ਹਰਸ਼ਵਰਧਨ ਨੇ ਗਾਵਸਕਰ ਨੂੰ ਦਿੱਤੀ ਜਨਮਦਿਨ ਦੀ ਵਧਾਈ

0

ਹਰਸ਼ਵਰਧਨ ਨੇ ਗਾਵਸਕਰ ਨੂੰ ਦਿੱਤੀ ਜਨਮਦਿਨ ਦੀ ਵਧਾਈ

ਨਵੀਂ ਦਿੱਲੀ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ਵਰਧਨ ਨੇ ਸ਼ੁੱਕਰਵਾਰ ਨੂੰ ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਅਤੇ ਮਹਾਨ ਸਲਾਮੀ ਬੱਲੇਬਾਜ਼ ਸੁਨੀਲ ਗਾਵਸਕਰ ਨੂੰ ਉਨ੍ਹਾਂ ਦੇ ਜਨਮਦਿਨ ਦੀ ਵਧਾਈ ਦਿੱਤੀ। ਗਾਵਸਕਰ ਅੱਜ 71 ਸਾਲ ਦੇ ਹੋ ਗਏ ਹਨ।

ਡਾ. ਹਰਸ਼ ਵਰਧਨ ਨੇ ਟਵੀਟ ਕੀਤਾ, ”ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮਹਾਨ ਬੱਲੇਬਾਜ਼ ਪਦਮਭੂਸ਼ਿਤ ਸੁਨੀਲ ਗਾਵਸਕਰ ਨੂੰ ਜਨਮਦਿਨ ਮੁਬਾਰਕ। ਮੈਂ ਤੁਹਾਨੂੰ ਤੰਦਰੁਸਤ, ਲੰਬੀ ਅਤੇ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕਰਦਾ ਹਾਂ”। ਉਨ੍ਹਾਂ ਕਿਹਾ ਕਿ ਗਾਵਸਕਰ, ਜਿਸ ਨੂੰ ‘ਲਿਟਲ ਮਾਸਟਰ’ ਵਜੋਂ ਜਾਣਿਆ ਜਾਂਦਾ ਹੈ, ਕ੍ਰਿਕੇਟ ਦੇ ਸਭ ਤੋਂ ਸਫਲ ਸਲਾਮੀ ਬੱਲੇਬਾਜ਼ਾਂ ਦੀ ਸੂਚੀ ‘ਚ ਦਿਖਾਈ ਦਿੰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ