Breaking News

ਯਮਨ ‘ਚ ਹੈਤੀ ਵਿਦਰੋਹੀਆਂ ਨੇ ਦਾਗੀਆਂ ਮਿਜ਼ਾਈਲਾਂ, ਪੰਜ ਦੀ ਮੌਤ 20 ਜ਼ਖ਼ਮੀ

France, Condemns, Iran, Ballistic, Missile

ਏਜੰਸੀ, ਰਿਆਦ

ਯਮਨ ‘ਚ ਹੈਤੀ ਵਿਦਰੋਹੀਆਂ ਨੇ ਮਰੀਬ ਸ਼ਹਿਰ ‘ਚ ਮਿਜ਼ਾਈਲਾਂ ਦਾਗੀਆਂ ਜਿਸ ਨਾਲ 5 ਜਣੇ ਮਾਰੇ ਗਏ ਤੇ 20 ਜ਼ਖਮੀ ਹੋ ਗਏ। ਸੁਰੱਖਿਆ ਅਤੇ ਡਾਕਟਰੀ ਸੂਤਰਾਂ ਨੇ ਮੰਗਲਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਸਾਊਦੀ ਅਰਬ ਦੇ ਸਰਕਾਰੀ ਟੈਲੀਵਿਜ਼ਨ ਅਲ ਅਰਬੀਆ ਨੇ ਸ਼ੁਰੂ ‘ਚ ਦਿੱਸਿਆ ਕਿ ਹੈਤੀ ਵਿਦਰੋਹੀਆਂ ਨੇ ਕਟਯੂਸ਼ ਮਿਜ਼ਾਈਲ ਨਾਲ ਮਰੀਬ ‘ਚ ਰਿਹਾਇਸ਼ੀ ਇਲਾਕੇ ਨੂੰ ਨਿਸ਼ਾਨਾ ਬਣਾਇਆ। ਜ਼ਿਕਰਯੋਗ ਹੈ ਕਿ ਸਾਊਦੀ ਅਰਬ ਵਾਲੇ ਅਰਬ ਗਠਜੋੜ ਦੇ ਸਹਿਯੋਗ ਨਾਲ ਹਾਦੀ ਸਰਕਾਰ 2015 ਤੋਂ ਇਰਾਨ ਸਮੱਰਥਿਤ ਹੌਤੀ ਵਿਦਰੋਹੀਆਂ ਨਾਲ ਜੂਝ ਰਹੀ ਹੈ ਤੇ ਇਸ ਕਾਰਨ ਯਮਨ ਭੁੱਖਮਰੀ ਦੀ ਕਗਾਰ ‘ਤੇ ਆ ਗਿਆ ਹੈ। ਸੰਯੁਕਤ ਰਾਸ਼ਟਰ ਅਨੁਸਾਰ ਪਿਛਲੇ ਤਿੰਨ ਸਾਲਾਂ ਤੋਂ ਇਸ ਯੁੱਧ ਕਾਰਨ 10 ਹਜ਼ਾਰ ਵਿਅਕਤੀਆਂ ਦੀ ਮੌਤ ਹੋਈ ਹੈ ਅਤੇ ਯਮਨ ਦੇ ਚਾਰ ਨਾਗਰਿਕਾਂ ‘ਚੋਂ ਤਿੰਨ ਨੂੰ ਇਸ ਸਮੇਂ ਮੱਦਦ ਦੀ ਦਰਕਾਰ ਹੈ ਭਾਵ 2 ਕਰੋੜ 20 ਲੱਖ ਲੋਕਾਂ ਨੂੰ ਮੱਦਦ ਦੀ ਲੋੜ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top