ਗਣਿਤ ’ਚ ਅਵੱਲ ਰਹੀ ਗੁਰਲੀਨ ਕੌਰ ਦਾ ਸ਼ਵਿੰਦਰ ਕੌਰ ਯਾਦਗਾਰੀ ਐਵਾਰਡ ਨਾਲ ਸਨਮਾਨ 

ਗੁਰਲੀਨ ਕੌਰ ਨੂੰ 5000 ਰੁਪਏ ਦੀ ਰਾਸ਼ੀ  (Shavinder Kaur Memorial Award)

(ਸੁਭਾਸ਼ ਸ਼ਰਮਾ) ਕੋਟਕਪੂਰਾ। ਸਥਾਨਕ ਡਾ .ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਸ਼ਵਿੰਦਰ ਕੌਰ ਮੈਮੋਰੀਅਲ ਐਕਸੀਲੈਂਸ ਇਨ ਮੈਥੇਮੈਟਿਕਸ ਐਵਾਰਡ ਸੰਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ । ਮੁੱਖ ਮਹਿਮਾਨ ਵਜੋਂ ਸ. ਕੁਲਦੀਪ ਸਿੰਘ ਮਾਣੂੰਕੇ ਅਤੇ ਸ੍ਰੀ ਮੇਘ ਰਾਜ ਸ਼ਾਮਲ ਹੋਏ ,ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਪ੍ਰਭਜੋਤ ਸਿੰਘ ਨੇ ਕੀਤੀ।

ਜ਼ਿਕਰਯੋਗ ਹੈ ਕਿ ਸ਼੍ਰੀਮਤੀ ਸ਼ਵਿੰਦਰ ਕੌਰ ਦੀ ਯਾਦ ਵਿੱਚ ਹਰ ਸਾਲ ਪਰਿਵਾਰ ਅਤੇ ਗੁਰਦੇਵ ਫਾਊਂਡੇਸ਼ਨ ਵੱਲੋਂ ਗਣਿਤ ਵਿਸ਼ੇ ਦੇ ਬੋਰਡ ਦੀ ਬਾਰਵੀਂ ਜਮਾਤ ਵਿਚ ਸਕੂਲ ਵਿੱਚੋਂ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਵਾਲੀ ਵਿਦਿਆਰਥਣ ਨੂੰ ਐਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ।ਸੈਸ਼ਨ 2021-22 ਦਾ ਸ਼ਵਿੰਦਰ ਕੌਰ ਮੈਮੋਰੀਅਲ ਐਕਸੀਲੈਂਸ ਇਨ ਮੈਥਮੈਟਿਕਸ ਐਵਾਰਡ ਗੁਰਲੀਨ ਕੌਰ ਸਪੁੱਤਰੀ ਗੁਰਚਰਨ ਸਿੰਘ ਨੇ 98%ਅੰਕ ਨਾਲ਼ ਪ੍ਰਾਪਤ ਕੀਤਾ। ਗੁਰਲੀਨ ਕੌਰ ਨੂੰ ਇਸ ਪ੍ਰਾਪਤੀ ਲਈ 5000 ਰੁਪਏ ਦੀ ਰਾਸ਼ੀ, ਸਰਟੀਫਿਕੇਟ ਅਤੇ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ।

ਕੁਲਦੀਪ ਸਿੰਘ ਮਾਣੂਕੇ ਵੱਲੋਂ 97% ਅੰਕਾਂ ਨਾਲ ਦੂਜੀ ਪੁਜੀਸ਼ਨ ਹਾਸਲ ਕਰਨ ਵਾਲੀ ਲਵਜੀਤ ਕੌਰ ਪੁੱਤਰੀ ਮੰਗਲ ਸਿੰਘ ਨੂੰ 2100 ਰੁਪਏ,ਕਿਤਾਬਾਂ ਦਾ ਸੈੱਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ । ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਅੱਗੇ ਹੋਰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਦੀ ਪ੍ਰੇਰਨਾ ਕੀਤੀ । ਸ੍ਰੀ ਮੇਘ ਰਾਜ ਨੇ ਕੁਲਦੀਪ ਸਿੰਘ ਮਾਣੂੰਕੇ ਵਲੋਂ ਲੋੜਵੰਦ ਵਿਦਿਆਰਥਣਾਂ ਦੀ ਫ਼ੀਸ ਲਈ 5000 ਰੁਪਏ , ਦਰਸ਼ਨ ਸਿੰਘ ਅਤੇ ਸ਼ਾਮ ਲਾਲ ਚਾਵਲਾ ਵੱਲੋਂ ਵੀ ਯੋਗਦਾਨ ਪਾਉਣ ਲਈ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਕੁਲਵਿੰਦਰ ਸਿੰਘ ਜਟਾਣਾ ਵੱਲੋਂ ਕੀਤਾ ਗਿਆ । ਅੰਤ ਵਿਚ ਪ੍ਰਿੰਸੀਪਲ ਪ੍ਰਭਜੋਤ ਸਿੰਘ ਵੱਲੋਂ ਗੁਰਦੇਵ ਫਾਊਂਡੇਸ਼ਨ ਅਤੇ ਪਹੁੰਚੇ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਪਵਨਜੀਤ ਕੌਰ, ਕੰਚਨ ਅਗਰਵਾਲ, ਮਨੋਹਰ ਲਾਲ ਸ਼ਿੰਦਰ ਕੌਰ , ਸਮੂਹ ਸਟਾਫ ਅਤੇ ਵਿਦਿਆਰਥਣਾਂ ਹਾਜ਼ਰ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ