ਜੀਐੱਸਟੀ ਦਾ ਵਿਰੋਧ: ਕੱਪੜਾ ਵਪਾਰੀਆਂ ਵੱਲੋਂ ਦੁਕਾਨਾਂ ਬੰਦ

GST protests: Shops Closed, Cloth Traders, strike

ਜਲਾਲਬਾਦ ‘ਚ ਕੱਪੜਾ ਵਪਾਰੀਆਂ ਵੱਲੋਂ ਤਿੰਨ ਰੋਜ਼ਾ ਹੜਤਾਲ ਸ਼ੁਰੂ

ਰਜਨੀਸ਼ ਰਵੀ, ਜਲਾਲਾਬਾਦ:ਕੇਂਦਰ ਸਰਕਾਰ ਵੱਲੋਂ ਕੱਪੜਿਆਂ ‘ਤੇ ਲਗਾਏ ਜਾ ਰਹੇ ਜੀਐਸਟੀ ਟੈਕਸ ਦੇ ਖਿਲਾਫ ਜਲਾਲਾਬਾਦ ਸ਼ਹਿਰ ਦੇ ਸਮੂਹ ਕੱਪੜਾ ਵਪਾਰੀਆਂ ਵੱਲੋਂ 3 ਦਿਨਾਂ ਦੀ ਮੁਕੰਮਲ ਹੜਤਾਲ ਦੀ ਸ਼ੁਰੂਆਤ ਕੀਤੀ ਗਈ।
ਇਸ ਦੌਰਾਨ ਕੱਪੜਾ ਵਪਾਰੀਆਂ ਵੱਲੋਂ ਸ਼ਹਿਰ ਅੰਦਰ ਇੱਕ ਰੋਸ ਮਾਰਚ ਕੱਢ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਕੱਪੜਾ ਵਪਾਰੀਆਂ ਨੇ ਹਿੱਸਾ ਲੈ ਕੇ ਕੇਂਦਰ ਸਰਕਾਰ ਤੋਂ ਕੱਪੜੇ ‘ਤੇ ਜੀਐੱਸਟੀ ਟੈਕਸ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਗਈ।

ਸ਼ਹਿਰ ਅੰਦਰ ਰੋਸ ਮਾਰਚ ਕੱਢਕੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

ਕੱਪੜਾ ਵਪਾਰੀ ਯੂਨੀਅਨ ਜਲਾਲਾਬਾਦ ਦੇ ਪ੍ਰਧਾਨ ਦਰਸ਼ਨ ਅਨੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਤੱਕ ਕੱਪੜਾ ਉਦਯੋਗ ਵਿੱਚ ਸਿਰਫ਼ ਫੈਕਟਰੀਆਂ ਵਿੱਚ ਕੱਪੜਾ ਬਣਨ ‘ਤੇ ਟੈਕਸ ਹੀ ਲੱਗਦਾ ਸੀ ਅਤੇ ਉਸ ਤੋਂ ਬਾਅਦ ਕਿਸੇ ਕੱਪੜੇ ‘ਤੇ ਕੋਈ ਵੀ ਟੈਕਸ ਨਹੀਂ ਲੱਗਦਾ ਸੀ ਪਰੰਤੂ ਹੁਣ ਕੇਂਦਰ ਸਰਕਾਰ ਵੱਲੋਂ ਜੀਐਸਟੀ ਦੇ ਰੂਪ ਵਿੱਚ ਕੱਪੜੇ ‘ਤੇ 5 ਪ੍ਰਤੀਸ਼ਤ ਟੈਕਸ ਲਗਾਇਆ ਜਾ ਰਿਹਾ ਹੈ, ਜੋ ਕਿ ਸਰਾਸਰ ਕੱਪੜਾ ਵਪਾਰੀਆਂ ਦੇ ਨਾਲ ਧੱਕਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਜੀਐਸਟੀ ਟੈਕਸ ਦਾ ਫੈਸਲਾ ਵਾਪਿਸ ਨਾ ਲਿਆ ਤਾਂ ਕੱਪੜਾ ਵਪਾਰੀ ਤਿੱਖੇ ਸੰਘਰਸ਼ ਦਾ ਐਲਾਨ ਕਰਨਗੇ, ਜਿਸਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।

ਇਸ ਮੌਕੇ ‘ਤੇ ਕੱਪੜਾ ਵਪਾਰੀ ਯੂਨੀਅਨ ਦੇ ਉਪ ਪ੍ਰਧਾਨ ਰਵੀ ਮਿੱਡਾ, ਸੈਕਟਰੀ ਸੁਰਿੰਦਰ ਬਜਾਜ, ਮੈਂਬਰ ਸੁਭਾਸ਼, ਗੋਲਡੀ, ਰਵੀ, ਕਪਿਲ, ਨਨੂੰ, ਰਮਨ ਸਮੇਤ ਵੱਡੀ ਗਿਣਤੀ ਵਿੱਚ ਸਥਾਨਕ ਸ਼ਹਿਰ ਦੇ ਕੱਪੜਾ ਵਪਾਰੀ ਹਾਜ਼ਰ ਸਨ।

ਪੈਸਟੀਸਾਈਡਜ਼ ਡੀਲਰਾਂ ਨੇ ਵੀ ਬੰਦ ਰੱਖੀਆਂ ਦੁਕਾਨਾਂ

ਸੁਧੀਰ ਅਰੋੜਾ, ਅਬੋਹਰ:ਸਰਕਾਰ ਵੱਲੋਂ ਖਾਦ ‘ਤੇ 12 ਫ਼ੀਸਦੀ ਅਤੇ ਕੀਟਨਾਸ਼ਕ ਦਵਾਈਆਂ ‘ਤੇ 18 ਫ਼ੀਸਦੀ ਜੀਐੱਸਟੀ ਲਾਉਣ ਦੇ ਵਿਰੋਧ ‘ਚ ਪੈਸਟੀਸਾਈਡਜ਼ ਅਤੇ ਫਰਟੀਲਾਈਜਰ ਡੀਲਰ ਐਸੋਸੀਏਸ਼ਨ ਪੰਜਾਬ  ਦੇ ਐਲਾਨ ਉੱਤੇ ਸ਼ਹਿਰ  ਦੇ ਸਾਰੇ ਪੈਸਟੀਸਾਈਡਜ਼ ਅਤੇ ਫਰਟੀਲਾਈਜਰ ਡੀਲਰਾਂ ਨੇ ਆਪਣੀ ਆਪਣੀ ਦੁਕਾਨਾਂ ਬੰਦ ਰੱਖਕੇ ਰੋਸ ਜਤਾਇਆ ਇਸ ਦੌਰਾਨ ਸਮੂਹ ਡੀਲਰਾਂ ਨੇ ਐਸੋਸੀਏਸ਼ਨ  ਦੇ ਪ੍ਰਧਾਨ ਸੁਰੇਸ਼ ਸਤੀਜਾ ਦੀ ਅਗਵਾਈ ਵਿੱਚ ਦੇਸ਼  ਦੇ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਾਂਅ ਉੱਤੇ ਇੱਕ ਮੰਗ ਪੱਤਰ ਤਹਿਸੀਲਦਾਰ ਨੂੰ ਸੌਂਪਕੇ ਖਾਦ ਅਤੇ ਕੀਟਨਾਸ਼ਕ ਦਵਾਈਆਂ ਨੂੰ ਜੀਐਸਟੀ  ਦੇ ਦਾਇਰੇ ਤੋਂ ਬਾਹਰ ਰੱਖਣ ਦੀ ਮੰਗ ਕੀਤੀ ਸੌਂਪੇਂ ਗਏ ਮੰਗ ਪੱਤਰ ਡੀਲਰਾਂ ਨੇ ਕਿਹਾ ਕਿ ਜੀਐੱਸਟੀ ਨਾਲ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਮਹਿੰਗੀਆਂ ਹੋ ਜਾਣਗੀਆਂ ਜਿਸ ਨਾਲ ਕਿਸਾਨਾਂ ਲਈ ਖੇਤੀਬਾੜੀ ਘਾਟੇ ਦਾ ਸੌਦਾ ਸਾਬਤ ਹੋਵੇਗੀ ਤੇ ਕਿਸਾਨਾਂ ਦੀ ਆਰਥਕ ਹਾਲਤ ਹੋਰ ਵੀ ਪਤਲੀ ਹੋ ਜਾਵੇਗੀ ਡੀਲਰਾਂ ਨੇ ਸਰਕਾਰ ਤੋਂ ਖਾਦਾਂ ਤੇ ਕੀਟਨਾਸ਼ਕਾਂ ‘ਤੇ ਜੀਐੱਸਟੀ ਨਾ ਲਾਉਣ ਦੀ ਮੰਗ ਕੀਤੀ ਹੈ