ਦੇਸ਼

ਗੁਰੂਗ੍ਰਾਮ ਗੋਲੀਕਾਂਡ: ਜੱਜ ਦੀ ਪਤਨੀ ਅਤੇ ਪੁੱਤਰ ਦੀ ਮੌਤ

Gurujram Shoot, Judge, Wife, Son, Death

ਸੱਚ ਕਹੂੰ ਨਿਊਜ਼, ਗੁਰੂਗ੍ਰਾਮ

ਗੁਰੂਗ੍ਰਾਮ ਗੋਲੀਕਾਂਡ ‘ਚ ਅਡੀਸ਼ਨਲ ਸੈਸ਼ਨ ਜੱਜ ਕ੍ਰਿਸ਼ਨ ਕਾਂਤ ਸ਼ਰਮਾ ਦੇ ਗੰਨਮੈਨ ਦੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਈ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ ਇਸ ਮਾਮਲੇ ਦੇ ਮੁਲਜ਼ਮ ਗੰਨਮੈਨ ਮਹੀਪਾਲ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ

ਜ਼ਿਕਰਯੋਗ ਹੈ ਕਿ ਸੈਕਟਰ-49 ਸਥਿਤ ਆਰਕੇਡੀਆ ਮਾਰਕਿਟ ‘ਚ ਸ਼ਨਿੱਚਰਵਾਰ ਨੂੰ ਜੱਜ ਕ੍ਰਿਸ਼ਨ ਕਾਂਤ ਦੇ ਗੰਨਮੈਨ ਨੇ ਉਨ੍ਹਾਂ ਦੀ ਪਤਨੀ ਰਿਤੂ ਅਤੇ ਪੁੱਤਰ ਧਰੁਵ ਨੂੰ ਦੁਪਹਿਰ ਲਗਭਗ 3.30 ਵਜੇ ਗੋਲੀ ਮਾਰ ਦਿੱਤੀ ਸੀ ਦਿਨ ਦਿਹਾੜੇ ਬਜ਼ਾਰ ‘ਚ ਮੌਜ਼ੂਦ ਭੀੜ ਸਾਹਮਣੇ ਹੀ ਜੱਜ ਦੀ ਪਤਨੀ ਅਤੇ ਪੁੱਤਰ ਨੂੰ ਗੰਨਮੈਨ ਨੇ ਗੋਲੀ ਮਾਰ ਦਿੱਤੀ ਮਹੀਪਾਲ ਨੂੰ ਘਟਨਾ ਦੇ ਕੁਝ ਘੰਟਿਆਂ ਅੰਦਰ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ

4 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਮੁਲਜ਼ਮ

ਜੱਜ ਦੀ ਪਤਨੀ ਅਤੇ ਪੁੱਤਰ ਦੀ ਮੌਤ ਤੋਂ ਬਾਅਦ ਮਾਮਲੇ ਨੂੰ ਡੀਜੀਪੀ ਨੇ ਡੀਜੀ ਕ੍ਰਾਇਮ ਕੋਲ ਭੇਜ ਦਿੱਤਾ ਸੀ ਹੁਣ ਇਸ ਮਾਮਲੇ ਦੀ ਜਾਂਚ ਉਨ੍ਹਾਂ ਦੀ ਹੀ ਦੇਖ-ਰੇਖ ‘ਚ ਹੋਵੇਗੀ ਜ਼ਿਕਰਯੋਗ ਹੈ ਕਿ ਐਤਵਾਰ  ਨੂੰ ਮੁਲਜ਼ਮ ਗੰਨਮੈਨ ਨੂੰ ਏਡੀਜੇ ਪ੍ਰਿਅੰਕਾ ਜੈਨ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ ਇਸ ਤੋਂ ਬਾਅਦ ਉਸ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹਾਲਾਂਕਿ ਪੁਲਿਸ ਨੇ 7 ਦਿਨਾਂ ਦਾ ਰਿਮਾਂਡ ਮੰਗਿਆ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top