ਅਨਮੋਲ ਬਚਨ

ਪਰਮਾਤਮਾ ਦਾ ਨਾਮ ਜਪਣ ਨਾਲ ਮਿਲਦਾ ਹੈ ਆਨੰਦ : ਪੂਜਨੀਕ ਗੁਰੂ ਜੀ

Happiness, God's Name, Gurmeet Ram Rahim, Spiritually,

ਸੱਚ ਕਹੂੰ ਨਿਊਜ਼,ਸਰਸਾ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਾਰੇ ਧਰਮਾਂ ‘ਚ ਲਿਖਿਆ ਹੈ ਕਿ ਮਨੁੱਖੀ ਸਰੀਰ ਸਭ ਤੋਂ ਸ੍ਰੇਸ਼ਟ ਹੈ ਤੇ ਜੀਵ-ਆਤਮਾ ਨੂੰ ਇਹ ਸਰੀਰ 84 ਲੱਖ ਜੂਨਾਂ ਤੋਂ ਬਾਅਦ ਸਭ ਤੋਂ ਅਖੀਰ ‘ਚ ਪ੍ਰਾਪਤ ਹੁੰਦਾ ਹੈ ਮਨੁੱਖੀ ਸਰੀਰ ਹੀ ਇੱਕੋ-ਇੱਕ ਅਜਿਹਾ ਜ਼ਰੀਆ ਹੈ, ਜਿਸ ‘ਚ ਆਤਮਾ ਆਵਾਗਮਨ ਤੋਂ ਅਜ਼ਾਦੀ ਪ੍ਰਾਪਤ ਕਰ ਸਕਦੀ ਹੈ ਜੀਵ ਇਸ ਮਨੁੱਖੀ ਜੂਨੀ ‘ਚ ਮਾਲਕ ਦੀ ਭਗਤੀ-ਇਬਾਦਤ ਕਰੇ ਤੇ ਉਸ ਦੀ ਯਾਦ ‘ਚ ਸਮਾਂ ਲਗਾਵੇ ਤਾਂ ਆਤਮਾ ਆਵਾਗਮਨ ਤੋਂ ਅਜ਼ਾਦ ਹੋ ਸਕਦੀ ਹੈ ਤੇ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣ ਸਕਦੀ ਹੈ

ਅਨਮੋਲ ਬਚਨ

ਆਪ ਜੀ ਫ਼ਰਮਾਉਂਦੇ ਹਨ ਕਿ ਕਬੀਰ ਜੀ ਨੇ ਮਨੁੱਖੀ ਸਰੀਰ ਬਾਰੇ ਲਿਖਿਆ ਹੈ ਕਿ ਮਨੁੱਖੀ ਸਰੀਰ ਨੂੰ ਪ੍ਰਾਪਤ ਕਰਨ ਲਈ ਦੇਵੀ-ਦੇਵਤੇ ਵੀ ਤਰਸਦੇ ਹਨ ਕਿ ਕਦੋਂ ਮਨੁੱਖੀ ਸਰੀਰ ਪ੍ਰਾਪਤ ਹੋਵੇ ਅਤੇ ਉਹ ਮਾਲਕ ਦੀ ਭਗਤੀ-ਇਬਾਦਤ ਕਰਨ ਪਰ ਤੁਹਾਨੂੰ ਇਹ ਮਨੁੱਖੀ ਸਰੀਰ ਮਿਲ ਚੁੱਕਿਆ ਹੈ, ਇਸ ਲਈ ਤੁਹਾਨੂੰ ਉਸ ਪ੍ਰਭੂ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਤਾਂ ਕਿ ਤੁਸੀਂ ਪਰਮਾਨੰਦ ਨੂੰ ਹਾਸਲ ਕਰ ਸਕੋ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਧਰਮ ਸ਼ਾਸਤਰਾਂ ‘ਚ ਇਹ ਲਿਖਿਆ ਹੈ ਕਿ ਇਨਸਾਨ ਨੂੰ ਸਵੇਰੇ 2 ਤੋਂ 4 ਵਜੇ ਦਰਮਿਆਨ ਜਾਗਣਾ ਚਾਹੀਦਾ ਹੈ ਅਤੇ ਓਮ, ਹਰੀ, ਰਾਮ ਦੀ ਭਗਤੀ ਕਰਨੀ ਚਾਹੀਦੀ ਹੈ।
ਇਸ ਤੋਂ ਬਾਅਦ ਜੋ ਕੰਮ- ਧੰਦਾ ਕਰਦੇ ਹੋ ਉਸ ‘ਚ ਮਿਹਨਤ ਕਰੋ, ਨਾ ਕਿ ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਠੱਗੀ, ਬੇਈਮਾਨੀ। ਹਮੇਸ਼ਾ ਮਿਹਨਤ, ਹੱਕ-ਹਲਾਲ ਦੀ ਕਮਾਈ ਅਤੇ ਕਮਾਈ ਦਾ ਪੰਜਵਾਂ  ਜਾਂ ਸੱਤਵਾਂ ਹਿੱਸਾ ਨੇਕੀ ‘ਤੇ ਨੇਕ ਦਿਲ ਨਾਲ ਲਾਓ, ਨਾਲ ਹੀ ਪ੍ਰਭੂ ਦੀ ਬਣਾਈ ਸ੍ਰਿਸ਼ਟੀ ਨਾਲ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਪ੍ਰੇਮ ਕਰੋ।

ਪ੍ਰਸਿੱਧ ਖਬਰਾਂ

To Top