ਸਖ਼ਤ ਮਿਹਨਤ ਨਾਲ ਮਿਲਦੀ ਹੈ ਕਾਮਯਾਬੀ

0
HardWork, Successful

ਹਰਪ੍ਰੀਤ ਸਿੰਘ ਬਰਾੜ                   

ਅੱਜ ਦੇ ਵਿਗਿਆਨਕ ਯੁੱਗ ‘ਚ ਸਫਲਤਾ ਅਤੇ ਅਸਫਲਤਾ ਨੂੰ ਕਿਸਮਤ ਦੀ ਖੇਡ ਮੰਨਣ ਵਾਲੇ ਲੋਕਾਂ ਦੀ ਗਿਣਤੀ ਵੀ ਘੱਟ ਨਹੀਂ ਹੈ ਕਿਸਮਤ ਦੇ ਭਰੋਸੇ ਬੈਠਣ ਨਾਲ ਕੁਝ ਹਾਸਲ ਨਹੀਂ ਹੋਣ ਵਾਲਾ ਹੈ, ਇਹ ਗੱਲ ਜਾਣਦੇ ਹੋਏ ਵੀ ਅਣਗਿਣਤ ਲੋਕ ਲਕੀਰ ਦੇ ਫਕੀਰ ਬਣੇ ਰਹਿੰਦੇ ਹਨ ਸਫਲਤਾ ਜਾਂ ਅਸਫਲਤਾ ਉਸ ਨੂੰ ਹੀ ਮਿਲਦੀ ਹੈ, ਜੋ ਉੱਠ ਕੇ ਯੋਜਨਾ ਬਣਾ ਕੇ ਚੱਲਣ ਦੀ ਕੋਸ਼ਿਸ਼ ਕਰਦੇ ਹਨ ਕਿਸਮਤ ਜਾਂ ਮੁਕੱਦਰ ਦੇ ਭਰੋਸੇ ਬੈਠੇ ਰਹਿ ਕੇ ਸਫਲਤਾ ਦੀ ਬੀਨ ਵਜਾਉਣ ਵਾਲਿਆਂ ਦੇ ਹੱਥ ਕੁਝ ਨਹੀਂ ਆਉਂਦਾ ਸਫਲਤਾ ਉਸ ਨੂੰ ਹੀ ਮਿਲਦੀ ਹੈ ਜੋ ਉਸ ਨੂੰ ਪਾਉਣ ਲਈ ਦ੍ਰਿੜ੍ਹਸ਼ਕਤੀ ਨਾਲ ਕੋਸ਼ਿਸ਼ ਕਰਦਾ ਹੈ ਸਫਲਤਾ ਲਈ ਪਹਿਲਾਂ ਤੋਂ ਹੀ ਸ਼ੱਕ ਪਾਲ਼ੀ ਬੈਠੇ ਵਿਅਕਤੀ ਨੂੰ ਭਲਾ ਮਨਚਾਹੀ ਸਫਲਤਾ ਕਿਵੇਂ ਮਿਲ ਸਕਦੀ ਹੈ ਹਰ ਵਿਅਕਤੀ ਦੀ ਸਫਲਤਾ ਦੇ ਪਿੱਛੇ  ਉਸਦੀਆਂ  ਆਪਣੀਆਂ ਕੋਸ਼ਿਸ਼ਾਂ ਹੀ ਹੁੰਦੀਆਂ ਹਨ ਹਾਂ, ਕਿਸੇ ਨੂੰ ਇੰਝ ਹੀ ਸਫਲਤਾ ਮਿਲ ਗਈ ਹੋਵੇ ਤਾਂ ਉਹ ਸੰਯੋਗ-ਮਾਤਰ ਹੀ ਹੋ ਸਕਦਾ ਹੈ ਜੋ ਕਦੇ-ਕਦਾਈ ਹੀ ਸੰਭਵ ਹੈ।

ਅਨੇਕਾਂ ਨੌਜਵਾਨਾਂ ‘ਚ ਅਕਸਰ ਇਹ ਧਾਰਨਾ ਹੁੰਦੀ ਹੈ ਕਿ ਜੇਕਰ ਕਿਸਮਤ ਨੇ ਸਾਥ ਦਿੱਤਾ ਤਾਂ ਸਫਲਤਾ ਮਿਲ ਹੀ ਜਾਵੇਗੀ ਭਾਵੇਂ ਜਿੰਨੀ ਮਰਜੀ ਕੋਸ਼ਿਸ਼ ਕਰ ਲਵੋ, ਜੇਕਰ ਕਿਸਮਤ ਬੁਲੰਦ ਨਹੀਂ ਹੋਈ ਤਾਂ ਕੁਝ ਨਹੀਂ ਹੋਣ ਵਾਲਾ ਹੈ ਯਾਨੀ ਕਿਸਮਤ ਸ਼ਕਤੀ ਦਾ ਅਧਾਰ ਹੈ, ਇਹ ਮੰਨਣ ਵਾਲਿਆਂ ਦੀ ਗਿਣਤੀ ਵੀ ਕਾਫੀ ਹੈ ਇਸ ਤਰ੍ਹਾਂ ਆਪਣੀ ਅਸਫਲਤਾਵਾਂ ਅਤੇ ਕਮੀਆਂ  ਦਾ ਦੋਸ਼ ਬੜੀ ਅਸਾਨੀ ਨਾਲ ਕਿਸਮਤ ਦੇ ਮੱਥੇ ਮੜ੍ਹ ਦਿੱਤਾ ਜਾਂਦਾ ਹੈ।

ਕਿਸਮਤ ਦੇ ਭਰੋਸੇ ਰਹਿਣ ਵਾਲੇ ਨੌਜਵਾਨ ਅਕਸਰ ਹੋਰਾਂ ਦੇ ਲਈ ਵੀ ਘਾਤਕ ਹੁੰਦੇ ਹਨ ਉਹ ਆਪਣੀ ਨਿਰਾਸ਼ਾਵਾਦੀ ਪ੍ਰਵਿਰਤੀ ਦਾ ਜਾਣੇ-ਅਣਜਾਣੇ ‘ਚ ਪ੍ਰਸਾਰ ਕਰਦੇ ਰਹਿੰਦੇ ਹਨ ਲੋਕਾਂ ‘ਚ ਇਹ ਧਾਰਨਾ ਘਰ ਕਰ ਜਾਂਦੀ ਹੈ ਕਿ ਕਿਸਮਤ ਨਾਲ ਹੀ ਸਫਲਤਾ ਮਿਲੇਗੀ ਜਾਂ ਜਿਨ੍ਹਾਂ ਨੂੰ ਸਫਲਤਾ ਮਿਲਦੀ ਹੈ ਉਹ ਹੀ ਕਿਸਮਤ ਦੇ ਧਨੀ ਹੁੰਦੇ ਹਨ ਪ੍ਰੀਖਿਆ ਹੋਵੇ ਜਾਂ ਇੰਟਰਵਿਊ ਜਾਂ ਫਿਰ ਕੋਈ ਹੋਰ ਕੰਮ, ਉਸ ਵਿੱਚ ਸਫਲਤਾ ਪਾਉਣ ਲਈ ਕੰਮ ਬਾਰੇ ਸਹੀ ਵਿਉਂਤਬੰਦੀ, ਸ਼ਿੱਦਤ, ਸਮੇਂ ਦਾ ਸਹੀ ਪ੍ਰਬੰਧ, ਦ੍ਰਿੜ੍ਹਤਾ ਅਤੇ ਵਿਸ਼ਵਾਸ ਆਦਿ ਦਾ ਅਹਿਮ ਯੋਗਦਾਨ ਹੁੰਦਾ ਹੈ ਅੱਜ ਦੇ ਸਖਤ ਮੁਕਾਬਲੇ ਦੇ ਸਮੇਂ ‘ਚ ਕਿਸੇ ਖੇਤਰ ‘ਚ ਸਫਲਤਾ ਪ੍ਰਾਪਤ ਕਰਨ ਕਰਨੀ ਥੋੜ੍ਹੀ ਮੁਸ਼ਕਲ ਜਰੂਰ ਹੁੰਦੀ ਹੈ ਪਰ  ਨਾਮੁਮਕਿਨ ਨਹੀਂ ਹੈ ਇਤਿਹਾਸ ਗਵਾਹ  ਹੈ ਕਿ ਮਨੁੱਖ ਨੂੰ ਆਪਣੀ ਲੋੜ ਅਤੇ  ਦੇਖੇ ਗਏ ਸੁਪਨੇ ਨੂੰ ਪੂਰਾ ਕਰਨ ਲਈ ਅਣਥੱਕ ਕੋਸ਼ਿਸ਼ ਕਰਨ ਤੋਂ ਬਾਅਦ ਹੀ ਸਫਲਤਾ ਮਿਲੀ ਹੈ ਉਹ ਸਫਲ ਰਿਹਾ ਅਤੇ ਅਸਫਲ ਵੀ ਨਾਕਾਮਯਾਬੀਆਂ ਨੇ ਮਨੁੱਖ ਨੂੰ ਬਹੁਤ ਕੁਝ ਸਿਖਾਇਆ ਹੈ ਜੇ ਮਨੁੱਖ ਕਿਸਮਤ ਦੇ ਭਰੋਸੇ  ਬੈਠਾ ਰਹਿੰਦਾ ਤਾਂ ਯਕੀਨਨ ਹੀ ਅੱਜ ਵੀ ਉਸ ਬੀਤੇ ਪੁਰਾਣੇ ਜਮਾਨੇ ਦੀ ਹਾਲਤ ‘ਚ ਹੀ ਜਿਉਂ ਰਿਹਾ ਹੁੰਦਾ ਕਿਸੇ ਮਨੁੱਖ ਦੀ ਸਫਲਤਾ ਉਸ ਵੱਲੋਂ ਕੀਤੀਆਂ ਗਈਆਂ ਸਾਰੀਆਂ ਕੋਸ਼ਿਸ਼ਾਂ ‘ਤੇ ਹੀ ਨਿਰਭਰ ਕਰਦੀ ਹੈ ਜੇਕਰ ਲੋੜੀਂਦੇ ਯਤਨਾਂ ਦੇ ਬਾਵਜੂਦ ਵੀ ਨਾਕਾਮਯਾਬੀ ਮਿਲਦੀ ਹੈ ਤਾਂ ਉਸਦੇ ਪਿੱਛੇ ਅਨੇਕਾਂ ਕਾਰਨ ਅਤੇ ਕਮੀਆਂ ਹੋ ਸਕਦੀਆਂ ਹਨ, ਜਿਨ੍ਹਾਂ ‘ਤੇ ਧਿਆਨ ਦੇ ਕੇ ਅਤੇ  ਮੁੜ ਕੋਸ਼ਿਸ਼ ਕਰਕੇ  ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ ।

ਬਿਹਤਰ ਇਹੀ ਹੈ ਕਿ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਸ ‘ਤੇ ਚੰਗੀ ਤਰ੍ਹਾਂ ਵਿਚਾਰ ਕਰਨਾ ਲਾਜ਼ਮੀ ਹੈ ਆਪਣੇ ਕਿੱਤੇ ਜਾਂ ਟੀਚੇ ਬਾਰੇ ਤੈਅ ਕਰਨ ਤੋਂ ਪਹਿਲਾਂ ਉਸ ਨਾਲ ਮਿਲਦੇ-ਜੁਲਦੇ ਬਦਲਾਂ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ ਨਿਰਾਸ਼ਾ ਜਾਂ ਨਕਾਰਾਤਮਕ ਸੋਚ ਤੋਂ ਉੱਭਰ ਕੇ ਆਸ਼ਾਵਾਦੀ ਅਤੇ ਸਕਾਰਾਤਮਕ ਸੋਚ ਅਪਣਾਉਣਾ ਬੇਹੱਦ ਜਰੂਰੀ ਹੈ ਸਫਲਤਾ ਦੇ ਪ੍ਰਤੀ ਕਿਸੇ ਤਰ੍ਹਾਂ ਦੇ ਸ਼ੱਕ ਜਾਂ ਭਰਮ ਨੂੰ ਗੁੰਜਾਇਸ਼ ਨਹੀਂ ਮਿਲਣੀ ਚਾਹੀਦੀ ਇਹ ਯਾਦ ਰੱਖੋ ਕਿ ਕਿਸੇ ਵੀ ਵਿਅਕਤੀ ਨੂੰ ਸਫਲਤਾ ਸਿਰਫ ਚੁਟਕੀ ਵਜਾਉਣ ਨਾਲ ਨਹੀਂ ਮਿਲ ਜਾਂਦੀ ਹਰ ਸਫਲਤਾ ਦੇ ਪਿੱਛੇ ਉਸ ਨੂੰ ਪਾਉਣ ਲਈ ਇਮਾਨਦਾਰੀ ਨਾਲ ਕੀਤੀਆਂ ਗਈਆਂ ਕੋਸ਼ਿਸ਼ਾਂ ਹੀ ਹੁੰਦੀਆਂ ਹਨ ਨਾਕਾਮਯਾਬੀ  ਨੂੰ ਭੁੱਲ ਜਾਣਾ ਅਤੇ ਉਸ ਤੋਂ ਸਬਕ ਲੈ ਕੇ ਅੱਗੇ ਵਧਣਾ ਹੀ ਚੰਗਾ ਹੋਵੇਗਾ ਸਫਲ ਹੋਣ ਤੱਕ ਅੱਗੇ ਵਧਦੇ ਰਹੋ ਨਿਰਾਸ਼ ਹੋ ਕੇ ਜਾਂ ਹਾਰ ਕੇ ਨਾ ਬੈਠੋ ਮੰਜਿਲ ਤੁਹਾਡੇ ਤੋਂ ਜ਼ਿਆਦਾ ਦੂਰ ਨਹੀਂ ਹੈ ਸਫਲਤਾ ਤੁਹਾਡੇ ਤੋਂ  ਬੱਸ ਕੁਝ ਹੀ ਕਦਮ ਦੂਰ ਹੈ ਤੁਸੀਂ ਉਸ ਨੂੰ ਦੇਖ ਰਹੇ ਹੋ ਤਾਂ ਉਸ ਨੂੰ ਤੁਹਾਡੀ ਝੋਲੀ ਪੈਣ ਤੋਂ ਕੋਈ ਨਹੀਂ ਰੋਕ ਸਕਦਾ।

ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ, ਬਠਿੰਡਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।