ ਹੈ।ਸਿੱਖਿਆ ਨੂੰ ਰੁਜ਼ਗਾਰ ਨਾਲ ਜੋੜਨਾ ਚਾਹੀਦਾ ਹੈ।ਵੱਧਦੀ ਜਨਸੰਖਿਆ ਰੋਕਣ ਲਈ ਪਰਿਵਾਰ ਨਿਯੋਜਨ ਦੀ ਯੋਜਨਾਵਾਂ ਨੁੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ।ਨਸ਼ਿਆਂ ਦੇ ਨੈੱਟਵਰਕ ਨੂੰ ਜੜ੍ਹ ਤੋਂ ਹੀ ਖ਼ਤਮ ਕਰਨਾ ਚਾਹੀਦਾ ਹੈ।

ਸਵਦੇਸ਼ੀ ਉਤਪਾਦਨ ਨੂੰ ਵੀ ਉਤਸਾਹਿਤ ਕੀਤਾ ਜਾਵੇ।ਨਸ਼ਈ ਲੋਕਾਂ ਨੂੰ ਸਮਾਜ ਦੀ ਮੁੱਖਧਾਰਾ ਨਾਲ ਜੋੜਨ ਵਾਸਤੇ ਮੁਫਤ ਦਵਾਈਆਂ, ਮੁਫਤ ਇਲਾਜ, ਮੁਫਤ ਰੁਜਗਾਰ ਟਰੇਨਿੰਗ, ਮੁਫ਼ਤ ਕੌਂਸਲਿੰਗ ਅਤੇ ਮਿਆਰੀ ਨਸ਼ਾ ਛੁਡਾਓ ਕੇਂਦਰਾ ਦਾ ਨਿਰਮਾਣ ਕਰਣਾ ਚਾਹੀਦਾ ਹੈ। ਸਰਕਾਰਾਂ ਵੱਲੋਂ ਪਿ੍ਰੰਟ ਮੀਡੀਆ ਅਤੇ ਸੋਸ਼ਲ ਮੀਡੀਆ ਤੇ ਨਸ਼ਿਆਂ ਤੋਂ ਹੋਣ ਵਾਲੀਆਂ ਹਾਨੀਆਂ ਨੂੰ ਰੋਕਣ ਵਾਸਤੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ।ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗਾਣਿਆਂ, ਵਿਗਿਆਪਨਾਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦੇਣੀ ਚਾਹੀਦੀ ਹੈ।

ਵੱਧ ਤੋਂ ਵੱਧ ਜਨਤਾ ਨੂੰ ਸਿੱਖਿਅਤ ਕਰਕੇ ਰੁਜਗਾਰ ਨਾਲ ਜੋੜਿਆ ਜਾਵੇ।ਨਸ਼ਾ ਵੰਡਣ ਵਾਲਿਆਂ ਅਤੇ ਕਰਨ ਵਾਲਿਆਂ ਤੋਂ ਦੂਰ ਰਹੋ।ਆਓ ਨਸ਼ਿਆਂ ਤੋਂ ਆਪ ਵੀ ਬਚੀਏ ਅਤੇ ਹੋਰਾਂ ਨੂੰ ਵੀ ਬਚਾਈਏ। ਨਸ਼ਿਆਂ ਦੇ ਵਾਤਾਵਰਨ ਤੋਂ ਦੂਰ ਰਹਿ ਕੇ ਖੇਡ, ਯੋਗ, ਪ੍ਰਾਣਾਯਮ, ਕਸਰਤ, ਆਸਨ ਅਤੇ ਰੋਜ਼ਾਨਾ ਸੈਰ ਕਰੋ।ਆਓ ਨਸ਼ੇ ਛੱਡ ਕੇ ਸਾਫ ਸੁਥਰੇ ਦੇਸ਼ ਦੀ ਉਸਾਰੀ ਵਿੱਚ ਯੋਗਦਾਨ ਪਾਈਏ।

ਐਮ.ਏ. (ਅੰਗਰੇਜੀ, ਹਿੰਦੀ, ਪੰਜਾਬੀ, ਲੋਕ ਪ੍ਰਸ਼ਾਸ਼ਨ) ਗਿਆਨੀ, ਬੀ.ਐਡ. ਇੰਚਾਰਜ, ਸਰਕਾਰੀ ਮਿਡਲ ਸਕੂਲ, ਬੋਪੁਰ (ਸੰਗਰੂਰ) 9872188080

ਮਾ. ਤਰਸੇਮ ਨੈਨ ਗੁਲਾੜੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here