ਹਰਭਜਨ ਸਿੰਘ ਨਹੀਂ ਖੇਡਣਗੇ ਆਈਪੀਐਲ-13

0

ਹਰਭਜਨ ਸਿੰਘ ਨਹੀਂ ਖੇਡਣਗੇ ਆਈਪੀਐਲ-13

ਨਵੀਂ ਦਿੱਲੀ। ਯੂਏਈ ਪਹੁੰਚਣ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਝਟਕੇ ਦੀ ਮਾਰ ਝੱਲ ਰਹੇ ਚੇਨਈ ਸੁਪਰ ਕਿੰਗਜ਼ ਨੂੰ ਇੱਕ ਹੋਰ ਘਾਟਾ ਝੱਲਣਾ ਪਿਆ। ਇਸ ਵਾਰ ਉਸ ਦਾ ਦਿੱਗਜ ਖਿਡਾਰੀ ਆਫ ਸਪਿਨਰ ਹਰਭਜਨ ਸਿੰਘ ਵੀ ਕੁਝ ਦਿਨਾਂ ਬਾਅਦ ਸ਼ੁਰੂ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ ਤੋਂ ਬਾਹਰ ਹੋ ਗਏ। ਹਰਭਜਨ ਨੇ ਇਹ ਜਾਣਕਾਰੀ ਅੱਜ ਸੀਐਸਕੇ ਮੈਨੇਜਮੈਂਟ ਨੂੰ ਦਿੱਤੀ। ਅਜੇ ਰੈਨਾ ਦੀ ਖ਼ਬਰ ਸੁਰਖੀਆਂ ਵਿੱਚ ਸੀ ਕਿ ਹਰਭਜਨ ਦੇ ਆਈਪੀਐਲ 2020 ਵਿੱਚੋਂ ਬਾਹਰ ਹੋਣ ਦੀ ਖ਼ਬਰ ਨੇ ਚੇਨਈ ਨੂੰ ਵੱਡਾ ਝਟਕਾ ਦਿੱਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.