ਕਰਨਾਲ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ, ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦਾ ਲਿਆ ਪ੍ਰਣ

ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦਾ ਲਿਆ ਪ੍ਰਣ

(ਸੱਚ ਕਹੂੰ ਨਿਊਜ਼) ਕਰਨਾਲ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅੱਜ ਕਰਨਾਲ ’ਚ ਇੱਕ ਪ੍ਰੋਗਰਾਮ ’ ਪਹੁੰਚੇ। ਉਨਾਂ ਨੇ ਪ੍ਰੋਗਰਾਮ ’ਚ ਪਹੁੰਚਣ ‘ਤੇ ਸਭ ਤੋਂ ਪਹਿਲਾਂ ਹਸਤਾਖਰ ਮੁਹਿੰਮ ਵਿਚ ਹਿੱਸਾ ਲਿਆ ਅਤੇ ਤੇ ਇਸ ਦੌਰਾਨ ਸਹੁੰ ਚੁੱਕੀ। ਜ਼ਿਲ੍ਹੇ ਦੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਵੱਡੀ ਗਿਣਤੀ ’ਚ ਪੁੱਜੇ ਹੋਏ ਸਨ। ਜਿਸ ਨੂੰ ਮੁੱਖ ਮੰਤਰੀ ਨੇ ਨਸ਼ਾ ਨਾ ਕਰਨ ਦਾ ਪ੍ਰਣ ਲਿਆ।

ਇਸ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਦੇ ਨਾਲ ਸੰਸਦ ਮੈਂਬਰ ਸਿਰਸਾ ਸੁਨੀਤਾ ਦੁੱਗਲ, ਵਿਧਾਇਕ ਰਾਮ ਕੁਮਾਰ ਕਸ਼ਯਪ, ਵਿਧਾਇਕ ਹਰਵਿੰਦਰ ਕਲਿਆਣ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਦੀਵਾ ਬਾਲਦੇ ਹੋਏ ਕਿਹਾ “ਮੈਂ ਮਨੋਹਰ ਲਾਲ, ਅੱਜ ਮੌਜੂਦ ਸਾਰੇ ਲੋਕਾਂ ਨੂੰ ਨਾਲ ਲੈ ਕੇ, ਪ੍ਰਮਾਤਮਾ ਨੂੰ ਹਾਜ਼ਰ ਮੰਨਦੇ ਹੋਏ ਇਹ ਪ੍ਰਣ ਕਰਦਾ ਹਾਂ ਕਿ ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਾਂਗਾ।

ਇਸ ਦੇ ਨਾਲ ਹੀ ਉਨਾਂ ਨੇ ਜਿੰਨੇ ਵੀ ਲੋਕ ਇਸ ਪ੍ਰੋਗਰਾਮ ’ਚ ਪਹੁੰਚੇ ਸਨ ਸਭ ਨੂੰ ਨਸ਼ਾ ਨਾ ਕਰਨ ਦਾ ਪ੍ਰਣ ਦਿਵਾਇਆ। ਉਨਾਂ ਕਿਹਾ ਕਿ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਅਤੇ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਮੈਂ ਹਰ ਮਹੀਨੇ ਇੱਕ ਵਿਅਕਤੀ ਨੂੰ ਇਸ ਲਹਿਰ ਨਾਲ ਜੋੜ ਕੇ ਪ੍ਰਣ ਕਰਾਂਗਾ। ਇਸ ਤੋਂ ਇਲਾਵਾ ਮੈਂ ਇਹ ਪ੍ਰਣ ਵੀ ਲੈਂਦਾ ਹਾਂ ਕਿ ਮੈਂ ਦੇਸ਼ ਅਤੇ ਸਮਾਜ ਦੇ ਹਿੱਤ ਵਿੱਚ ਆਪਣੇ ਆਖਰੀ ਸਾਹਾਂ ਤੱਕ ਨਵੀਂ ਪੀੜ੍ਹੀ ਨੂੰ ਨਸ਼ਾ ਤਸਕਰਾਂ ਤੋਂ ਬਚਾਉਣ ਲਈ ਹਰ ਸੰਭਵ ਯਤਨ ਕਰਾਂਗਾ।

ਇਸ ਤੋਂ ਇਲਾਵਾ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਵੀ ਇਸ ਤਰ੍ਹਾਂ ਬੈਠਦੇ ਸੀ ਜਿਵੇਂ ਤੁਸੀਂ ਬੈਠੇ ਹੋ, ਬਾਅਦ ਵਿੱਚ ਤੁਸੀਂ ਲੋਕਾਂ ਨੇ ਸਾਡੀ ਜਗ੍ਹਾ ‘ਤੇ ਬੈਠਣਾ ਹੈ। ਵੱਖ-ਵੱਖ ਥਾਵਾਂ ‘ਤੇ ਯੋਗਸ਼ਾਲਾ, ਜਿੰਮ ਖੋਲ੍ਹੇ ਗਏ ਹਨ। ਹਰਿਆਣਾ ਰਾਜ ਵਿੱਚ ਖੇਲੋ ਇੰਡੀਆ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ