ਗੁਟੇਰੇਸ ਨੇ ਕੀਤੀ ਅਫਗਾਨਿਸਤਾਨ ‘ਚ ਹੋਏ ਹਮਲੇ ਦੀ ਨਿੰਦਾ

ਜਨਰਲ ਸਕੱਤਰ ਨੇ ਅਫਗਾਨੀਸਤਾਨ ਦੇ ਨਾਗਰਿਕਾਂ ਤੋਂ ਆਪਣੇ ਸਵੈਧਾਨਿਕ ਅਧਿਕਾਰਾਂ ਦੀ ਵਰਤੋਂ ਕਰਨ

ਕਿਹਾ, ਕਿ ਸੰਸਦੀ ਚੋਣਾਂ ‘ਚ ਇਕਜੁੱਟ ਹੋ ਕੇ ਹਿੱਸਾ ਲੈਣ

ਏਜੰਸੀ , ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਅਫਗਾਨਿਸਤਾਨ ਦੇ ਖੋਸਤ ਸੂਬੇ ‘ਚ ਮਸਜਿਦ ‘ਚ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਗੁਟੇਰੇਸ ਦੇ ਬੁਲਾਰੇ ਨੇ ਇੱਕ ਬਿਆਨ ‘ਚ ਕਿਹਾ ਜਨਰਲ ਸਕੱਤਰ ਨੇ ਅਫਗਾਨਿਸਤਾਨ ਦੇ ਨਾਗਰਿਕਾਂ ਤੋਂ ਆਪਣੇ ਸੰਵੈਧਾਨਿਕ ਅਧਿਕਾਰਾਂ ਦੀ ਵਰਤੋਂ ਕਰਨ ਅਤੇ ਆਉਣ ਵਾਲੇ ਸੰਸਦੀ ਚੋਣਾਂ ‘ਚ ਇਕਜੁਟ ਹੋ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ। ਗੁਟੇਰੇਸ ਨੇ ਇਸ ਹਮਲੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟਾਈ ਅਤੇ ਜਖ਼ਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਵੀ ਕੀਤੀ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਦੇ ਖੋਸਤ ਸੂਬੇ ‘ਚ ਇੱਕ ਮਸਜਿਦ ‘ਚ ਕੱਲ੍ਹ ਹੋਏ ਹਮਲੇ ‘ਚ 17 ਵਿਅਕਤੀ ਮਾਰੇ ਗਏ ਅਤੇ 37 ਹੋਰ ਜਖ਼ਮੀ ਹੋਏ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।