Breaking News

ਕਪਤਾਨ ਹਰਮਨਪ੍ਰੀਤ ਦਾ ਧਾਕੜ ਅਰਧ ਸੈਂਕੜਾ, ਸ਼੍ਰੀਲੰਕਾ ‘ਤੇ 4-0 ਦੀ ਜਿੱਤ

5  ਟੀ20 ਮੈਚਾਂ ਦੀ ਲੜੀ 4-0 ਨਾਲ ਜਿੱਤੀ 

ਕੋਲੰਬੋ, 25 ਸਤੰਬਰ

ਕਪਤਾਨ ਹਰਮਨਪ੍ਰੀਤ ਕੌਰ (63ਦੌੜਾਂ, 38 ਗੇਂਦਾਂ, 3 ਚੌਕੇ, 5 ਛੱਕੇ) ਦੇ ਧਮਾਕੇਦਾਰ ਅਰਧ ਸੈਂਕੜੇ ਅਤੇ ਜੇਮਿਮਾ ਰੋਡਰਿਗਜ਼ (31ਗੇਂਦਾਂ, 6 ਚੌਕੇ, 1 ਛੱਕਾ, 46 ਦੌੜਾਂ) ਦੀਆਂ ਬਿਹਤਰੀਨ ਪਾਰੀਆਂ ਨਾਲ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ੍ਰੀਲੰਕਾ ਨੂੰ 51 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਟੀ20 ਲੜੀ 4-0 ਨਾਲ ਜਿੱਤ ਲਈ ਲੜੀ ਦਾ ਦੂਸਰਾ ਮੈਚ ਮੀਂਹ ਕਾਰਨ ਧੋਤਾ ਗਿਆ ਸੀ ਜਦੋਂਕਿ ਭਾਰਤ ਨੇ ਪਹਿਲਾ, ਤੀਸਰਾ, ਚੌਥਾ ਅਤੇ ਪੰਜਵਾਂ ਮੈਚ ਜਿੱਤਿਆ ਭਾਰਤ ਨੇ ਇਸ ਤੋਂ ਪਹਿਲਾਂ ਸ਼੍ਰੀਲੰਕਾ ਤੋਂ ਇੱਕ ਰੋਜ਼ਾ ਲੜੀ 2-1 ਨਾਲ ਜਿੱਤੀ ਸੀ ਪੰਜਵੇਂ ਮੈਚ ‘ਚ ਭਾਰਤੀ ਟੀਮ ਨੇ 18.3 ਓਵਰਾਂ ‘ਚ 156 ਦੌੜਾਂ ਬਣਾਉਣ ਤੋਂ ਬਾਅਦ ਸ਼੍ਰੀਲੰਕਾ ਨੂੰ 17.4 ਓਵਰਾਂ ‘ਚ 105 ਦੌੜਾਂ ‘ਤੇ ਸਮੇਟ ਦਿੱਤਾ
ਭਾਰਤ ਨੇ 30 ਦੌੜਾਂ ਤੱਕ ਸਮ੍ਰਿਤੀ ਮੰਧਾਨਾ ਅਤੇ ਮਿਤਾਲੀ ਰਾਜ ਦੀਆਂ ਵਿਕਟਾਂ ਗੁਆ ਦਿੱਤੀਆਂ ਸਨ ਪਿਛਲੇ ਦੋ ਮੈਚਾਂ ‘ਚ ਲਗਾਤਾਰ ਦੋ ਅਰਧ ਸੈਂਕੜੇ ਬਣਾ ਚੁੱਕੀ ਜੇਮਿਮਾ ਨੇ ਕਪਤਾਨ ਹਰਮਨਪ੍ਰੀਤ ਨਾਲ ਤੀਸਰੀ ਵਿਕਟ ਲਈ 75 ਦੌੜਾਂ ਦੀ ਭਾਈਵਾਲੀ ਕੀਤੀ ਜੇਮਿਮਾ ਸਿਰਫ਼ ਚਾਰ ਦੌੜਾਂ ਤੋਂ ਲਗਾਤਾਰ ਤੀਸਰੇ ਅਰਧ ਸੈਂਕੜੇ ਤੋਂ ਖੁੰਝ ਗਈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top