Breaking News

ਦੇਸ਼ ਭਰ ‘ਚ GST ਲਾਂਚ, ਇੱਕ ਦੇਸ਼ ਇੱਕ-ਟੈਕਸ

GST, Launches, Country, One, Tax

ਨਰਿੰਦਰ ਮੋਦੀ ਅਤੇ ਪ੍ਰਣਬ ਮੁਖ਼ਰਜੀ ਨੇ ਬਟਨ ਦਬਾ ਕੇ ਕੀਤਾ ਜੀਐੱਸਟੀ ਲਾਂਚ

ਨਵੀਂ ਦਿੱਲੀ: 17 ਸਾਲ ਦੀਆਂ ਕੋਸ਼ਿਸ਼ਾਂ ਤੋਂ ਬਅਦ ਆਖਰਕਾਰ ਵਸਤੂ ਅਤੇ ਸੇਵਾ ਟੈਕਸ (GST) ਦੇਸ਼ ਭਰ ਵਿੱਚ ਲਾਂਚ ਹੋ ਗਿਆ। ਨਰਿੰਦਰ ਮੋਦੀ ਅਤੇ ਪ੍ਰਣਬ ਮੁਖ਼ਜੀ ਨੇ ਬਟਨ ਦਬਾ ਕੇ ਜੀਐੱਸਟੀ  ਲਾਂਚ ਕੀਤਾ।

ਇੱਕ ਦੇਸ਼-ਇੱਕ ਟੈਕਸ ਸਿਸਟਮ ਦੀ ਸ਼ੁਰੂਆਤ ਸੰਸਦ ਦੇ  ਸਪੈਸ਼ਲ਼ ਸੈਸ਼ਨ ਤੋਂ ਕੀਤੀ ਗਈ ਜੋ ਸ਼ੁੱਕਰਵਾਰ ਅੱਧੀ ਰਾਤ ਨੂੰ ਬੁਲਾਇਆ ਗਿਆ। GSTਦੀ ਲਾਚਿੰਗ ਤੋਂ ਕਾਂਗਰਸ ਦੇ ਬਾਈਕਾਟ ਕਾਰਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸੰਸਦ ਨਹੀਂ ਪਹੁੰਚੇ।

ਪਰ ਮੋਦੀ ਨੇ ਇਸ ਟੈਕਸ ਰਿਫਾਰਮ ਦਾ ਕਰੈਡਿਟ ਸਾਰੀਆਂ ਪਾਰਟੀਆਂ ਨੂੰ ਦਿੱਤਾ। ਉਨ੍ਹਾਂ ਕਿਹਾ, GST ਕਿਸੇ ਇੱਕ ਪਾਰਟੀ ਦੀ ਉਪਲਬਧੀ ਨਹੀਂ ਹੈ। ਇਹ ਸਾਂਝੀ ਵਿਰਾਸਤ ਹੈ। ਇਹ ਵੀ ਸੰਯੋਗ ਹੈ ਕਿ ਗੀਤਾ ਦੇ 18 ਅਧਿਆਏ ਸਨ ਅਤੇ ਜੀਐੱਸਟੀ ਲਈ ਵੀ ਉਸ ਦੀ ਕੌਂਸਲ ਦੀਆਂ 18 ਬੈਠਕਾਂ ਹੋਈਆਂ। ਜੀਐੱਸਟੀ ਗੁੱਡ ਐਂਡ ਸਿੰਪਲ ਟੈਕਸ ਹੈ।

ਦਿਲੋਂ ਤੁਹਾਡਾ ਧੰਨਵਾਦ ਕਰਦਾ ਹਾਂ: ਮੋਦੀ

ਪ੍ਰਧਾਨ ਮੰਤਰੀ ਮੋਦੀ ਨੇ GST ਨੂੰ ਲੈ ਕੇ ਸੰਸਦ ਵਿੱਚ ਵਿਸ਼ੇਸ਼ ਸੈਸਨ ਨੂੰ ਸੰਬੋਧਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਦੇ ਨਿਰਮਾਣ ਵਿੱਚ ਕੁਝ ਅਜਿਹੇ ਪਲ਼ ਆਉਂਦੇ ਹਨ। ਕੁਝ ਦੇਰ ਬਾਅਦ ਦੇਸ਼ ਇੱਕ ਨਵੇਂ ਪ੍ਰਬੰਧ ਵੱਲ ਚੱਲ ਪਵੇਗਾ। ਸਵਾ ਸੌ ਕਰੋੜ ਦੇਸ਼ ਵਾਸੀ, ਇਸ ਇਤਿਹਾਸਕ ਘਟਨਾ ਦੇ ਗਵਾਹ ਹਨ। GST ਦੀ ਪ੍ਰਕਿਰਿਆ ਸਿਰਫ਼ ਅਰਥ ਵਿਵਸਥਾ ਦੇ ਦਾਇਰੇ ਤੱਕ ਹੈ ਅਜਿਹਾ ਮੈਂ ਨਹੀਂ ਮੰਨਦਾ। ਇਸ ਪਵਿੱਤਰ ਮੌਕੇ ਸਭ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹਨ। ਦਿਲੋਂ ਤੁਹਾਡਾ ਸਵਾਗਤ ਹੈ। ਤੁਹਾਡਾ ਧੰਨਵਾਦ ਕਰਦਾ ਹਾਂ।

ਪ੍ਰਸਿੱਧ ਖਬਰਾਂ

To Top