ਹਰਿਆਣਾ : ਮੁਰਥਲ ਦੇ ਮਸ਼ਹੂਰ ਸੁਖਦੇਵ ਢਾਬੇ ਦੇ 65 ਕਰਮਚਾਰੀਆਂ ਨੂੰ ਹੋਇਆ ਕੋਰੋਨਾ

0
Haryana: Corona

ਹਰ ਰੋਜ਼ ਹਜ਼ਾਰਾਂ ਲੋਕ ਇੱਥੇ ਖਾਣਾ ਖਾਉਣ ਆਉਂਦੇ ਹਨ

ਨਵੀਂ ਦਿੱਲੀ। ਰਾਜਧਾਨੀ ਦਿੱਲੀ ਨਾਲ ਲੱਗਦੇ ਸ਼ਹਿਰ ਸੋਨੀਪਤ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਇਸ ਦੌਰਾਨ ਸੋਨੀਪਤ ਦੇ ਮੁਰਥਲ ‘ਚ ਮਸ਼ਹੂਰ ਢਾਬੇ ਦੇ 65 ਕਰਮਚਾਰੀ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ ਮੂਰਥਲ ਦੇ ਇਸ ਢਾਬੇ ‘ਚ ਬਹੁਤ ਸਾਰੇ ਲੋਕ ਖਾਣਾ ਖਾਂਦੇ ਹਨ।

ਜਾਣਕਾਰੀ ਅਨੁਸਾਰ ਹਰਿਆਣਾ ਸੂਬੇ ਦੇ ਸੋਨੀਪਤ ਵਿਚ ਮਸ਼ਹੂਰ ਸੁਖਦੇਵ ਢਾਬੇ ਦੇ ਕਰਮਚਾਰੀ ਪਾਜ਼ਿਟਿਵ ਆਉਣ ਨਾਲ ਇਲਾਕੇ ‘ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ  ਇਸ ਢਾਬੇ ‘ਚ  ਯੂ ਪੀ, ਦਿੱਲੀ, ਪੰਜਾਬ, ਹਿਮਾਚਲ ਅਤੇ ਜੰਮੂ ਕਸ਼ਮੀਰ ਤੋਂ ਹਰ ਰੋਜ਼ ਹਜ਼ਾਰਾਂ ਲੋਕ ਇੱਥੇ ਖਾਣਾ ਖਾਉਣ ਲਈ ਆਉਂਦੇ ਹਨ ਪਿਛਲੇ 24 ਘੰਟਿਆਂ ਵਿਚ ਜ਼ਿਲ੍ਹੇ ਵਿਚ 191 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 65 ਨਵੇਂ ਕੇਸ ਮੁਰਥਲ ਦੇ ਸਭ ਤੋਂ ਮਸ਼ਹੂਰ ਢਾਬੇ ਸੁਖਦੇਵ ਤੋਂ ਆਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.