ਫਿਕਰਾਂ ਵਾਲੀ ਮੁੱਕੀ ਰਾਤ, ਸੁੱਖਾਂ ਵਾਲਾ ਦਿਨ ਚੜ੍ਹਿਆ

0
Happiness Day, House

ਡੇਰਾ ਸ਼ਰਧਾਲੂਆਂ ਲੋੜਵੰਦ ਦੇ ਡਿਗੂੰ-ਡਿਗੂੰ ਕਰਦੇ ਮਕਾਨ ਦੀ ਛੱਤ ਪਾਈ

ਮਨੋਜ, ਜਗਸੀਰ/ਮਵੀਂਕਲਾ । ਇੱਕ-ਇੱਕ ਦਿਨ ਗਿਣ-ਗਿਣ ਕੇ ਕੱਟ ਰਹੇ ਡਿਗੂੰ-ਡਿਗੂੰ ਕਰਦੇ ਮਕਾਨ ਦੀ ਛੱਤ ਹੇਠ ਹੁਣ ਇਸ ਬੇਸਹਾਰਾ ਪਰਿਵਾਰ ਦਾ ਹਮੇਸ਼ਾ ਲਈ ਡਰ ਖਤਮ ਹੋ ਗਿਆ ਹੈ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਇਸ ਪਰਿਵਾਰ ਦੀ ਬਾਂਹ ਫੜ੍ਹ ਕੇ ਇਸ ਬੇਸਹਾਰਾ ਪਰਿਵਾਰ ਦਾ ਸਹਾਰਾ ਬਣ ਨਵਾਂ ਮਕਾਨ ਬਣਾ ਕੇ ਦਿੱਤਾ। House

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਲਾਕ ਮਵੀ ਕਲਾਂ ਦੇ 15 ਮੈਂਬਰ ਗੁਰਤੇਜ ਇੰਸਾਂ ਅਤੇ 15 ਮੈਂਬਰ ਮਨਦੀਪ ਇੰਸਾਂ ਨੇ ਦੱਸਿਆ ਕਿ ਵਿਧਵਾ ਵਿਕਰਮਜੀਤ ਕੌਰ ਆਪਣੇ ਦੋ ਛੋਟੇ ਬੱਚਿਆਂ ਸਮੇਤ ਇੱਕ ਡਿਗੂੰ-ਡਿਗੂੰ ਕਰਦੇ ਕਮਰੇ ਹੇਠ ਪਿਛਲੇ ਕਾਫੀ ਸਮੇਂ ਤੋਂ ਡਰ ਦੇ ਮਾਹੌਲ ਹੇਠ ਆਪਣਾ ਗੁਜਰ-ਬਸਰ ਕਰ ਰਹੀ ਸੀ।

ਜਦੋਂ ਇਸ ਦੀ ਸੂਚਨਾ ਬਲਾਕ ਮਵੀ ਕਲਾਂ ਦੀ ਬਲਾਕ ਕਮੇਟੀ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਇਕੱਠੇ ਹੋ ਕੇ ਸੇਵਾਦਾਰਾਂ ਦੇ ਸਹਿਯੋਗ ਨਾਲ ਇਸ ਲੋੜਵੰਦ ਪਰਿਵਾਰ ਲਈ 2 ਕਮਰੇ, ਇੱਕ ਰਸੋਈ, ਇੱਕ ਬਾਥਰੂਮ ਬਣਾ ਕੇ ਦਿੱਤਾ। ਜੋ ਕਿ ਸਿਰਫ ਇੱਕ ਦਿਨ ‘ਚ ਹੀ ਮੁਕੰਮਲ ਕਰ ਦਿੱਤਾ। ਇਸ ਅਹਿਮ ਕਾਰਜ ਦੀ ਪਿੰਡ ਦੀ ਪੰਚਾਇਤ ਨੇ ਤੇ ਪਿੰਡ ਵਾਸੀਆਂ ਨੇ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ 15 ਮੈਂਬਰ ਅਮਰੀਕ ਇੰਸਾਂ, 15 ਮੈਂਬਰ ਰਣਜੀਤ ਘੰਗਰੋਲੀ, ਡਾ. ਦਰਸ਼ਨ ਸਿੰਘ, ਜੱਸਾ ਸਿੰਘ, ਗੁਰਮੀਤ ਸਿੰਘ, ਦੀਪਾ ਸਿੰਘ, ਹਰਦੀਪ ਸਿੰਘ ਅਤੇ ਗੁਰਪੀਤ ਤੋਂ ਇਲਾਵਾ ਹੋਰ ਸੇਵਾਦਾਰ ਮੌਜ਼ੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।