ਸਿੱਧੂ ਨੂੰ ਖੁਸ਼ ਕਰਨਾ ਮੁਸ਼ਕਲ, ਚੰਨੀ ਮੁਖੌਟਾ ਸੀਐਮ

ਸਿੱਧੂ ਨੂੰ ਖੁਸ਼ ਕਰਨਾ ਮੁਸ਼ਕਲ, ਚੰਨੀ ਮੁਖੌਟਾ ਸੀਐਮ

ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਪੰਜਾਬ ’ਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ ਜਿੱਤ ਲਈ ਨਿੱਤ ਨਵੀਂ ਰਣਨੀਤੀ ਬਣ ਰਹੀ ਹੈ ਸਿਆਸੀ ਮੁਕਾਬਲੇ ’ਚ ਜਿੱਤ ਹਾਸਲ ਕਰਨ ਨੂੰ ਸਾਰੀਆਂ ਸਿਆਸੀ ਪਾਰਟੀਆਂ ਲੱਕ ਬੰਨ੍ਹ ਚੁੱਕੀਆਂ ਹਨ ਪਰ ਕਾਂਗਰਸ ਨੂੰ ਅੰਦਰੂਨੀ ਕਲੇਸ ਨਾਲ ਨਜਿੱਠਣ ’ਚ ਮੁਸ਼ੱਕਤ ਕਰਨੀ ਪੈ ਰਹੀ ਹੈ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਸਾਹਮਣੇ ਨਿੱਤ ਨਵੀਆਂ ਮੁਸ਼ਕਲਾਂ ਖੜ੍ਹੀਆਂ ਕਰ ਰਹੇ ਹਨ ਕਾਂਗਰਸ ਆਲ੍ਹਾ ਕਮਾਨ ਲਈ ਸਿੱਧੂ ਨੂੰ ਸਾਧਣਾ ਜਾਂ ਉਨ੍ਹਾਂ ਨੂੰ ਸੰਤੁਸ਼ਟ ਕਰਨਾ ਮੁਸ਼ਕਲ ਦਾ ਸਬੱਬ ਬਣ ਗਿਆ ਹੈ

ਸਿੱਧੂ ਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨਾਲ ਪੰਗਾ ਲਿਆ ਅਤੇ ਜਿਵੇਂ-ਕਿਵੇਂ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ’ਚ ਸਫ਼ਲ ਰਹੇ ਫ਼ਿਰ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਾਇਆ ਗਿਆ ਪਰ ਚੰਨੀ ਕੈਬਨਿਟ ’ਚ ਵਿਭਾਗਾਂ ਦੀ ਵੰਡ ਨਾਲ ਸਿੱਧੂ ਨਰਾਜ਼ ਸਨ ਕਿਉਂਕਿ ਉਨ੍ਹਾਂ ਦੇ ਹਮਾਇਤੀ ਮੰਤਰੀਆਂ ਨੂੰ ਮਨਚਾਹਿਆ ਅਤੇ ਕਥਿਤ ਮਲਾਈਦਾਰ ਵਿਭਾਗ ਨਹੀਂ ਮਿਲੇ ਨਾਲ ਹੀ ਉਹ ਐਡਵੋਕੇਟ ਜਨਰਲ ਅਤੇ ਡੀਜੀਪੀ ਦੇ ਅਹੁਦੇ ’ਤੇ ਆਪਣੇ ਪਸੰਦੀਦਾ ਅਫ਼ਸਰਾਂ ਦੀ ਨਿਯੁਕਤੀ ਚਾਹੁੰਦੇ ਸਨ ਕਿਹਾ ਜਾਂਦਾ ਹੈ ਕਿ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੀ ਥਾਂ ’ਤੇ ਖੁਦ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ ਪਰ ਗੱਲ ਨਾ ਬਣੀ ਤਾਂ ਸੁਖਜਿੰਦਰ ਸਿੰਘ ਰੰਧਾਵਾ ਦੀ ਤਾਜ਼ਪੋਸ਼ੀ ਰੁਕਵਾ ਦਿੱਤੀ

ਬਾਅਦ ’ਚ ਰੰਧਾਵਾ ਪੰਜਾਬ ਦੇ ਉਪ ਮੁੱਖ ਮੰਤਰੀ ਬਣੇ ਅਸਲ ਵਿਚ ਸਿੱਧੂ ਚਾਹੁੰਦੇ ਸਨ ਕਿ ਜਦੋਂ ਉਹ ਖੁਦ ਮੁੱਖ ਮੰਤਰੀ ਨਹੀਂ ਬਣੇ ਤਾਂ ਕੋਈ ਅਜਿਹਾ ਵਿਅਕਤੀ ਸੀਐਮ ਬਣੇ ਜੋ ਸਿਰਫ਼ ਮੁਖੌਟਾ ਹੋਵੇ ਜਿਸ ਨਾਲ ਉਹ ਸੁਪਰ ਸੀਐਮ ਦੀ ਭੂਮਿਕਾ ’ਚ ਹੋਣਗੇ ਸਿੱਧੂ ਅਤੇ ਕਾਂਗਰਸ ਆਲ੍ਹਾ ਕਮਾਨ ਵਿਚਕਾਰ ਹੋਈ ਗੱਲਬਾਤ ’ਚ ਚਰਨਜੀਤ ਸਿੰਘ ਚੰਨੀ ਦੇ ਨਾਂਅ ’ਤੇ ਸਹਿਮਤੀ ਬਣੀ ਕਿਉਂਕਿ ਇੱਕ ਪਾਸੇ ਕਾਂਗਰਸ ਚੰਨੀ ਦੇ ਬਹਾਨੇ ਦਲਿਤ ਵੋਟਰਾਂ ਨੂੰ ਲੁਭਾਉਣਾ ਚਾਹੁੰਦੀ ਹੈ, ਉੱਥੇ ਸਿੱਧੂ ਵੀ ਆਪਣੇ-ਆਪ ਨੂੰ ਸੁਪਰ ਸੀਐਮ ਬਣਨ ਦੀ ਮਨਸ਼ਾ ਨੂੰ ਪੂਰੀ ਹੁੰਦਿਆਂ ਦੇਖ ਰਹੇ ਸਨ ਪਰ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸਿੱਧੂ ਠੱਗਿਆ ਹੋਇਆ ਮਹਿਸੂਸ ਕਰਨ ਲੱਗੇ ਚੰਨੀ ਦੇ ਅੱਗੇ ਸਿੱਧੂ ਦੀ ਨਹੀਂ ਚੱਲਣ ਲੱਗੀ

ਮੁੱਖ ਮੰਤਰੀ ਦੇ ਰੂਪ ’ਚ ਚਰਨਜੀਤ ਸਿੰਘ ਚੰਨੀ ਦੇ ਨਾਂਅ ’ਤੇ ਸਿੱਧੂ ਦੇ ਸਹਿਮਤ ਹੋਣ ਦੀ ਇੱਕ ਵਜ੍ਹਾ ਇਹ ਵੀ ਸੀ ਕਿ ਸਿੱਧੂ ਨੂੰ ਲੱਗ ਰਿਹਾ ਸੀ ਕਿ ਚੰਨੀ ਨੂੰ ਤਾਂ ਤੱਤਕਾਲੀ ਰੂਪ ਨਾਲ ਮੁੱਖ ਮੰਤਰੀ ਬਣਾਇਆ ਗਿਆ ਹੈ ਚੋਣ ’ਚ ਤਾਂ ਉਨ੍ਹਾਂ ਨੂੰ ਸੀਐਮ ਫੇਸ ਬਣਾਇਆ ਜਾਵੇਗਾ ਪਰ ਬਾਅਦ ’ਚ ਉਨ੍ਹਾਂ ਨੂੰ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਦੇ ਪਿੱਛੇ ਕਾਂਗਰਸ ਆਲ੍ਹਾ ਕਮਾਨ ਦੀ ਮਨਸ਼ਾ ਦਾ ਪਤਾ ਲੱਗਾ ਅਤੇ ਮੀਡੀਆ ਦੇ ਜਰੀਏ ਗੱਲਾਂ ਸਾਹਮਣੇ ਆਉਣ ਲੱਗੀਆਂ ਤਾਂ ਸਿੱਧੂ ਦੇ ਹੱਥ ’ਚੋਂ ਤੋਤੇ ਉੱਡ ਗਏ ਸਿੱਧੂ ਨੇ ਫ਼ਿਰ ਪੈਂਤਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਆਪਣੀ ਨਰਾਜ਼ਗੀ ਜਤਾਉਣ ਲਈ 28 ਸਤੰਬਰ ਨੂੰ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਕਿਉਂਕਿ ਸਿੱਧੂ ਨੂੰ ਲੱਗਾ ਕਿ ਗੇਂਦ ਉਨ੍ਹਾਂ ਦੇ ਪਾਲ਼ੇ ’ਚੋਂ ਨਿੱਕਲਦੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਬਣਨ ਦੀ ਉਨ੍ਹਾਂ ਦੀ ਮੁਰਾਦ ਪੂਰੀ ਨਹੀਂ ਹੋਵੇਗੀ

ਉਂਜ ਵੀ ਜਦੋਂ ਕਾਂਗਰਸ ਆਲ੍ਹਾ ਕਮਾਨ ਨੇ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਦਲਿਤ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦਾ ਜੋ ਯਤਨ ਕੀਤਾ ਹੈ, ਉਹ ਤਾਂ ਹੀ ਫਲੇਗਾ, ਜਦੋਂ ਚੰਨੀ ਹੀ ਵਿਧਾਨ ਸਭਾ-2022 ਮੁੱਖ ਮੰਤਰੀ ਦਾ ਚਿਹਰਾ ਹੋਣਗੇ ਪਰ ਇਹ ਵੀ ਨਹੀਂ ਹੋ ਸਕਿਆ ਕਿਉਂਕਿ ਪੰਜਾਬ ਕਾਂਗਰਸ ਨੇ ਆਪਣੀ ਬੈਠਕ ’ਚ ਇਹ ਕਹਿ ਦਿੱਤਾ ਕਿ ਕਿਸੇ ਚਿਹਰੇ ’ਤੇ ਚੋਣ ਨਹੀਂ ਲੜਾਂਗੇ ਸਿਰਫ਼ ਕਾਂਗਰਸ ਦੇ ਨਿਸ਼ਾਨ ’ਤੇ ਹੀ ਚੋਣਾਂ ਲੜੀਆਂ ਜਾਣਗੀਆਂ ਸਿੱਧੂ ਦਾ ਮਨਸੂਬਾ ਫ਼ਿਰ ਨਾਕਾਮ ਹੋ ਗਿਆ

16 ਨਵੰਬਰ ਨੂੰ ਜਦੋਂ ਸਿੱਧੂ ਨੇ ਇੱਕ ਵਾਰ ਫ਼ਿਰ ਪੰਜਾਬ ਸੂਬਾ ਕਾਂਗਰਸ ਪ੍ਰਧਾਨ ਦਾ ਕਾਰਜਭਾਰ ਸੰਭਾਲ ਲਿਆ ਤਾਂ ਲੱਗਣ ਲੱਗਾ ਕਿ ਇਸ ਸਿਆਸੀ ਘਮਸਾਣ ਦਾ ਹੁਣ ਪਰਦਾਫਾਸ਼ ਹੋ ਗਿਆ ਹੈ ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਪੰਜਾਬ ’ਚ ਕਾਂਗਰਸ ਦੇ ਘਮਸਾਣ ’ਤੇ ਪੂਰਨ ਰੋਕ ਨਹੀਂ ਲੱਗੀ ਹੈ ਸਿੱਧੂ ਦਾ ਗਰੂਰ ਹੁਣ ਵੀ ਸੱਤਵੇਂ ਅਸਮਾਨ ’ਤੇ ਹੈ ਉਨ੍ਹਾਂ ਦੀਆਂ ਇੱਛਾਵਾਂ ਕਦੋਂ ਛਾਲਾਂ ਮਾਰਨ ਲੱਗਣਗੀਆਂ, ਕਹਿਣਾ ਮੁਸ਼ਕਲ ਹੈ ਉਹ ਕਦੇ ਵੀ ਕਾਂਗਰਸ ਦੇ ਸਾਹਮਣੇ ਮੁਸੀਬਤ ਖੜ੍ਹੀ ਕਰ ਸਕਦੇ ਹਨ

ਨਵਜੋਤ ਸਿੱਧੂ ਨੇ ਜਿਸ ਮਨਸ਼ਾ ਨਾਲ ਮੁੱਖ ਮੰਤਰੀ ਅਹੁਦੇ ਲਈ ਚਰਨਜੀਤ ਸਿੰਘ ਚੰਨੀ ਦੇ ਨਾਂਅ ’ਤੇ ਆਪਣੀ ਸਹਿਮਤੀ ਦਿੱਤੀ ਸੀ, ਉਹ ਹੁਣ ਜਨਤਕ ਹੋ ਚੁੱਕੀ ਹੈ ਇਹ ਵਿਰੋਧੀ ਧਿਰ ਲਈ ਹਥਿਆਰ ਤਾਂ ਕਾਂਗਰਸ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ ਭਾਜਪਾ ਅਤੇ ਸ੍ਰੋਮਣੀ ਅਕਾਲੀ ਦਲ ਜਨਤਾ ਦੇ ਜ਼ਿਹਨ ਵਿਚ ਇਹ ਗੱਲ ਪਾਉਣ ’ਚ ਸਫ਼ਲ ਰਹੇ ਹਨ ਕਿ ਚਰਨਜੀਤ ਸਿੰਘ ਚੰਨੀ ਤਾਂ ਸਿਰਫ਼ ਮੁਖੌਟਾ ਹਨ, ਅਸਲ ’ਚ ਰਾਜ ਨਵਜੋਤ ਸਿੰਘ ਸਿੱਧੂ ਹੀ ਚਲਾ ਰਹੇ ਹਨ

ਇਸ ’ਚ ਸੱਚਾਈ ਚਾਹੇ ਕੁਝ ਵੀ ਹੋਵੇ ਪਰ ਇਸ ਗੱਲ ਦੀ ਪੁਸ਼ਟੀ ਉਦੋਂ ਹੁੰਦੀ ਦਿਸੀ, ਜਦੋਂ ਚੰਨੀ ਦੇ ਮੁੱਖ ਮੰਤਰੀ ਬਣਨ ਦੇ ਤਿੰਨ ਦਿਨ ਦੇ ਅੰਦਰ ਹੀ ਸਰਕਾਰ ਦੇ ਪੱਧਰ ’ਤੇ ਪ੍ਰਸ਼ਾਸਨਿਕ ਫੇਰਬਦਲ ਬਾਰੇ ਲਏ ਗਏ ਤਮਾਮ ਫੈਸਲਿਆਂ ’ਚ ਸਿੱਧੂ ਦੀ ਝਲਕ ਦਿਸੀ ਸਿੱਧੂ ਦੇ ਕਰੀਬੀ ਅਤੇ ਪਸੰਦੀਦਾ ਐਡਵੋਕੇਟ ਦੀਪ ਇੰਦਰ ਸਿੰਘ ਪਟਵਾਲੀਆ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਬਣਾਇਆ ਗਿਆ ਇਹੀ ਨਹੀਂ, ਮਨਚਾਹੇ ਅਹੁਦੇ ਦੀ ਦੌੜ ’ਚ ਸ਼ਾਮਲ ਹੋਰ ਬਿਊਰੋਕ੍ਰੇਟ ਨੇ ਸਿੱਧੂ ਦੇ ਦਰਬਾਰ ’ਚ ਕਿਸੇ ਨਾ ਕਿਸੇ ਦਾ ਸਹਾਰਾ ਲੈ ਕੇ ਹਾਜ਼ਰੀ ਲਾਉਣੀ ਸ਼ੁਰੂ ਕਰ ਦਿੱਤੀ ਇਸ ਨਾਲ ਪੂਰੇ ਪੰਜਾਬ ’ਚ ਇਹ ਸੰਦੇਸ਼ ਜਾਣ ਲੱਗਾ ਹੈ ਕਿ ਬੇਸ਼ੱਕ ਹੀ ਚੰਨੀ ਦੀ ਸਰਕਾਰ ਹੋਵੇ ਪਰ ਸਿੱਧੂ ਆਪਣੀ ਚਲਾ ਰਹੇ ਹਨ

ਅਜਿਹੇ ’ਚ ਕਾਂਗਰਸ ਆਲ੍ਹਾ ਕਮਾਨ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਦਲਿਤ ਵੋਟਰਾਂ ਨੂੰ ਆਪਣੇ ਪੱਖ ’ਚ ਕਰਨ ਦੀ ਜੋ ਰਣਨੀਤੀ ਬਣਾਈ ਸੀ, ਉਹ ਨਾਕਾਮ ਹੁੰਦੀ ਦਿਸ ਰਹੀ ਹੈ ਪੰਜਾਬ ਦੀ ਜਨਤਾ ਦੀ ਨਜ਼ਰ ’ਚ ਚੰਨੀ ਸਿਰਫ਼ ਚੁਆਨੀ ਭਰ ਦੇ ਮੁੱਖ ਮੰਤਰੀ ਹਨ, ਬਾਕੀ ਪਾਵਰ ਸਿੱਧੂ ਕੋਲ ਹੈ ਅਜਿਹੀ ਗੱਲ ਫੈਲਣ ਨਾਲ ਦਲਿਤ ਵੋਟਰਾਂ ਦੇ ਕਾਂਗਰਸ ਨਾਲ ਵਿਗੜਨ ਦਾ ਸ਼ੱਕ ਹੈ ਸਹੀ ਮਾਇਨੇ ’ਚ ਭਾਜਪਾ ਨੇ ਵਿਰੋਧੀ ਧਿਰ ਦੇ ਹੱਥੋਂ ਇੱਕ ਵੱਡਾ ਮੁੱਦਾ ਝਪਟ ਲਿਆ ਹੈ ਇਸ ਫੈਸਲੇ ਨਾਲ ਕਾਂਗਰਸ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਵਧ ਗਈਆਂ ਹਨ ਉੱਥੇ ਇਹ ਵੀ ਸਵਾਲ ਉੱਠ ਰਹੇ ਹਨ ਕਿ ਕੀ ਖੇਤੀ ਕਾਨੂੰਨ ਦੇ ਮੁੱਦੇ ’ਤੇ ਹੀ ਐਨਡੀਏ ਤੋਂ ਵੱਖ ਹੋਣ ਵਾਲੀ ਸ੍ਰੋਮਣੀ ਅਕਾਲੀ ਦਲ ਇੱਕ ਵਾਰ ਫ਼ਿਰ ਭਾਜਪਾ ਨਾਲ ਮਿਲ ਕੇ ਚੋਣ ਲੜੇਗੀ? ਪੰਜਾਬ ਚੋਣਾਂ ’ਚ ਭਾਜਪਾ ਲਈ ਕੈਪਟਨ ਅਮਰਿੰਦਰ ਸਿੰਘ ਦੀ ਭੂਮਿਕਾ ਕੀ ਰਹੇਗੀ?

ਕਾਂਗਰਸ ਪਹਿਲਾਂ ਹੀ ਅੰਦਰੂਨੀ ਕਲੇਸ ਨਾ ਜੂਝ ਰਹੀ ਹੈ ਉੱਥੇ, ਖੇਤੀ ਕਾਨੂੰਨਾਂ ਦੀ ਵਾਪਸੀ ਨਾਲ ਵੱਡਾ ਮੁੱਦਾ ਵੀ ਉਸ ਦੇ ਹੱਥੋਂ ਨਿੱਕਲ ਗਿਆ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੀਐਸਐਫ਼ ਦੇ ਅਧਿਕਾਰ ਖੇਤਰ ਦੇ ਮੁੱਦੇ ਨੂੰ ਹੋਰ ਹਵਾ ਦੇ ਦਿੱਤੀ ਹੈ ਚੰਨੀ ਨੇ ਇਸ ਨੂੰ ਪੰਜਾਬ ਦੀ ਹੋਂਦ ਅਤੇ ਸੰਘੀ ਢਾਂਚੇ ’ਤੇ ਵਾਰ ਕਹਿ ਰਹੇ ਹਨ ਉੱਥੇ ਭਾਜਪਾ ਕਰਤਾਰਪੁਰ ਕਾਰੀਡੋਰ ਖੋਲ੍ਹੇ ਜਾਣ ਦੇ ਫੈਸਲੇ ਨੂੰ ਵੀ ਚੁਣਾਵੀ ਮੁੱਦਾ ਬਣਾਏਗੀ ਸਿੱਖ ਭਾਈਚਾਰੇ ਨੂੰ ਆਪਣੇ ਪੱਖ ’ਚ ਕਰਨ ’ਚ ਭਾਜਪਾ ਨੂੰ ਇਸ ਨਾਲ ਵੱਡੀ ਮੱਦਦ ਮਿਲੇਗੀ ਨਾਲ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣਾ ਵੱਡਾ ਭਾਈ ਦੱਸਣ ਦੇ ਵਿਵਾਦਪੂਰਨ ਬਿਆਨ ਨੂੰ ਵੀ ਕਾਂਗਰਸ ਖਿਲਾਫ਼ ਇਸਤੇਮਾਲ ਕਰਨ ’ਚ ਵੀ ਭਾਜਪਾ ਪਿੱਛੇ ਨਹੀਂ ਰਹੇਗੀ
ਡਾ. ਆਸ਼ੂਤੋਸ਼ ਕੁਮਾਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ