Breaking News

ਹਾਲੇਪ ਲਗਾਤਾਰ ਦੂਸਰੇ ਸਾਲ ਨੰਬਰ ਇੱਕ

40 ਹਫ਼ਤੇ ਤੋਂ ਨੰਬਰ ਇੱਕ ‘ਤੇ ਆਪਣਾ ਸਥਾਨ ਬਰਕਰਾਰ

ਮਹਿਲਾ ਟੈਨਿਸ ਦੀ ਸਿੰਗਲ ਰੈਂਕਿੰਗ ‘ਚ ਡੈਨਮਾਰਕ ਦੀ ਕੈਰੋਲਿਨ ਵੋਜ਼ਨਿਆਕੀ, ਜਰਮਨੀ ਦੀ ਅੰਜੇਲਿਕ ਕੇਰਬਰ ਅਤੇ ਜਾਪਾਨ ਦੀ ਨਾਓਮੀ ਓਸਾਕਾ ਆਪਣੇ ਦੂਸਰੇ, ਤੀਸਰੇ ਅਤੇ ਚੌਥੇ ਸਥਾਨ ‘ਤੇ ਬਰਕਰਾਰ ਹਨ ਜਦੋਂਕਿ ਚੈੱਕ ਗਣਰਾਜ ਦੀ ਕੈਰੋਲੀਨ ਪਿਲਸਕੋਵਾ ਇੱਕ ਸਥਾਨ ਉੱਠ ਕੇ ਪੰਜਵੇਂ ਨੰਬਰ ‘ਤੇ ਪਹੁੰਚ ਗਈ ਹੈ ਯੂਐਸ ਓਪਨ ਫਾਈਨਲਿਸਟ ਅਮਰੀਕਾ ਦੀ ਸੇਰੇਨਾ ਵਿਲਿਅਮਸ 17ਵੇਂ ਨੰਬਰ ‘ਤੇ ਹੈ
ਲੰਦਨ, 16 ਅਕਤੂਬਰ
ਰੋਮਾਨੀਆ ਦੀ ਸਿਮੋਨਾ ਹਾਲੇਪ ਲਗਾਤਾਰ ਦੂਸਰੇ ਸਾ;ਲ ਡਬਲਿਊਟੀਏ ਵਿਸ਼ਵ ਰੈਂਕਿੰਗ ‘ਚ ਦੁਨੀਆਂ ਦੀ ਨੰਬਰ ਇੱਕ ਮਹਿਲਾ ਖਿਡਾਰੀ ਬਣ ਗਈ ਹੈ ਰੋਮਾਨਿਆਈ ਖਿਡਾਰੀ ਦੇ 7421 ਰੇਟਿੰਗ ਅੰਕ ਹਨ ਅਤੇ ਇਹ ਲਗਾਤਾਰ ਦੂਸਰਾ ਸਾਲ ਹੈ ਜਦੋਂ ਉਹ ਡਬਲਿਊਟੀਏ ਰੈਂਕਿੰਗ ‘ਚ ਅੱਵਲ ਸਥਾਨ ‘ਤੇ ਹੈ ਉਸਨੇ ਇਸ ਪ੍ਰਾਪਤੀ ਹਾਸਲ ਕਰਨ ‘ਤੇ ਕਿਹਾ ਕਿ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਅਤੇ ਮੈਂ ਬਹੁਤ ਖ਼ੁਸ਼ ਹਾਂ ਕਿ ਲਗਾਤਾਰ ਦੂਸਰੇ ਸਾਲ ਅੱਵਲ ਸਥਾਨ ‘ਤੇ ਹਾਂ

ਹਾਲੇਪ ਨੇ ਇੱਥੇ ਮਾਸਕੋ ‘ਚ ਚੱਲ ਰਹੇ ਕ੍ਰੇਮਲਿਨ ਕੱਪ ‘ਚ ਕਿਹਾ ਕਿ ਮੇਰੇ ਲਈ ਇਹ ਸਾਲ ਚੰਗਾ ਰਿਹਾ ਹੈ ਅਤੇ ਟੈਨਿਸ ਦੇ ਹਿਸਾਬ ਨਾਲ ਮੇਰਾ ਸਰਵਸ੍ਰੇਸ਼ਠ ਸਾਲ ਮੈਂ ਇਸ ਸਾਲ ਗਰੈਂਡ ਸਲੈਮ ਜਿੱਤਿਆ ਜੋ ਮੈਨੂੰ ਹਮੇਸ਼ਾ ਯਾਦ ਰਹੇਗਾ ਹਾਲੇਪ ਨੇ ਇਸ ਸੈਸ਼ਨ ‘ਚ ਦੋ ਗਰੈਂਡ ਸਲੈਮ ਫਾਈਨਲ ਖੇਡੇ ਜਿਸ ਵਿੱਚ ਫਰੈਂਚ ਓਪਨ ਖ਼ਿਤਾਬ ਤੋਂ ਇਲਾਵਾ ਸ਼ੇਨਝੇਨ ਅਤੇ ਮਾਂਟਰੀਅਲ ‘ਚ ਖ਼ਿਤਾਬ ਜਿੱਤੇ ਅਤੇ 40 ਹਫ਼ਤੇ ਤੋਂ ਨੰਬਰ ਇੱਕ ਰੈਂਕਿੰਗ ‘ਤੇ ਆਪਣਾ ਸਥਾਨ ਬਰਕਰਾਰ ਹੈ

ਮਹਿਲਾ ਟੈਨਿਸ ਦੀ ਸਿੰਗਲ ਰੈਂਕਿੰਗ ‘ਚ ਡੈਨਮਾਰਕ ਦੀ ਕੈਰੋਲਿਨ ਵੋਜ਼ਨਿਆਕੀ, ਜਰਮਨੀ ਦੀ ਅੰਜੇਲਿਕ ਕੇਰਬਰ ਅਤੇ ਜਾਪਾਨ ਦੀ ਨਾਓਮੀ ਓਸਾਕਾ ਆਪਣੇ ਦੂਸਰੇ, ਤੀਸਰੇ ਅਤੇ ਚੌਥੇ ਸਥਾਨ ‘ਤੇ ਬਰਕਰਾਰ ਹਨ ਜਦੋਂਕਿ ਚੈੱਕ ਗਣਰਾਜ ਦੀ ਕੈਰੋਲੀਨ ਪਿਲਸਕੋਵਾ ਇੱਕ ਸਥਾਨ ਉੱਠ ਕੇ ਪੰਜਵੇਂ ਨੰਬਰ ‘ਤੇ ਪਹੁੰਚ ਗਈ ਹੈ ਯੂਐਸ ਓਪਨ ਫਾਈਨਲਿਸਟ ਅਮਰੀਕਾ ਦੀ ਸੇਰੇਨਾ ਵਿਲਿਅਮਸ 17ਵੇਂ ਨੰਬਰ ‘ਤੇ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top