ਕਾਂਗਰਸੀ ਲੀਡਰਾਂ ‘ਚ ਗੁਰਦਾਸਪੁਰ ਸੀਟ ਦਾ ਵਿਵਾਦ

0
Gurdaspur, Controversy, Congress, Leaders

ਗੁਰਦਾਸਪੁਰ। ਲੋਕ ਸਭਾ ਚੋਣਾਂ ਤੋਂ ਪਹਿਲਾਂ ਗੁਰਦਾਸਪੁਰ ਸੀਟ ‘ਤੇ 2 ਚੋਟੀ ਦੇ ਆਗੂਆ ਵੱਲੋਂ ਆਪਣਾ-ਆਪਣਾ ਦਾਅਵਾ ਪੇਸ਼ ਕੀਤੇ ਜਾਣ ਕਾਰਨ ਕਾਂਗਰਸ ਹਾਈਕਮਾਨ ਲਈ ਇਕ ਵਾਰ ਮੁੜ ਗੰਭੀਰ ਸਥਿਤੀ ਪੈਦਾ ਹੋ ਗਈ ਹੈ। ਇੱਥੋਂ ਮੌਜੂਦਾ ਐੱਮ.ਪੀ. ਸੁਨੀਲ ਜਾਖੜ ਅਤੇ ਰਾਜ ਸਭਾ ਦੇ ਮੈਂਬਰ ਪਰਤਾਪ ਸਿੰਘ ਬਾਜਵਾ ਆਪਣੇ-ਆਪਣੇ ਲਈ ਟਿਕਟ ਦੀ ਦਾਅਵੇਦਾਰੀ ਪੇਸ਼ ਕਰਕੇ ਇਕ-ਦੂਜੇ ਦੇ ਆਹਮਣੋ-ਸਾਹਮਣੇ ਆ ਗਏ ਹਨ। ਇਸ ਕਾਰਨ ਇਥੋਂ ਟਿਕਟ ਨੂੰ ਲੈਕੇ ਘਮਾਸਾਨ ਮਚਣਾ ਯਕੀਨੀ ਮੰਨਿਆ ਜਾ ਰਿਹਾ ਹੈ।
ਸੁਨੀਲ ਜਾਖੜ ਨੇ 2017 ਵਿਚ ਗੁਰਦਾਸਪੁਰ ਹਲਕੇ ਦੀ ਉਪ ਚੋਣ ਇਕ ਲੱਖ 90 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਪਰਤਾਪ ਬਾਜਵਾ ਨੇ 2009 ਵਿਚ ਇਥੋਂ ਵਿਨੋਟ ਖੰਨਾਂ ਨੂੰ ਹਰਾਇਆ ਸੀ ਪਰ 2014 ਦੀਆਂ ਚੋਣਾਂ ਵਿਚ ਉਹ ਵਿਨੋਦ ਖੰਨਾ ਹੱਥੋਂ ਹਾਰ ਗਏ ਸਨ। ਬਾਜਵਾ ਨੇ ਇਹ ਕਹਿੰਦਿਆਂ ਟਿਕਟ ‘ਤੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ ਕਿ ਗੁਰਦਾਸਪੁਰ ਮੇਰੇ ਪਰਿਵਾਰ ਦੀ ਕਰਮਭੂਮੀ ਹੈ। ਜਾਖੜ ਨੇ ਦਲੀਲ ਦਿੱਤੀ ਹੈ ਕਿ ਉਹ ਗੁਰਦਾਸਪੁਰ ਤੋਂ ਬਿਨਾਂ ਕਿਸੇ ਹਲਕੇ ਤੋ ੰਚੋਣ ਨਹੀਂ ਲੜਨਗੇ। ਫਿਰ ਵੀ ਅੰਤਿਮ ਫੈਸਲਾ ਰਾਹੁਲ ਗਾਂਧੀ ਹੀ ਕਰਨਗੇ। ਬਾਜਵਾ ਵੀ ਰਾਹੁਲ ਨਾਲ ਮੁਲਾਕਾਤ ਕਰ ਕੇ ਇਯ ਸੀਟ ‘ਤੇ ਆਪਣੀ ਦਾਅਵੇਦਾਰੀ ਪੇਸ਼ ਕਰਨਗੇ। ਬਾਜਵਾ ਦੇ ਛੋਟੇ ਭਰਾ ਫਤਿਹ ਸਿੰਘ ਬਾਜਵਾ ਕਾਦੀਆਂ ਤੋਂ ਵਿਧਾਇਕ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ