ਜਾਣੋ ਘਰ ’ਚ ਰੋਜ਼ਾਨਾ ਦੀਵੇ ਜਗਾਉਣ ਦੇ ਫਾਇਦੇ । Saint MSG

  • ਘਰ ’ਚ ਰੋਜ਼ਾਨਾ ਦੀਵੇ ਜਗਾਉਣ ਅਤੇ ਦੋ ਘੰਟੇ ਮੋਬਾਇਲ-ਟੀਵੀ ਤੋਂ ਦੂਰ ਰਹਿ ਕੇ ਪਰਿਵਾਰ ਨਾਲ ਸਮਾਂ ਬਿਤਾਉਣ ਦੇ ਦੋ ਨਵੇਂ ਕੰਮ ਸ਼ੁਰੂ ਕੀਤੇ
  • ਪਵਿੱਤਰ ਭੰਡਾਰੇ ’ਤੇ ਪੂਜਨੀਕ ਗੁਰੂ ਜੀ ਨੇ ਜਾਗੋ ਦੁਨੀਆ ਦੇ ਲੋਕੋ ਨਵਾਂ ਵੀਡੀਓ ਭਜਨ ਕੀਤਾ ਲਾਂਚ
  • ਅੱਜ ਇੰਸਾਨ ਮੋਬਾਇਲ ਦੀ ਦੁਨੀਆ ’ਚ ਰੁੱਝਿਆ , ਖਤਮ ਹੋ ਰਹੀ ਸੰਸਕਰਿਤੀ : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
  • ਪੂਜਨੀਕ ਗੁਰੂ ਜੀ ਦੇ ਆਫਿਸ਼ੀਅਲ ਯੂਟਿਊਬ ਚੈਨਲ ’ਤੇ ਹੋਇਆ ਲਾਈਵ ਭੰਡਾਰੇ ਦਾ ਪੋ੍ਰਗਰਾਮ, ਫੇਰ ਵੀ ਸ਼ਾਹ ਸਤਿਨਾਮ ਜੀ ਧਾਰ ’ਚ ਨਹੀਂ ਮਿਲੀ ਤਿਲ ਰੱਖਣ ਦੀ ਜਗ੍ਹਾ

(ਸੱਚ ਕਹੂੰ ਨਿਊਜ਼)
ਸਰਸਾ। ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਸਾਈਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ਼ ਦੇ 131ਵੇਂ ਜਨਮ ਦਿਹਾੜੇ ਦਾ ਪਵਿੱਤਰ ਭੰਡਾਰਾ ਮੰਗਲਵਾਰ ਸ਼ਾਮ ਦੇਸ਼-ਵਿਦੇਸ਼ ’ਚ ਸਾਧ-ਸੰਗਤ ਵੱਲੋਂ ਵੜੀ ਸ਼ਰਧਾ ਭਾਵਨਾ, ਉਲ੍ਹਾਸ, ਉਮੰਗ, ਜੋਸ਼ ਅਤੇ ਮਾਨਵਤਾ ਭਲਾਈ ਕਾਰਜ ਕਰਕੇ ਮਨਾਇਆ ਗਿਆ। ਇਸ ਪੋ੍ਰਗਰਾਮ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਉੱਤਰ-ਪ੍ਰਦੇਸ਼ ਦੇ ਜ਼ਿਲ੍ਹਾ ਬਾਗਪਤ ਵਿਖੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਤੋਂ ਆਨਲਾਈਨ ਗੁਰੂਕੁਲ ਰਾਹੀਂ ਸਾਧ-ਸੰਗਤ ਨਾਲ ਰੂਬਰੂ ਹੋਏ ਅਤੇ ਸਾਧ-ਸੰਗਤ ਨੂੰ ਸਾਈਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ਼ ਦੇ ਪਾਕ-ਪਵਿੱਤਰ ਅਵਤਾਰ ਦਿਹਾੜੇ ਦੀ ਵਧਾਈ ਦਿੱਤੀ ਅਤੇ ਖੁਸ਼ੀਆਂ ਨਾਲ ਨਿਹਾਲ ਕੀਤਾ। ਭੰਡਾਰੇ ਦੇ ਪਵਿੱਤਰ ਮੌਕੇ ’ਤੇ ਦੋ ਨਵੇਂ ਮਾਨਵਤਾ ਭਲਾਈ ਦੇ ਕੰਮਾਂ ਦੀ ਸ਼ੁਰੂਆਤ ਹੋਈ। ਜਿਸ ਕਾਰਨ ਮਾਨਵਤਾ ਭਲਾਈ ਦੇ ਕੰਮਾਂ ਦਾ ਕਾਫਲਾ ਵੱਧ ਕੇ 146 ਹੋ ਗਿਆ ਹੈ। ਇਨ੍ਹਾਂ ਕੰਮਾਂ ’ਚ 145ਵੇਂ ਕਾਰਜ ਵਜੋਂ ਦੇਸ਼ ਦੀ ਪੁਰਾਤਨ ਵਿਰਾਸਤ ਭਾਵ ਧੂਪ ਜਾਂ ਘਿਓ ਨਾਲ ਵਾਤਾਵਰਨ ਨੂੰ ਸ਼ੁੱਧ ਕਰਨਾ, ਸਵੇਰੇ-ਸ਼ਾਮ ਇੱਕ ਜਾਂ ਇੱਕ ਸਮੇਂ ਆਪਣੇ-ਆਪਣੇ ਘਰਾਂ ’ਚ 17 ਘਿਓ ਜਾਂ ਤੇਲ ਦੇ ਦੀਵੇ ਜਗਾਉਣ ਦਾ ਨਵਾਂ ਕਾਰਜ ਹੈ। ਸੁਰੂ ਕੀਤਾ ਗਿਆ । ਜਿਸ ਨੂੰ ਕਰਨ ਲਈ ਸਮੁੱਚੀ ਸੰਗਤ ਨੇ ਹੱਥ ਜੋੜ ਕੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਾ ਕੇ ਪ੍ਰਣ ਲਿਆ। ਪੂਜਨੀਕ ਗੁਰੂ ਜੀ ਨੇ ਸਭ ਤੋਂ ਪਹਿਲਾਂ ਬਰਨਾਵਾ ’ਚ ਸ਼ਾਹ ਸਤਿਨਾਮ ਜੀ ਆਸ਼ਰਮ ’ਚ 9 ਦੀਵੇ ਜਗਾ ਕੇ ਇਸ ਕਾਰਜ ਦੀ ਸ਼ੁਰੂਆਤ ਕੀਤੀ। ਬਾਅਦ ’ਚ ਇਹ 9 ਦੀਵੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਸ਼ਾਹ ਸਤਿਨਾਮ ਜੀ ਧਾਮ ਸਰਸਾ ਅਤੇ ਸ਼ਾਹ ਮਸਤਾਨਾ ਜੀ ਧਾਮ ਸਰਸਾ ’ਚ ਲਾਏ ਜਾਣਗੇ ਅਤੇ ਇਹ ਦੀਵੇ ਅਖੰਡ ਦੀ ਤਰ੍ਹਾਂ ਬਲਦੇ ਰਹਿਣਗੇ।

ਪਵਿੱਤਰ ਭੰਡਾਰੇ ਦਾ ਪੂਜਨੀਕ ਗੁਰੂ ਜੀ ਦੇ ਆਫਿਸ਼ੀਅਲ ਯੂਟਿਊਬ ਚੈਨਲ ਸੈਂਟ ਐਮਐਸਜੀ ’ਤੇ ਸਿੱਧਾ ਪ੍ਰਸਾਰਣ ਕੀਤਾ ਗਿਆ ਸੀ। ਇਸ ਤੋਂ ਇਲਾਵਾ ਰਾਜਸਥਾਨ ’ਚ ਬੀਕਾਨੇਰ, ਜੈਪੁਰ, ਹਿਮਾਚਲ ਪ੍ਰਦੇਸ ’ਚ ਚਚੀਆ ਨਗਰੀ, ਦਿੱਲੀ, ਉੱਤਰ-ਪ੍ਰਦੇਸ ’ਚ ਮੇਰਠ, ਮੱਧ ਪ੍ਰਦੇਸ ’ਚ ਬੁਧਨੀ, ਮੁੰਬਈ ਆਸ਼ਰਮ, ਮਹਾਰਾਸ਼ਟਰ ’ਚ ਫਲਟਨ ’ਚ ਡੇਰਾ ਸੱਚਾ ਸੌਦਾ ਆਸ਼ਰਮ, ਗੁਜ਼ਰਾਤ ’ਚ ਲਾਕੜੀਆ ਆਸ਼ਰਮ, ਬਿਹਾਰ ’ਚ ਸਹਰਸਾ, ਬਾਂਕੁੰਤਪੁਰ। ਛੱਤੀਸਗੜ੍ਹ ਅਤੇ ਨੇਪਾਲ ’ਚ ਵੀ ਉਥੋਂ ਦੇ ਲੋਕਾਂ ਵੱਲੋਂ ਪਵਿੱਤਰ ਭੰਡਾਰਾ ਮਨਾਇਆ ਗਿਆ। ਪਰ ਫਿਰ ਵੀ ਸਾਧ-ਸੰਗਤ ਦੇ ਉਤਸਾਹ, ਜ਼ਜਬੇ ਤੇ ਦਿ੍ਰੜ ਵਿਸ਼ਵਾਸ਼ ਸਾਹਮਣੇ ਸ਼ਾਹ ਸਤਿਨਾਮ ਜੀ ਧਾਮ ਸਰਸਾ ਅਤੇ ਸ਼ਾਹ ਮਸਤਾਨਾ ਜੀ ਧਾਮ ’ਚ ਤਿਲ ਰੱਖਣ ਦੀ ਕੋਈ ਥਾਂ ਨਹੀਂ ਸੀ ਅਤੇ ਸ਼ਾਹ ਸਤਿਨਾਮ ਜੀ ਧਾਮ ਵੱਲ ਆਉਣ ਵਾਲੇ ਸਾਰੇ ਮੁੱਖ ਰਾਹਾਂ ’ਤੇ ਕਈ-ਕਈ ਕਿਲੋਮੀਟਰ ਦੂਰ ਤੱਕ ਸਾਧਨਾਂ ਦਾ ਲੰਮਾ ਜਾਮ ਲੱਗ ਗਿਆ ਸੀ। 146 ਵੇਂ ਕਾਰਜ਼ ਸੀਡ ਕੈਂਪੇਨ ਭਾਵ ਸੋਸ਼ਲ ਐਂਡ ਸਿਪਰਿਚੁਅਲ ਸੈਲਫ ਲਾਈਫ ਐਂਡ ਰਿਚ ਮੈਂਟ ਐਂਡ ਐਨਹਾਸਮੈਂਟ ਵਿਦ ਡਿਜਿਟਲ ਫਾਸਟ । ਇਸ ਮੁਹਿੰਮ ਤਹਿਤ ਹਰ ਰੋਜ ਸ਼ਾਮ 7 ਤੋਂ 9 ਵਜੇ ਤੱਕ ਦੋ ਘੰਟੇ ਮੋਬਾਈਲ ਅਤੇ ਟੀਵੀ ਤੋਂ ਦੂਰ ਰਹਿ ਕੇ ਇਸ ਦੌਰਾਨ ਅਸੀਂ ਪਰਿਵਾਰ ਨੂੰ ਸਮਾਂ ਦੇਵਾਂਗੇ ਅਤੇ ਰਿਸਤਿਆਂ ਦੀ ਸੰਭਾਲ ਕਰਾਂਗੇ। ਸਾਰਿਆਂ ਨੇ ਹੱਥ ਖੜੇ ਕਰਕੇ ਇਸ ਮੁਹਿੰਮ ’ਚ ਵੀ ਹਿੱਸਾ ਲੈਣ ਦਾ ਵਾਅਦਾ ਕੀਤਾ।

‘ਜਾਗੋ ਦੁਨੀਆ ਦੇ ਲੋਕੋ’ ਲਾਂਚ

ਇਸ ਮੌਕੇ ’ਤੇ ਪੂਜਨੀਕ ਗੁਰੂ ਜੀ ਨੇ ਵਧਦੇ ਨਸ਼ੇ ਨੂੰ ਰੋਕਣ ਦੀ ਕਾਰਗਰ ਪਹਿਲ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਹੋਰ ਵੀਡੀਓ ਭਜਨ ‘ਜਾਗੋ ਦੁਨੀਆਂ ਦੇ ਲੋਕੋ’ ਨੂੰ ਲਾਂਚ ਕੀਤਾ। ਭਜਨ ਲਾਂਚ ਹੁੰਦੇ ਹੀ ਨਾਲ ਦੀ ਨਾਲ ਸੋਸ਼ਲ ਮੀਡੀਆ ’ਤੇ ਪੂਰਾ ਵਾਇਰਲ ਹੋ ਗਿਆ ਅਤੇ ਹਰ ਕਿਸੇ ਵੀ ਜੁਬਾਨ ’ਤੇ ਆ ਗਿਆ। ਇਸ ਗੀਤ ਰਾਹੀਂ ਪੂਜਨੀਕ ਗੁਰੂ ਜੀ ਨੇ ਪਿੰਡਾਂ-ਸ਼ਹਿਰਾਂ ਦੇ ਲੋਕਾਂ ਨੂੰ ਨਸ਼ੇ ਰੂਪੀ ਦੈਤ ਨੂੰ ਜੜ ਤੋਂ ਖਤਮ ਕਰਨ ਲਈ ਪਿੰਡਾਂ ’ਚ ਠੀਕਰੀ ਪਹਿਰਾ ਦੇਣ ਦਾ ਸੰਦੇਸ਼ ਦਿੱਤਾ ਗਿਆ। 6 ਮਿੰਟ 42 ਸੈਕੇਂਡ ਦੇ ਇਸ ਭਜਨ ’ਚ ਦੱਸਿਆ ਗਿਆ ਹੈ ਕਿ ਜਿਹੜਾ ਸ਼ਰੇਆਮ ਮੌਤ ਦਾ ਕਾਰੋਬਾਰ ਕਰਦੇ ਹਨ, ਉਨ੍ਹਾਂ ਦਾ ਰਾਹ ਬਦਲਲਾ ਹੋਵੇਗਾ। ਇਸ ਤੋਂ ਇਲਾਵਾ ਦੱਸਿਆ ਗਿਆ ਹੈ ਕਿ ਪਿੰਡਾਂ-ਸ਼ਹਿਰਾਂ ’ਚ ਗੁਰਬਾਣੀ ਦੀ ਚਰਚਾ ਹੋਣੀ ਚਾਹੀਦੀ ਸੀ, ਪਰ ਹੋ ਰਹੀ ਹੈ ਨਸ਼ੇਆਂ ਦੀ, ਇਸ ਲਈ ਇਨ੍ਹਾਂ ਨਸ਼ੇਆਂ ਨੂੰ ਪਿੰਡਾਂ ਤੋਂ ਭਜਾ ਕੇ ਉਥੇ ਰਾਮ-ਨਾਮ ਦੀ ਵਰਖਾ ਦੀ ਗੰਗਾ ਬਹਾ ਦਿਓ। ਨਵੇਂ ਭਜਨ ਨੂੰ ਦੇਸ਼-ਦੁਨੀਆਂ ’ਚ ਖੂਬ ਵਾਹਵਾਹੀ ਮਿਲ ਰਹੀ ਹੈ।

ਦੋ ਨਵੇਂ ਮਾਨਵਤਾ ਭਲਾਈ ਦੇ ਕਾਰਜ਼

ਪੂਜਨੀਕ ਗੁਰੂ ਜੀ ਨੇ ਦੀਵੇ ਜਗਾਉਣ ਦੀ ਮੁਹਿੰਮ ’ਤੇ ਬੋਲਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਇਹ ਅਖੰਡ ਦੀਵੇ ਚੱਲਣਗੇ ਤਾਂ ਮਾਲਕ ਤੁਹਾਡੇ ਘਰਾਂ ’ਚ ਖੁਸ਼ੀਆਂ ਜ਼ਰੂਰ ਭੇਜਣਗੇ ਅਤੇ ਉਨ੍ਹਾਂ ਦੀਵੇਆਂ ਦੀ ਖੁਸ਼ਬੂ ਨਾਲ ਤੁਹਾਡੀ ਬੁਰਾਈਆਂ ਭੱਜ ਜਾਣਗੀਆਂ। ਸ਼ੁੱਧ ਵਾਤਾਵਰਣ ਨਾਲ ਬੈਕਟੀਰੀਆ ਵਾਇਰਸ ਭੱਜ ਜਾਣਗੇ। ਪੂਜਨੀਕ ਗੁਰੂ ਜੀ ਨੇ ਕਿਹਾ ਕਿ ਗੁਰੂਕੁਲ ’ਚ ਦਿਨ ਦੀ ਸ਼ੁਰੂਆਤ ਘਿਓ ਅਤੇ ਤੇਲ ਦੀ ਦੀਵੇ ਜਗਾ ਕੇ ਜਾਂ ਹਵਨ ਦੀ ਆਹੁਤੀ ਦੇ ਕੇ ਕੀਤੀ ਜਾਂਦੀ ਸੀ। ਇਹ ਵੀ ਇੱਕ ਤਰ੍ਹਾਂ ਦਾ ਹਵਨ ਹੀ ਹੈ। ਜੇਕਰ ਤੁਸੀਂ ਦੀਵੇ ਜਗਾ ਕੇ ਮਾਲਕ ਦੇ ਨਾਂਅ ਦਾ ਜਾਪ ਕਰੋਂਗੇ ਤਾਂ ਇੱਕ ਵੱਧੀਆ ਮਹਿਸੂਸ ਹੋਵੇਗਾ ਅਤੇ ਮਾਲਕ ਦੀਆਂ ਖੁਸ਼ੀਆਂ ਮਿਲਣਗੀਆਂ। ਪੂਜਨੀਕ ਗੁਰੂ ਜੀ ਨੇ ਸੀਡ ਕੈਂਪੇਨ ਮੁਹਿੰਮ ਬਾਰੇ ਦੱਸਦੇ ਹੋਏ ਫਰਮਾਇਆ ਕਿ ਇੱਕ ਤਰ੍ਹਾਂ ਨਾਲ ਡਿਜੀਟਲ ਵਰਤ ਹੋਵੇਗਾ। ਜੇਕਰ ਤੁਸੀਂ ਦੋ ਘੰਟੇ ਮੋਬਾਇਲ ਅਤੇ ਟੀਵੀ ਤੋਂ ਦੂਰ ਰਹੋਂਗੇ ਤਾਂ ਕੋਈ ਆਫਤ ਨਹੀਂ ਆਉਣ ਵਾਲੀ ਅਤੇ ਇਨ੍ਹਾਂ ਦੋ ਘੰਟਿਆਂ ਨੂੰ ਤੁਸੀਂ ਆਪਣੇ ਪਰਿਵਾਰ ਨੂੰ ਦੇਵੋਂਗੇ ਤਾਂ ਪਰਿਵਾਰ ’ਚ ਬਹਾਰ ਜ਼ਰੂਰ ਆਵੇਗੀ। ਕਿਊਂਕਿ ਅੱਜ ਦੇ ਸਮੇਂ ’ਚ ਸਾਰੇ ਮੋਬਾਇਲ ’ਚ ਇਨ੍ਹਾਂ ਰੁੱਝੇ ਹੋਏ ਹਨ ਜਿਸ ਨਾਲ ਸਾਡੀ ਸੰਸਕਰਿਤੀ ਖ਼ਤਮ ਹੋ ਗਈ। ਇਸ ਲਈ ਪਰਿਵਾਰ ਨੂੰ ਸਮਾਂ ਦੇਣਾ ਬਹੁਤ ਜ਼ਰੂਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here