ਪੰਜਾਬ

ਗੁਰਦੇਵ ਸਿੰਘ ਇੰਸਾਂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ

  • ਅੰਤਿਮ ਯਾਤਰਾ ‘ਚ ਹਜ਼ਾਰਾਂ ਦੀ ਗਿਣਤੀ ‘ਚ ਸ਼ਾਮਲ ਹੋਈ ਸਾਧ-ਸੰਗਤ
  • 4 ਕਿੱਲੋਮੀਟਰ ਲੰਮਾ ਕਾਫਲਾ ਮ੍ਰਿਤਕ ਦੇਹ ਲੈ ਕੇ ਪੁੱਜਾ ਪਿੰਡ

ਬਰਗਾੜੀ/ਜੈਤੋ/ਕੋਟਕਪੂਰਾ  (ਕੁਲਦੀਪ ਰਾਜ/ਕੁਲਦੀਪ ਸਿੰਘ/ ਸੰਦੀਪ) ਬੀਤੇ ਦਿਨੀਂ ਹਮਲਾਵਰਾਂ ਦੇ ਕਾਤਲਾਨਾ ਹਮਲੇ ਦਾ ਸ਼ਿਕਾਰ ਹੋਏ ਗੁਰਦੇਵ ਸਿੰਘ ਇੰਸਾਂ ਦਾ ਉਨ੍ਹਾਂ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸੇਜਲ ਅੱਖਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਸਮੇਂ ਉਨ੍ਹਾਂ ਦੀ ਅੰਤਿਮ ਯਾਤਰਾ ‘ਚ ਹਜ਼ਾਰਾਂ ਦੀ ਗਿਣਤੀ ‘ਚ ਵੱਖ-ਵੱਖ ਬਲਾਕਾਂ ਦੀ ਸਾਧ-ਸੰਗਤ ਸ਼ਾਮਲ ਹੋਈ।
ਅੱਜ ਡਿਪਟੀ ਕਮਿਸ਼ਨਰ ਫਰੀਦਕੋਟ ਮਾਲਵਿੰਦਰ ਸਿੰਘ ਜੱਗੀ ਅਤੇ ਐਸ.ਐਸ.ਪੀ. ਫਰੀਦਕੋਟ ਸੁਖਮਿੰਦਰ ਸਿੰਘ ਮਾਨ ਨੇ ਨਾਮਚਰਚਾ ਘਰ ਕੋਟਕਪੂਰਾ ਵਿਖੇ ਪਹੁੰਚ ਕੇ ਹਜ਼ਾਰਾਂ ਦੀ ਗਿਣਤੀ ‘ਚ ਹਾਜ਼ਰ ਸਾਧ-ਸੰਗਤ ਨੂੰ ਵਿਸ਼ਵਾਸ ਦੁਆਇਆ ਕਿ ਹਮਲਾਵਰ ਜਲਦੀ ਹੀ ਪੁਲਿਸ ਦੀ ਪਕੜ ‘ਚ ਹੋਣਗੇ। ਇਸ ਸਮੇਂ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਐਲਾਨ ਕੀਤਾ ਕਿ ਗੁਰਦੇਵ ਸਿੰਘ ਇੰਸਾਂ ਦੀ ਧਰਮ ਪਤਨੀ ਸਰਬਜੀਤ ਕੌਰ ਇੰਸਾਂ ਨੂੰ ਪੁਲਿਸ ਵਿਭਾਗ ‘ਚ ਕਾਂਸਟੇਬਲ ਦੀ ਨੌਕਰੀ ਦਿੱਤੀ ਜਾਵੇਗੀ।
ਪ੍ਰਸ਼ਾਸਨਿਕ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਸਾਧ-ਸੰਗਤ ਦੁਪਹਿਰ 12 ਵਜੇ ਗੁਰਦੇਵ ਸਿੰਘ ਇੰਸਾਂ ਦੇ ਅੰਤਿਮ ਸਸਕਾਰ ਲਈ ਮ੍ਰਿਤਕ ਦੇਹ ਨੂੰ ਲੈ ਕੇ ਵੱਡੇ ਕਾਫਲੇ ਦੇ ਰੂਪ ‘ਚ ਉਨ੍ਹਾਂ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵੱਲ ਨੂੰ ਰਵਾਨਾ ਹੋਈ। ਇਸ ਮੌਕੇ ਚਾਰ ਕਿਲੋਮੀਟਰ ਦੇ ਕਰੀਬ ਲੰਮੇ ਕਾਫਲੇ ‘ਚ ਹਜ਼ਾਰਾਂ ਦੀ ਗਿਣਤੀ ‘ਚ ਸਾਧ-ਸੰਗਤ ਹਾਜ਼ਰ ਸੀ ਇਸ ਸਮੇਂ ਸਮੂਹ ਸਾਧ-ਸੰਗਤ ਮਹਾਂ ਸ਼ਹੀਦ ਗੁਰਦੇਵ ਸਿੰਘ ਇੰਸਾਂ ਅਮਰ ਰਹੇ ਅਤੇ ਜਦ ਤੱਕ ਸੂਰਜ ਚਾਂਦ ਰਹੇਗਾ, ਤਦ ਤੱਕ ਗੁਰਦੇਵ ਸਿੰਘ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰੇ ਲਗਾਉਂਦੀ ਹੋਈ ਉਨਾਂ ਦੇ ਗ੍ਰਹਿ ਅੰਤਿਮ ਦਰਸ਼ਨਾਂ ਤੋਂ ਬਾਅਦ ਸ਼ਮਸ਼ਾਨਘਾਟ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪਹੁੰਚੀ ਇਸ ਮੌਕੇ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਿੰਡ ਦੀ ਪੰਚਾਇਤ, ਇਲਾਕਾ ਨਿਵਾਸੀ ਤੇ ਵੱਡੀ ਗਿਣਤੀ ‘ਚ ਸਾਧ-ਸੰਗਤ ਪਹਿਲਾਂ ਹੀ ਮੌਜ਼ੂਦ ਸੀ
ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਗੁਰਦੇਵ ਸਿੰਘ ਇੰਸਾਂ ਦੀ ਪਤਨੀ ਸਰਬਜੀਤ ਕੌਰ ਇੰਸਾਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਸਲਿਊਟ ਦੇ ਰੂਪ ‘ਚ ਦਿੱਤੀ। ਉਸ ਤੋਂ ਬਾਅਦ ਉਨ੍ਹਾਂ ਦੇ ਵੱਡੇ ਭਰਾ ਰਣਜੀਤ ਸਿੰਘ ਇੰਸਾਂ, ਛੋਟੇ ਭਰਾ ਗੁਰਸੇਵਕ ਸਿੰਘ ਇੰਸਾਂ ਅਤੇ ਉੁਨਾਂ ਦੇ 4 ਸਾਲਾਂ ਦੇ ਪੁੱਤਰ ਗੁਰਅੰਸ਼ ਸਿੰਘ ਨੇ ਚਿਤਾ ਨੂੰ ਅਗਨੀ ਦਿੱਤੀ। ਇਸ ਮੌਕੇ 45 ਮੈਂਬਰ ਮਹਿੰਦਰਪਾਲ ਬਿੱਟੂ ਨੇ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਾਂ ਸ਼ਹੀਦ ਗੁਰਦੇਵ ਸਿੰਘ ਇੰਸਾਂ ਦੇ ਕਾਤਲਾਂ ਨੂੰ ਕਟਹਿਰੇ ‘ਚ ਲਿਆਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ ਅਤੇ ਪਰਿਵਾਰ ਨੂੰ ਕੋਈ ਆਂਚ ਨਹੀਂ ਆਉਣ ਦਿੱਤੀ ਜਾਵੇਗੀ। ਸਮੂਹ ਸਾਧ-ਸੰਗਤ ਉਨਾਂ ਦੇ ਹਰ ਦੁੱਖ ਸੁੱਖ ‘ਚ ਸ਼ਰੀਕ ਹੋਵੇਗੀ। ਇਸ ਸਮੇਂ ਮੈਂਬਰ ਸਾਧ-ਸੰਗਤ ਰਾਜਨੀਤਿਕ ਵਿੰਗ ਚੇਅਰਮੈਨ ਰਾਮ ਸਿੰਘ ਇੰਸਾਂ, ਜਗਜੀਤ ਸਿੰਘ ਇੰਸਾਂ ਬੀਜਾਪੁਰ, ਰਵੀ ਇੰਸਾਂ ਮੈਂਬਰ ਸਾਧ-ਸੰਗਤ ਰਾਜਨੀਤਿਕ ਵਿੰਗ, ਜੀਤ ਸਿੰਘ ਇੰਸਾਂ ਬਿਲਾਸਪੁਰ, 45 ਮੈਂਬਰਾਂ ‘ਚ ਬਸੰਤ ਇੰਸਾਂ, ਅੱਛਰ ਸਿੰਘ ਇੰਸਾਂ, ਗੁਰਦੇਵ ਸਿੰਘ ਇੰਸਾਂ, ਸੇਵਕ ਸਿੰਘ ਇੰਸਾਂ, ਗੁਰਦਾਸ ਸਿੰਘ ਇੰਸਾਂ, ਬਲਕਾਰ ਸਿੰਘ ਇੰਸਾਂ, ਗੁਰਜੀਤ ਸਿੰਘ ਇੰਸਾਂ, ਸੁਖਰਾਜ ਸਿੰਘ ਇੰਸਾਂ, ਜਸਵੰਤ ਸਿੰਘ ਗਰੇਵਾਲ, 45 ਮੈਂਬਰ ਯੂਥ ‘ਚ ਜੌਲੀ ਇੰਸਾਂ, ਪ੍ਰਿਥੀ ਸਿੰਘ ਇੰਸਾਂ, ਐਡਵੋਕੇਟ ਕਮਲਜੀਤ ਸਿੰਘ ਇੰਸਾਂ, ਦਵਿੰਦਰ ਸਿੰਘ ਇੰਸਾਂ, ਆਗੂ ਕੇਵਲ ਸਿੰਘ ਪ੍ਰੇਮੀ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ, ਸਮਾਜਸੇਵੀ ਸੰਸਥਾਵਾਂ ਦੇ ਆਗੂ, ਪਿੰਡਾਂ ਦੇ ਪੰਚ, ਸਰਪੰਚ, ਮੋਹਤਬਰ ਵਿਅਕਤੀ, ਵੱਖ-ਵੱਖ ਬਲਾਕਾਂ ਦੇ 25 ਮੈਂਬਰ, 15 ਮੈਂਬਰ, ਸੁਜਾਣ ਸੇਵਾਦਾਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ ਅਤੇ ਵੱਡੀ ਗਿਣਤੀ ‘ਚ ਬਲਾਕਾਂ ਦੀ ਸਾਧ-ਸੰਗਤ ਹਾਜ਼ਰ ਸੀ।
ਜ਼ਿਕਰਯੋਗ ਹੈ ਕਿ ਬੀਤੀ 13 ਜੂਨ ਨੂੰ ਅਣਪਛਾਤੇ ਹਮਲਾਵਰਾਂ ਨੇ ਗੁਰਦੇਵ ਸਿੰਘ ‘ਤੇ ਕਾਤਲਾਨਾ ਹਮਲਾ ਕਰ ਦਿੱਤਾ ਸੀ ਜਿਸ ‘ਚ ਉਹ ਗੰਭੀਰ ਜ਼ਖਮੀ ਹੋ ਗਏ ਸਨ ਤੇ 17 ਜੂਨ ਨੂੰ ਸਵੇਰੇ ਕਰੀਬ ਢਾਈ ਵਜੇ ਦਮ ਤੋੜ ਗਏ ਸਨ। ਉਨਾਂ ਦੀ ਮ੍ਰਿਤਕ ਦੇਹ ਦੋ ਦਿਨਾਂ ਤੋਂ ਨਾਮ-ਚਰਚਾਘਰ ਕੋਟਕਪੂਰਾ ਵਿਖੇ ਰੱਖੀ ਹੋਈ ਸੀ ਤੇ ਸਾਧ-ਸੰਗਤ ਦੀ ਮੰਗ ਸੀ ਕਿ ਜਿੰਨਾਂ ਚਿਰ ਹਮਲਾਵਰ ਫੜੇ ਨਹੀਂ ਜਾਂਦੇ ਉਨਾਂ ਚਿਰ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਕੀਤਾ ਜਾਵੇਗਾ

ਪ੍ਰਸਿੱਧ ਖਬਰਾਂ

To Top