Breaking News

ਹਰਸਿਮਰਤ ਨੇ ਮਹਿਲਾਵਾਂ ਦੀ ਰਾਖੀ ਮਸਲੇ ‘ਤੇ ਕੈਪਟਨ ਨੂੰ ਘੇਰਿਆ 

Harsimrat, Captain, Women, Protection

ਮਾਨਸਾ (ਸੁਖਜੀਤ ਮਾਨ) |
ਸ੍ਰੋਮਣੀ ਅਕਾਲੀ ਦਲ ਵੱਲੋਂ ਭਾਵੇਂ ਹਾਲੇ ਹਲਕਾ ਬਠਿੰਡਾ ਤੋਂ ਲੋਕ ਸਭਾ ਚੋਣ ਲਈ ਉਮੀਦਵਾਰ ਦਾ ਨਾਂਅ ਨਹੀਂ ਐਲਾਨਿਆ ਗਿਆ ਪਰ ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜ਼ਿਲ੍ਹੇ ਦੇ ਤਿੰਨਾਂ ਹਲਕਿਆਂ ‘ਚ ਲੋਕਾਂ ਨੂੰ ਮਿਲੇ ਉਨ੍ਹਾਂ ਦੇ ਇਨ੍ਹਾਂ ਸਮਾਗਮਾਂ ‘ਚ ਮਹਿਲਾਵਾਂ ਦੀ ਗਿਣਤੀ ਜ਼ਿਆਦਾ ਰਹੀ ਇਨ੍ਹਾਂ ਸਮਾਗਮਾਂ ਦੌਰਾਨ ਉਨ੍ਹਾਂ ਦਾ ਭਾਸ਼ਣ ਵੀ ਮਹਿਲਾਵਾਂ ਦੀ ਸੁਰੱਖਿਆ ਸਮੇਤ ਹੋਰ ਮਾਮਲਿਆਂ ‘ਤੇ ਕੇਂਦਰਿਤ ਰਿਹਾ ਇਸ ਦੌਰਾਨ ਉਹ ਵੱਡੀ ਗਿਣਤੀ ਮਹਿਲਾਵਾਂ ਨੂੰ  ਗਲੇ ਲੱਗਕੇ ਵੀ ਮਿਲੇ ਮਹਿਲਾਵਾਂ ਦੇ ਸਨਮਾਨ ਦੀ ਰਾਖੀ ਦੀ ਗੱਲ ਕਰਦਿਆਂ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖਾਸ ਤੌਰ ‘ਤੇ ਨਿਸ਼ਾਨੇ ‘ਤੇ ਰੱਖਿਆ
ਕੇਂਦਰੀ ਮੰਤਰੀ ਨੇ ਵਿਧਾਨ ਸਭਾ ਹਲਕਾ ਬੁਢਲਾਡਾ, ਮਾਨਸਾ ਅਤੇ ਸਰਦੂਲਗੜ੍ਹ ‘ਚ ਹੋਈਆਂ ਮਹਿਲਾਵਾਂ ਦੀਆਂ ਮੀਟਿੰਗਾਂ ‘ਚ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਪੰਜਾਬੀਆਂ ਨੂੰ ਜੁਆਬ ਦੇਣ ਕਿ ਉਹ ਔਰਤਾਂ ਦੇ ਸਨਮਾਨ ਦੀ ਰਾਖੀ ਕਿਉਂ ਨਹੀਂ ਕਰ ਸਕ ਹਨ? ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਕਾਇਮ ਕੀਤੇ ਜੰਗਲ ਰਾਜ ਅਤੇ ਪ੍ਰਸਾਸ਼ਨ ਦੀ ਨਾਕਾਮੀ ਕਰਕੇ ਪੰਜਾਬ ਅੰਦਰ ਔਰਤਾਂ ਖ਼ਿਲਾਫ ਹਿੰਸਾ ਸਭ ਹੱਦਾਂ-ਬੰਨੇ ਟੱਪ ਚੁੱਕੀ ਹੈ  ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਔਰਤਾਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਸਿਆਸੀ ਇੱਛਾ ਸ਼ਕਤੀ ਦਾ ਮੁਜ਼ਾਹਰਾ ਕਰਨ  ਕੇਂਦਰੀ ਮੰਤਰੀ ਨੇ ਕਿਹਾ ਕਿ ਹਾਲ ਹੀ ਵਿਚ ਕੁੱਝ ਨੌਜਵਾਨਾਂ ਨੇ ਬਟਾਲਾ ਵਿਖੇ ਇੱਕ ਔਰਤ ਨੂੰ ਅਗਵਾ ਕਰ ਲਿਆ ਸੀ ਅਤੇ ਉਸ ਦਾ ਚਿਹਰਾ ਕਾਲਾ ਕਰਕੇ ਸੋਸ਼ਲ ਮੀਡੀਆ ਉਤੇ ਪੀੜਤਾ ਦੀਆਂ ਤਸਵੀਰਾਂ ਪਾ ਦਿੱਤੀਆਂ ਸਨ ਉਹਨਾਂ ਕਿਹਾ ਕਿ ਨੌਜਵਾਨਾਂ ਖ਼ਿਲਾਫ ਕੇਸ ਦਰਜ ਕਰਨ ਦੀ ਥਾਂ, ਬਟਾਲਾ ਪੁਲਿਸ ਨਾ ਸਿਰਫ ਪੀੜਤਾ ਉੱਤੇ ਸ਼ਿਕਾਇਤ ਵਾਪਸ ਲੈਣ ਵਾਸਤੇ ਜ਼ੋਰ ਪਾਉਂਦੀ ਰਹੀ , ਸਗੋਂ ਉਸ ਨੂੰ ਨਤੀਜੇ ਭੁਗਤਣ ਦੀ ਵੀ ਧਮਕੀ ਦਿੱਤੀ ਉਨ੍ਹਾਂ ਅੱਗੇ ਆਖਿਆ ਕਿ ਕਾਂਗਰਸੀ ਰਾਜ ਅਧੀਨ ਇਕ ਹੋਰ ਮਾਮਲੇ ਵਿਚ ਮੋਹਾਲੀ ਵਿਖੇ ਇੱਕ ਡਰੱਗ ਇੰਸਪੈਕਟਰ ਦਾ ਬੇਰਹਿਮੀ ਨਾਲ ਉਸ ਦੇ ਦਫਤਰ ਅੰਦਰ ਕਤਲ ਕਰ ਦਿੱਤਾ ਗਿਆ ਜਿਸਦੇ ਪੀੜ੍ਹਤ ਪਰਿਵਾਰ ਨੇ ਬਿਆਨ ਜਾਰੀ ਕੀਤਾ ਹੈ ਕਿ ਇਸ ਕਤਲ ਪਿੱਛੇ ਡਰੱਗ ਮਾਫੀਆ ਦਾ ਹੱਥ ਹੈ ਪਰ ਸਰਕਾਰ ਨੇ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top