ਹਰਲੀਨ ਸ਼ਰਮਾ ਨੇ ਰਾਸ਼ਟਰੀ ਪੱਧਰ ’ਤੇ ਇਨਾਮ ਜਿੱਤਿਆ

student

ਹਰਲੀਨ ਸ਼ਰਮਾ ਨੇ ਰਾਸ਼ਟਰੀ ਪੱਧਰ ’ਤੇ ਇਨਾਮ ਜਿੱਤਿਆ

ਕੋਟਕਪੂਰਾ, (ਸੁਭਾਸ਼ ਸ਼ਰਮਾ)। ਡਾ. ਚੰਦਾ ਸਿੰਘ ਮਰਵਾਹਾ ਸਹਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀ ਹੋਣਹਾਰ ਵਿਦਿਆਰਥਣ ਨੇ ਰੂਟ-ਟੂ-ਰੂਟ ਵਿਰਸਾ ਵਿਹਾਰ ਵੱਲੋਂ ਰਾਸ਼ਟਰ ਪੱਧਰੀ ਸਕੂਲੀ ਵਿਦਿਆਰਥੀਆਂ ਦਾ ਗੀਤ ਮੁਕਾਬਲਾ ਕਰਵਾਇਆ। ਇਨ੍ਹਾਂ ਮੁਕਾਬਲਿਆਂ ’ਚ ਵੱਖ-ਵੱਖ ਵਿਦਿਆਰਥੀਆਂ ਨੇ ਭਾਗ ਲਿਆ।

ਜਿਸ ’ਚ ਇਸ ਸੰਸਥਾ ਦੀ ਵਿਦਿਆਰਥਣ ਹਰਲੀਨ ਸ਼ਰਮਾ ਨੇ ਇਨਾਮ ਜਿੱਤਿਆ। ਇਸ ਪ੍ਰਾਪਤੀ ’ਤੇ ਪ੍ਰਭਜੋਤ ਸਿੰਘ ਪ੍ਰਿੰਸੀਪਲ ਨੇ ਵਿਦਿਆਰਥਣਾਂ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਇਨ੍ਹਾਂ ਦੇ ਇੰਚਾਰਜ ਸ੍ਰੀਮਤੀ ਸਰਬਜੀਤ ਕੌਰ ਨੂੰ ਵਧਾਈ ਦਿੱਤੀ। ਇਸ ਮੌਕੇ ਸ੍ਰੀਮਤੀ ਬਲਜੀਤ ਰਾਣੀ, ਨਵਦੀਪ ਕੱਕੜ, ਮਨੋਹਰ ਲਾਲ ਤੋਂ ਇਲਾਵਾ ਸਟਾਫ ਮੈਂਬਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here