Breaking News

ਹਰੀਕੇ ਦਰਿਆ ਵਿਚ ਰੁੜੇ ਨੌਜ਼ਵਾਨਾਂ ਦੀਆਂ ਲਾਸ਼ਾ ਮਿਲੀਆਂ 

Harike, Dead Bodies, Men, River

ਜ਼ੀਰਾ | ਨੇੜਲੇ ਪਿੰਡ ਮੇਹਰ ਸਿੰਘ ਵਾਲਾ ਤੋਂ ਹਰੀਕੇ ਵਿਸਾਖੀ ਵੇਖਣ ਗਏ ਦੋ ਨੌਜ਼ਵਾਨ ਹਰੀਕੇ ਪੱਤਣ ਦਰਿਆ ਵਿਚ ਰੁੜ੍ਹ ਗਏ ਸਨ, ਜਿਨ੍ਹਾਂ ਦੀਆਂ ਲਾਸ਼ਾ ਪ੍ਰਸ਼ਾਸ਼ਨ ਵੱਲੋਂ ਗੋਤਾਖ਼ੋਰਾ ਦੀ ਮਦਦ ਨਾਲ ਲੱਭ ਲਈਆਂ ਗਈਆਂ ਹਨ। ਜਾਣਕਾਰੀ ਅਨੁਸਾਰ ਅਰਸ਼ਦੀਪ ਸਿੰਘ ਪੁੱਤਰ ਗੁਰਦੀਪ ਸਿੰਘ (19) ਅਤੇ ਕੁਲਵਿੰਦਰ ਸਿੰਘ ਪੁੱਤਰ  ਸ਼ਮਸ਼ੇਰ ਸਿੰਘ  (11) ਵਾਸੀ ਪਿੰਡ ਮਿਹਰ ਸਿੰਘ ਵਾਲਾ ਕ੍ਰਮਵਾਰ ਬਾਰ੍ਹਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀ ਸਨ ਅਤੇ ਬੀਤੇ ਕੱਲ੍ਹ ਹਰੀਕੇ ਪੱਤਣ ‘ਤੇ ਵਿਸਾਖੀ ਮੇਲਾ ਦੇਖਣ ਸਮੇਂ ਰੁੜ੍ਹ ਗਏ ਅਤੇ ਪ੍ਰਸ਼ਾਸ਼ਨ ਵੱਲੋਂ ਗੋਤਾਖ਼ੋਰਾਂ ਦੀ ਮਦਦ ਨਾਲ ਲਾਸ਼ਾ ਅੱਜ ਸਵੇਰੇ ਲੱਭ ਲਈਆਂ ਗਈਆਂ, ਜਿਨ੍ਹਾਂ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਪੋਸਟ ਮਾਰਟਮ ਲਈ ਲਿਆਂਦਾ ਗਿਆ ਅਤੇ ਜ਼ੀਰਾ ਪੁਲਿਸ ਵੱਲੋਂ ਪੋਸਟ ਮਾਰਟਮ ਉਪਰੰਤ ਲਾਸ਼ਾ ਵਾਰਿਸਾਂ ਨੂੰ ਸੌਪ ਦਿੱਤੀਆਂ ਗਈਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top