ਗੁਜਰਾਤ : ਸੂਰਤ ‘ਚ 14 ਮੰਜਲੀ ਵਪਾਰਕ ਇਮਾਰਤ ਨੂੰ ਲੱਗੀ ਅੱਗ

Gujarat, Fire, Commercial Building, Surat

-ਬੀਤੀ ਅੱਠ ਜਨਵਰੀ ਨੂੰ ਵੀ ਲੱਗੀ ਸੀ ਅੱਗ | Fire
-ਜਾਨੀ ਨੁਕਸਾਨ ਤੋਂ ਬਚਾਅ

ਸੂਰਤ (ਏਜੰਸੀ)। ਗੁਜਰਾਤ ਦੇ ਸੂਰਤ ਸ਼ਹਿਰ ‘ਚ ਅੱਜ ਤੜਕੇ ਇੱਕ ਬਹੁਮੰਜਿਲੀ ਇਾਰਤ ‘ਚ ਅੱਗ Fire ਲੱਗ ਗਈ। ਡਿਵੀਜ਼ਨ ਫਾਇਰ ਬ੍ਰਿਗੇਡ ਅਧਿਕਾਰੀ ਅਸ਼ੋਕ ਆਰ ਸਲੁੰਕੇ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਸ਼ਹਿਰ ਦੇ ਕੜੋਦਰਾ ਇਲਾਕੇ ‘ਚ ਪੂਨਾ-ਕੁੰਭਾਰੀਆ ਰੋਡ ‘ਤੇ ਸਥਿੱਤ 14 ਮੰਜਲੀ ਵਪਾਰਕ ਇਮਾਰਤ ਰਘੁਵੀਰ ਸੀਲੀਅਮ ‘ਚ ਲੱਗੀ ਅੱਗ  Fire ਨੂੰ ਬੁਝਾਉਣ ਲਈ 50 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਟਾਂ ਲਾਈਆਂ ਗਈਆਂ। ਅੱਗ ਲੱਗਣ ਦੀ ਸੂਚਨਾ ਸਵੇਰੇ ਪੌਣ ਚਾਰ ਵਜ਼ੇ ਮਿਲੀ। ਗਨੀਮਤ ਰਹੀ ਕਿ ਇਸ ਘਟਨਾ ਵਿੱਚ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਕੂਲਿੰਗ ਭਾਵ ਅੱਗ ਬੁਝਾਉਣ ਤੋਂ ਬਾਅਦ ਠੰਢਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਮੰਨਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਨਾਲ ਅੱਗ ਲੱਗੀ ਹੋ ਸਕਦੀ ਹੈ।

  • ਇਸ ਇਮਾਰਤ ‘ਚ ਬੀਤੀ ਅੱਠ ਜਨਵਰੀ ਨੂੰ ਵੀ ਅੱਗ ਲੱਗ ਗਈ ਸੀ।
  • ਉਦੋਂ ਉਸ ਨੂੰ ਜਲਦੀ ਹੀ ਕਾਬੂ ਕਰ ਲਿਆ ਸੀ।
  • ਅੱਗ ਲੱਗਣ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ।
  • ਨੁਕਸਾਨ ਦਾ ਮੁਲਾਂਕਨ ਬਾਅਦ ‘ਚ ਕੀਤਾ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।