ਗੁਰੂ ਅਰਜਨ ਦੇਵ ਕਾਲੋਨੀ ਵੱਲੋਂ ਸ੍ਰੀ ਗਣਪਤੀ ਵਿਸਰਜਨ ਕੀਤਾ

sunam-2
ਸੁਨਾਮ: ਕਲੋਨੀ ਨਿਵਾਸੀ ਗਣਪਤੀ ਵਿਸਰਜਨ ਕਰਦੇ ਹੋਏ।

(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਸਥਾਨਕ ਸ਼ਹਿਰ ਦੀ ਗੁਰੂ ਅਰਜਨ ਦੇਵ ਕਲੋਨੀ ਦੀ ਵੱਲੋਂ ਸ੍ਰੀ ਗਣੇਸ਼ ਮਹਾਂਉਤਸਵ ਵਿਚ ਰੋਜ਼ਾਨਾ ਹੋਣ ਵਾਲੀ ਪੂਜਾ ਦੇ ਨੌਵੇਂ ਦਿਨ ਗਣਪਤੀ ਵਿਸਰਜਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲੋਨੀ ਨਿਵਾਸੀਆਂ ਨੇ ਦੱਸਿਆ ਕੇ ਗੁਰੂ ਅਰਜਨ ਦੇਵ ਕਾਲੋਨੀ ਵੱਲੋਂ ਹਰ ਸਾਲ ਸ੍ਰੀ ਗਣਪਤੀ ਭਗਵਾਨ ਜੀ ਦੀ ਪੂਜਾ ਕਰ ਵਿਸਰਜਨ ਕੀਤਾ ਜਾਂਦਾ ਹੈ ’ਤੇ ਇਹੀ ਕਾਮਨਾ ਕੀਤੀ ਜਾਂਦੀ ਹੈ ਕਿ ‘ਅਗਲੇ ਬਰਸ ਤੂ ਜਲਦੀ ਆ‘।

ਇਸ ਮੌਕੇ ਗਣਪਤੀ ਵਿਸਰਜਨ ਦੌਰਾਨ ਔਰਤਾਂ ਵੱਲੋਂ ਭਜਨ ਗਾਏ ਗਏ ਅਤੇ ਗਣਪਤੀ ਬੱਪਾ ਮੋਰਿਆ, ਮੰਗਲ ਮੂਰਤੀ ਮੋਰਿਆ ਦੇ ਜੈਕਾਰੇ ਲਾਉਂਦੇ ਹੋਏ ਤੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਜਵੰਧਾ ਪਿੰਡ ਵਾਲੀ ਨਹਿਰ ’ਤੇ ਗਣਪਤੀ ਵਿਸਰਜਨ ਕੀਤਾ ਗਿਆ।
ਇਸ ਮੌਕੇ ਵਰੁਣ ਬਾਂਸਲ, ਰਾਜੀਵ ਸ਼ਰਮਾ ਵਿੱਕੀ, ਭਾਰਤ ਭੂਸਨ ਮਿੱਤਲ, ਬਿਕਰਮ ਪਾਲ ਬਾਂਸਲ, ਰਮੇਸ ਗਰਗ, ਜੋਨੀ ਗਰਗ (ਬਾਕਰ), ਰੋਹੀਤ ਸਿੰਗਲਾ, ਇਸੂ ਬਾਂਸਲ, ਅਮਿਤ ਗਾਂਧੀ, ਪਵਨ ਖਟੜ, ਸਾਗਰ, ਰੋਹੀਤ, ਰਜਨੀ ਬਾਲਾ, ਕਾਂਤਾ ਮਿੱਤਲ, ਸਾਲੂ ਬਾਂਸਲ, ਆਸਾ ਸਿੰਗਲਾ, ਦੀਸਾ ਸਰਮਾ, ਅਨੁ ਗਰਗ, ਨੀਰੂ, ਕਵਿਤਾ ਗਾਂਧੀ, ਨੀਤੂ ਅਰੋੜਾ ਤੋਂ ਇਲਾਵਾ ਸਮੂਹ ਕਲੋਨੀ ਨਿਵਾਸੀ ਹਾਜ਼ਰ ਸਨ।

ਇਹ ਵੀ ਪੜ੍ਹੋ : ਸ੍ਰੀ ਗਣੇੇਸ਼ ਮੂਰਤੀ ਵਿਸਰਜਨ ਮੌਕੇ ਬਠਿੰਡਾ ਅਤੇ ਬਰਨਾਲਾ ’ਚ ਤਿੰਨ ਨੌਜਵਾਨ ਨਹਿਰ ’ਚ ਡੁੱਬੇ

Canal Bathinda And Barnala

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here