ਅੰਗਹੀਣ ਨੌਜਵਾਨ ਨੇ ਚੰਡੀਗੜ੍ਹ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ ‘ਚ ਜਿੱਤੇ ਦੋ ਤਗਮੇ

0
Handicapped, Chandigarh, Masters Flat, Championship

ਵਿਜੈ ਸਿੰਗਲਾ/ਭਵਾਨੀਗੜ੍ਹ। ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਸੰਗਤਪੁਰਾ ਦੇ ਦਲਿਤ ਵਰਗ ਨਾਲ ਸਬੰਧਿਤ ਇੱਕ ਬਾਂਹ ਤੋਂ ਅਪਾਹਜ ਹੋਣਹਾਰ ਨੌਜਵਾਨ ਪਵਿੱਤਰ ਸਿੰਘ ਨੇ ਆਪਣੀ ਜੇਤੂ ਲੜੀ ਜਾਰੀ ਰੱਖਦਿਆਂ ਚੰਡੀਗੜ੍ਹ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ ਵਿੱਚ 2 ਤਗਮੇ ਜਿੱਤੇ। Chandigarh

30 ਨਵੰਬਰ ਨੂੰ ਚੰਡੀਗੜ੍ਹ ਦੇ ਸੈਕਟਰ 46 ਵਿਖੇ ਹੋਈ ਇਸ ਚੈਂਪੀਅਨਸ਼ਿਪ ਵਿੱਚ ਭਾਗ ਲੈਂਦਿਆਂ ਨੌਜਵਾਨ ਇੱਕ ਬਾਂਹ ਤੋਂ ਅਪਾਹਜ ਅਥਲੀਟ ਪਵਿੱਤਰ ਸਿੰਘ ਨੇ ਸਰੀਰਕ ਪੱਖੋਂ ਸਾਬਤ ਨੌਜਵਾਨਾਂ ਨਾਲ ਜੂਝਦਿਆਂ 30 ਤੋਂ 35 ਵਰਗ ਦੇ ਮੁਕਾਬਲੇ 200 ਮੀਟਰ ਦੌੜ ਵਿੱਚ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਅਤੇ 5000 ਮੀਟਰ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤਿਆ।ਇੱਥੇ ਦੱਸਣਯੋਗ ਹੈ ਕਿ ਇਸ ਨੌਜਵਾਨ ਨੇ 15 ਨਵੰਬਰ ਨੂੰ ਮਸਤੂਆਣਾ ਸਾਹਿਬ ਵਿਖੇ ਹੋਈ। Chandigarh

ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 30 ਤੋਂ 35 ਸਾਲ ਵਰਗ ਦੇ ਦੌੜਾਂ ਦੇ ਮੁਕਾਬਲਿਆਂ ਵਿੱਚ 2 ਸੋਨੇ ਅਤੇ 1 ਕਾਂਸੀ ਦਾ ਤਗਮਾ ਜਿੱਤਕੇ ਆਪਣਾ ਅਥਲੈਟਿਕ ਖੇਤਰ ਵਿਚ ਸਫ਼ਰ ਸ਼ੁਰੂ ਕੀਤਾ ਹੈ। ਇਸ ਹੋਣਹਾਰ ਨੌਜਵਾਨ ਪਵਿੱਤਰ ਸਿੰਘ  ਨੇ 2015 ਵਿੱਚ ਬੀਐਸਐਫ ਵਿੱਚ ਭਰਤੀ ਹੋਣ ਲਈ ਫਿਜ਼ੀਕਲ ਟੈਸਟ ਪਾਸ ਕਰ ਲਿਆ ਸੀ। ਪਰ ਇਸੇ ਦੌਰਾਨ ਪੀਆਰਟੀਸੀ ਦੀਆਂ ਬੱਸਾਂ ਦੀ ਟੱਕਰ ਵਿਚ ਇਸ ਨੌਜਵਾਨ ਦੀ ਇਕ ਬਾਂਹ ਬੁਰੀ ਤਰਾਂ ਕੁਚਲੀ ਜਾਣ ਕਾਰਣ ਕੱਟਣੀ ਪੈ ਗਈ।

ਵੱਡੇ ਚੈਲੰਜ ਨੂੰ ਸਿਦਕਦਿਲੀ ਨਾਲ ਕਬੂਲ ਕੀਤਾ

ਜਿਸ ਨਾਲ ਉਸ ਦੇ ਸਾਰੇ ਅਰਮਾਨ ਇਕ ਵਾਰ ਬਿਖਰ ਗਏ। ਪਵਿੱਤਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਕਾਰਨ ਉਹ ਬਹੁਤ ਦੁਖੀ ਹੋਇਆ, ਪਰ ਹਾਰ ਨਹੀਂ ਮੰਨੀ ਸਗੋਂ ਜਿੰਦਗੀ ਵਿੱਚ ਆਏ ਇਸ ਵੱਡੇ ਚੈਲੰਜ ਨੂੰ ਸਿਦਕਦਿਲੀ ਨਾਲ ਕਬੂਲ ਕਰਦਿਆਂ ਅੱਗੇ ਵਧਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਉਸ ਨੇ ਪੜ੍ਹਾਈ ਦੇ ਨਾਲ ਅਥਲੈਟਿਕਸ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਉਸ ਨੇ ਰੋਜਾਨਾ ਭਵਾਨੀਗੜ੍ਹ ਵਿਖੇ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ। ਪਵਿੱਤਰ ਸਿੰਘ ਨੇ ਦੱਸਿਆ ਕਿ ਉਸ ਦਾ ਪੈਰਾ ਸਪੋਰਟਸ ‘ਚ  ਕੋਟਾ ਟੀ 46 ਹੈ ਅਤੇ  ਉਸ ਵਿਚ 400 ਮੀਟਰ ਦੌੜ ਵਿੱਚ ਹਿੱਸਾ ਲਵੇਗਾ, ਇਸ ਦੀ ਤਿਆਰੀ ਕਰ ਰਿਹਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।