ਅਮਰੀਕੀ ਕੋਲੋਨੀਅਲ ਪਾਈਪਲਾਈਨ ਹਮਲੇ ਦਾ ਜਿੰਮੇਂਵਾਰ ਹੈਕਰ ਰੂਸ ਵਿੱਚ ਗ੍ਰਿਫ਼ਤਾਰ

Colonial Pipeline Attack Sachkahoon

ਅਮਰੀਕੀ ਕੋਲੋਨੀਅਲ ਪਾਈਪਲਾਈਨ ਹਮਲੇ ਦਾ ਜਿੰਮੇਂਵਾਰ ਹੈਕਰ ਰੂਸ ਵਿੱਚ ਗ੍ਰਿਫ਼ਤਾਰ

ਵਾਸ਼ਿੰਗਟਨ (ਏਜੰਸੀ)। ਅਮਰੀਕਾ ਵਿੱਚ ਪਿਛਲੇ ਸਾਲ ਈਂਧਨ ਕੰਪਨੀ (Colonial Pipeline Attack) ਕਲੋਨੀਅਲ ਪਾਈਪਲਾਈਨ ’ਤੇ ਪਿਛਲੇ ਸਾਲ ਹੋਏ ਹਮਲੇ ਦੇ ਰੀਵੀਲ ਹੈਕਿੰਗ ਗਰੁੱਪ ਦੇ ਇੱਕ ਹੈਕਰ ਨੂੰ ਰੂਸ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਜੋ ਕੋਲੋਨੀਅਲ ਪਾਈਪਲਾਈਨ ’ਤੇ ਹਮਲੇ ਲਈ ਜਿੰਮੇਵਾਰ ਸੀ। ਬ੍ਰਾਈਡੇਨ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਅਧਿਕਾਰੀ ਨੇ ਸ਼ੁੱਕਰਵਾਰ ਨੂੰ ਪ੍ਰੈਸ ਰਲੀਜ਼ ਦੌਰਾਨ ਇਹ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਅੱਜ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਇੱਕ ਪਿਛਲੇ ਬਸੰਤ ਵਿੱਚ ਕੋਲੋਨੀਅਲ ਪਾਈਪਲਾਈ ਦੇ ਖਿਲਾਫ਼ ਹਮਲੇ ਲਈ ਜਿੰਮੇਵਾਰ ਸੀ। ਮੈਂ ਕ੍ਰੇਮੀਲਿਨ ਦੇ ਉਦੇਸ਼ਾਂ ਲਈ ਕੁੱਝ ਨਹੀਂ ਕਹਾਂਗਾ, ਲੇਕਿਨ ਅਸੀਂ ਇਹਨਾਂ ਸ਼ੁਰੂਆਤੀ ਕਾਰਵਾਈਆਂ ਤੋਂ ਖੁਸ਼ ਹਾਂ। ਜਿਕਰਯੋਗ ਹੈ ਕਿ ਅਮਰੀਕੀ ਕੰਪਨੀ ਕੋਲੋਨੀਅਲ ਪਾਈਪਲਾਈਨ ਰੋਜਾਨਾ 25 ਲੱਖ ਬੈਰਲ ਤੇਲ ਦੀ ਢੋਆ ਢੁਆਈ ਕਰਦੀ ਹੈ। ਅਮਰੀਕਾ ਦੇ ਈਸਟ ਕੋਸਟ ਦੇ ਰਾਜਾਂ ਵਿੱਚ ਡੀਜਲ, ਗੈਸ ਅਤੇ ਜੈੱਟ ਬਾਲਣ ਦੀ 45 ਪ੍ਰਤੀਸ਼ਤ ਸਪਲਾਈ ਇਸ ਪਾਈਪਲਾਈਨ ਤੋਂ ਆਉਂਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ