ਅਨਮੋਲ ਬਚਨ

ਰਾਮ-ਨਾਮ ਬਿਨਾ ਨਹੀਂ ਮਿਲਦੀਆਂ ਖੁਸ਼ੀਆਂ :ਪੂਜਨੀਕ ਗੁਰੂ ਜੀ 

Happy,Ram, Namaskar

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੇ ਨਾਮ ਤੋਂ ਬਿਨਾ  ਇਨਸਾਨ ਖੁਸ਼ੀਆਂ ਹਾਸਲ ਨਹੀਂ ਕਰ ਸਕਦਾ ਚਾਹੇ ਕਿੰਨਾ ਵੀ ਧਨ-ਦੌਲਤ, ਦੁਨਿਆਵੀ ਸਾਜੋ-ਸਮਾਨ ਇਕੱਠਾ ਕਰ ਲਵੇ ਪਰ ਜਦੋਂ ਤੱਕ ਅੰਦਰ ਸ਼ਾਂਤੀ ਨਹੀਂ ਤਾਂ ਚਿਹਰੇ ‘ਤੇ ਖੁਸ਼ੀ ਨਹੀਂ ਆ ਸਕਦੀ ਇਨਸਾਨ ਨੂੰ ਅੰਦਰ ਦੀ ਸ਼ਾਂਤੀ ਰਾਮ-ਨਾਮ ਤੋਂ ਬਿਨਾ ਕਿਤੋਂ ਨਹੀਂ ਮਿਲ ਸਕਦੀ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨ ਤਰ੍ਹਾਂ–ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ ਇਨਸਾਨ ਨੂੰ ਵਿਆਕੁਲ ਕਰਕੇ ਬੁਰਾਈ ਵੱਲ ਖਿੱਚ ਕੇ ਲੈ ਜਾਂਦਾ ਹੈ ਜੇਕਰ ਕਿਸੇ ਜੀਵ ਨੂੰ ਪੂਰਨ ਪੀਰ-ਫ਼ਕੀਰ ਮਿਲ ਜਾਵੇ ਤਾਂ ਉਹ ਉਸ ਨੂੰ ਰੋਕ ਕੇ ਸਮਝਾਉਂਦੇ ਹਨ ਕਿ ਇਹ ਤੇਰੇ ਲਈ ਠੀਕ ਨਹੀਂ, ਤੂੰ ਬਰਬਾਦ ਹੋ ਜਾਵੇਂਗਾ ਖੁਸ਼ੀਆਂ ਤੋਂ ਵਾਂਝਾ ਹੋ ਜਾਵੇਗਾ ਅਤੇ ਤੈਨੂੰ ਇਸ ਤੋਂ ਕੁਝ ਨਹੀਂ ਮਿਲੇਗਾ ਪਰ ਮਨ ਇਨਸਾਨ ਨੂੰ ਗੁੰਮਰਾਹ ਕਰਨ ਲਈ ਨਵੇਂ–ਨਵੇਂ ਰਸਤੇ ਅਪਣਾਉਂਦਾ ਹੈ ਇਨਸਾਨ ਮਨ ਦੀਆਂ ਕਹੀਆਂ ਗੱਲਾਂ ‘ਤੇ ਅਮਲ ਕਰਨ ਲਈ ਤਿਆਰ ਹੋ ਜਾਂਦਾ ਹੈ ਇਸ ਲਈ ਮਨ ਤੋਂ ਸਾਵਧਾਨ ਰਹੋ ਕਿਉਂਕਿ ਇਹ ਤੁਹਾਡਾ ਮਿੱਤਰ ਬਣ ਕੇ ਤੁਹਾਨੂੰ ਧੋਖਾ ਦਿੰਦਾ ਹੈ ਮਨ ਹਮੇਸ਼ਾ ਇਹੀ ਕਹਿੰਦਾ ਹੈ ਕਿ ਇਹ ਤਾਂ ਜਾਇਜ਼ ਹੈ, ਸਭ ਕੁਝ ਠੀਕ ਹੈ ਪਰ ਇਨਸਾਨ ਕਦੇ ਇਹ ਨਹੀਂ ਸੋਚਦਾ ਕਿ ਉਸ ਠੀਕ ਦੇ ਪਿੱਛੇ ਕਿੰਨੀ ਬੁਰਾਈ ਲੁਕੀ ਹੋਈ ਹੈ ਮਨ ਜਦੋਂ ਆਪਣਾ ਜਾਦੂ ਚਲਾਉਂਦਾ ਹੈ ਤਾਂ ਇਨਸਾਨ ਦੀ ਬੁੱਧੀ ਭਰਮਾ ਦਿੰਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ  ਇਨਸਾਨ ਨੂੰ ਮਨ ਦੇ ਪਿੱਛੇ ਨਹੀਂ ਚੱਲਣਾ ਚਾਹੀਦਾ ਸਗੋਂ ਜੋ ਗੁਰੂ, ਪੀਰ-ਫ਼ਕੀਰ ਕਹਿੰਦਾ ਹੈ ਉਸ ਤਰ੍ਹਾਂ ਹੀ ਮੰਨਣਾ  ਚਾਹੀਦਾ ਹੈ ਕਿਉਂਕਿ ਗੁਰੂ, ਪੀਰ-ਫ਼ਕੀਰ ਆਉਣ ਵਾਲੇ ਸਮੇਂ ਨੂੰ ਜਾਣਦੇ ਹਨ ਕਿ ਉਹ ਸਮਾਂ ਤੁਹਾਡੇ ਲਈ ਕਿਵੇਂ ਹੈ ਜੇਕਰ ਗੁਰੂ, ਮੁਰਸ਼ਿਦੇ-ਕਾਮਿਲ ਤੁਹਾਨੂੰ ਕਿਸੇ ਕੰਮ ਲਈ ਰੋਕਦੇ-ਟੋਕਦੇ ਹਨ ਤਾਂ ਉਸ ਨੂੰ ਮੰਨ ਲੈਣਾ ਚਾਹੀਦਾ ਹੈ ਚਾਹੇ ਤੁਹਾਨੂੰ ਬਾਹਰੀ ਤੌਰ ‘ਤੇ ਉਹ ਨੁਕਸਾਨਦਾਇਕ ਲੱਗਦਾ ਹੈ ਪਰ ਹਕੀਕਤ ‘ਚ ਆਉਣ ਵਾਲੇ ਸਮੇਂ ‘ਚ ਤੁਹਾਡਾ ਬਹੁਤ ਫ਼ਾਇਦਾ ਹੈ ਤਾਂ ਭਾਈ! ਸੰਤ, ਪੀਰ-ਫ਼ਕੀਰ ਜੋ ਤੁਹਾਨੂੰ ਸਮਝਾਉਂਦੇ ਹਨ, ਉਸ ਤਰ੍ਹਾਂ ਚਲਦੇ ਰਹੋ ਸੰਤ, ਪੀਰ-ਫ਼ਕੀਰ ਹਮੇਸ਼ਾ ਇਹੀ ਚਾਹੁੰਦੇ ਹਨ ਕਿ ਉਸ ਓਮ, ਹਰੀ, ਅੱਲ੍ਹਾ, ਮਾਲਕ ਦੀ ਕੋਈ ਵੀ ਔਲਾਦ ਗੁੰਮਰਾਹ ਨਾ ਹੋਵੇ, ਮਾਲਕ ਤੋਂ ਦੂਰ ਨਾ ਹੋਵੇ ਹਰ ਕੋਈ ਮਾਲਕ ਨਾਲ ਜੁੜ ਕੇ ਪਰਮਾਨੰਦ ਹਾਸਲ ਕਰਦਾ ਰਹੇ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਮਨ ਦਾ ਗੁਲਾਮ ਹੋ ਕੇ ਹੱਦੋਂ ਜ਼ਿਆਦਾ ਡਿੱਗ ਜਾਂਦਾ ਹੈ ਕਿ ਉਹ ਬਾਗੀ ਹੋਣਾ ਚਾਹੁੰਦਾ ਹੈ, ਰਾਮ-ਨਾਮ ਤੋਂ ਦੂਰ ਹੋਣਾ ਚਾਹੁੰਦਾ ਹੈ ਪਰ ਇਹ ਨਹੀਂ ਪਤਾ ਕਿ ਮਨ ਤੇਰਾ ਅਕਾਜ ਕਰ ਰਿਹਾ ਹੈ ਇਨਸਾਨ ਕਬੂਤਰ ਵਾਂਗ ਅੱਖਾਂ ਬੰਦ ਕਰਕੇ ਬੈਠਾ ਰਹਿੰਦਾ ਹੈ ਕਿ ਮੈਨੂੰ ਬਿੱਲੀ ਨਜ਼ਰ ਹੀ ਨਹੀਂ ਆਉਂਦੀ ਬੁਰੇ ਕਰਮਾਂ ਦਾ ਪਤਾ ਹੁੰਦੇ ਹੋਏ ਵੀ ਕਹਿੰਦਾ ਹੈ ਕਿ ਇਸ ਵਿੱਚ ਕੁਝ ਬੁਰਾ ਨਹੀਂ ਸਭ ਕੁਝ ਜਾਣਦੇ ਹੋਏ ਵੀ ਮਨ ਅਨਜਾਣ ਬਣਾ ਦਿੰਦਾ ਹੈ ਇਸ ਲਈ ਮਨ ਦੀ ਨਾ ਸੁਣੋ, ਪੀਰ-ਫ਼ਕੀਰ ਦੇ ਬਚਨਾਂ ‘ਤੇ ਅਮਲ ਕਰੋ ਜੋ ਤੁਹਾਡੇ  ਭਲੇ ਲਈ ਕਹਿੰਦੇ ਹਨ ਸੰਤ ਹਮੇਸ਼ਾ ਉਹੀ ਕਹਿੰਦੇ ਹਨ ਜਿਸ ਵਿੱਚ ਇਨਸਾਨ ਦਾ ਭਲਾ ਹੁੰਦਾ ਹੈ ਇਸ ਲਈ ਪੀਰ-ਫ਼ਕੀਰ ਦੀ ਗੱਲ ਸੁਣ ਕੇ ਅਮਲ ਕਰੋ ਤਾਂ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦੇ ਹੱਕਦਾਰ ਤੁਸੀਂ ਜ਼ਰੂਰ ਬਣ ਸਕਦੇ ਹੋ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top